ਹਰਿਆਣਾ 'ਚ ਬਾਰਡਰ ਸੀਲ ਕਰਨ ਵਿਰੁਧ ਪਟੀਸ਼ਨ ਲੰਮੀ ਬਹਿਸ ਉਪਰੰਤ ਵਾਪਸ ਲਈ
Published : Nov 27, 2020, 1:13 am IST
Updated : Nov 27, 2020, 1:13 am IST
SHARE ARTICLE
image
image

ਹਰਿਆਣਾ 'ਚ ਬਾਰਡਰ ਸੀਲ ਕਰਨ ਵਿਰੁਧ ਪਟੀਸ਼ਨ ਲੰਮੀ ਬਹਿਸ ਉਪਰੰਤ ਵਾਪਸ ਲਈ

ਚੰਡੀਗੜ੍ਹ, 26 ਨਵੰਬਰ (ਸੁਰਜੀਤ ਸਿੰਘ ਸੱਤੀ) : ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੁਲਿਸ ਰਾਹੀਂ ਬਾਰਡਰ ਸੀਲ ਕਰਵਾਉਣ ਵਿਰੁਧ ਦਾਖ਼ਲ ਪਟੀਸ਼ਨ 'ਤੇ ਚੀਫ਼ ਜਸਟਿਸ ਆਰ.ਐਸ.ਝਾਅ ਦੀ ਡਵੀਜਨ ਬੈਂਚ ਨੇ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ, ਜਿਸ ਕਾਰਨ ਪਟੀਸ਼ਨਰ ਸਤਬੀਰ ਸਿੰਘ ਵਾਲੀਆ ਦੇ ਵਕੀਲ ਫੈਰੀ ਸੋਫ਼ਤ ਨੇ ਪਟੀਸ਼ਨ ਵਾਪਸ ਲੈ ਲਈ। ਹਾਲਾਂਕਿ ਇਸ ਤੋਂ ਪਹਿਲਾਂ ਲਮੀ ਬਹਿਸ ਚੱਲੀ। ਬੈਂਚ ਨੇ ਪੁਛਿਆ ਕਿ ਪਟੀਸ਼ਨ ਕੌਣ ਦਾਖ਼ਲ ਕਰ ਰਿਹਾ ਹੈ ਤੇ ਉਹ ਇਸ ਕਾਰਵਾਈ ਨਾਲ ਕਿਵੇਂ ਪ੍ਰਭਾਵਤ ਹੈ, ਜਿਸ 'ਤੇ ਵਕੀਲ ਨੇ ਕਿਹਾ ਕਿ ਕਿਸਾਨ 'ਤੇ ਪ੍ਰਭਾਵ ਨਾਲ ਹਰ ਕੋਈ ਪ੍ਰਭਾਵਤ ਹੁੰਦਾ ਹੈ। ਬੈਂਚ ਨੇ ਕਿਹਾ ਕਿ ਹਰਿਆਣਾ 'ਚ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਰਹੇ ਹਨ ਤੇ ਰਾਹ ਬੰਦ ਕਰ ਰਹੇ ਹਨ, ਜਿਸ 'ਤੇ ਵਕੀਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਅੰਦੋਲਨ ਚੱਲਿਆ ਪਰ ਕਿਸੇ ਕਿਸਮ ਦੀ ਹਿੰਸਾ ਨਹੀਂ ਹੋਈ ਤੇ ਹਰਿਆਣਾ ਵਿਚ ਰਸਤੇ ਕਿਸਾਨਾਂ ਨੇ ਨਹੀਂ ਸਗੋਂ ਪੁਲਿਸ ਨੇ ਬੈਰੀਕੇਡ ਲਗਾ ਕੇ ਤੇ ਹੋਰ ਅੜਿੱਕੇ ਢਾਹ ਕੇ ਰੋਕੇ ਹਨ ਤੇ ਜੇਕਰ ਰਸਤੇ ਨਾ ਰੋਕੇ ਜਾਂਦੇ ਤਾਂ ਕਿਸਾਨਾਂ ਨੂੰ ਬੈਰੀਕੇਡ ਹਟਾਉਣ ਦੀ ਲੋੜ ਨਾ ਪੈਂਦੀ।
 ਬੈਂਚ ਨੇ ਕਿਹਾ ਕਿ ਪਹਿਲਾਂ ਵੀ ਪੁਲਿਸ ਕਾਰਵਾਈ ਵਿਰੁਧ ਪਟੀਸ਼ਨਾਂ ਆਈਆਂ ਪਰ ਉਨ੍ਹਾਂ ਵਿਚ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਤੇ ਕਿਸਾਨਾਂ ਨੂੰ ਕਈ ਵਾਰ ਕਿਹਾ ਜਾ ਚੁਕਾ ਹੈ ਕਿ ਰਸਤੇ ਨਾ ਰੋਕੇ ਜਾਣ ਪਰ ਇਸ ਦੇ ਬਾਵਜੂਦ ਵੀ ਰਸਤੇ ਰੋਕੇ ਜਾ ਰਹੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement