ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਏਗਾ ਅਮਰੀਕਾ : ਹੈਰਿਸ
Published : Aug 27, 2020, 11:57 pm IST
Updated : Aug 27, 2020, 11:57 pm IST
SHARE ARTICLE
image
image

ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਏਗਾ ਅਮਰੀਕਾ : ਹੈਰਿਸ

ਵਾਸ਼ਿੰਗਟਨ, 27 ਅਗੱਸਤ : ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਬੁਧਵਾਰ ਨੂੰ ਕਿਹਾ ਕਿ ਜੇਰਕ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਅਮਰੀਕਾ ਇਰਾਨ ਨੂੰ ਪਰਮਾਣੂ ਅਥਿਆਰ ਹਾਸਲ ਨਹੀਂ ਕਰਨੇ ਦਏਗਾ। ਉਨ੍ਹਾਂ ਕਿਹਾ ਕਿ ਬੀਡੇਨ ਪ੍ਰਸ਼ਾਸ਼ਨ ਅਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਈਰਾਨ ਨਾਲ ਹੋਏ ਸਮਝੌਤੇ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਅਸਥਿਰਤਾ ਫੈਲਾਉਣ ਵਾਲੇ ਤੇਹਰਾਨ ਦੇ ਹੋਰ ਕਦਮਾਂ 'ਤੇ ਰੋਕ ਲਗਾਏਗਾ। ਇਸ ਮੁੱਦੇ ਨੂੰ ਲੈ ਕੇ ਟਰੰਪ ਪ੍ਰਸ਼ਾਸ਼ਨ 'ਤੇ ਨਿਸ਼ਾਨਾ ਲਾਉਂਦੇ ਹੋਏ ਭਾਰਤੀ ਮੂਲ ਦੀ ਸੈਨੇਟਰ ਨੇ ਕਿਹਾ, ''ਉਹ ਪਰਮਾਣੂ ਸਮਝੌਤਾ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਨੇ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਦਿਸ਼ਾ ਵਲ ਅੱਗੇ ਵਧਣ ਤੋਂ ਰੋਕ ਦਿਤਾ ਸੀ ਅਤੇ ਇਹ ਕਾਰਗਰ ਸੀ, ਅੰਤਰਰਾਸ਼ਟਰੀ ਨਿਰੀਖਿਅਕਾਂ ਅਤੇ ਅਮਰੀਕੀ ਖੁਫੀਆ ਕਮਿਊਨਿਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਪਰ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਇਹ ਕਹਿੰਦੇ ਹੋਏ ਹੱਥ ਪਿੱਛੇ ਕਰ ਲਿਆ ਸੀ ਕਿ ਉਹ ਇਸ ਤੋਂ ਬਿਹਤਰ ਸਮਝੌਤਾ ਕਰ ਕੇ ਇਰਾਨ ਨੂੰ ਕਾਬੂ ਕਰਨਗੇ। ਪਰ ਇਰਾਨ ਨੇ ਤਾਂ ਅਪਣੀ ਪਰਮਾਣੂ ਗਤੀਵਿਧੀਆਂ ਵਧਾ ਦਿਤੀ।'' (ਪੀਟੀਆਈ)
imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement