ਪੰਜਾਬ 'ਚ 24 ਘੰਟਿਆਂ ਦੌਰਾਨ 1746 ਨਵੇਂ ਪਾਜ਼ੇਟਿਵ ਮਾਮਲੇ ਆਏ
Published : Aug 27, 2020, 11:51 pm IST
Updated : Aug 27, 2020, 11:51 pm IST
SHARE ARTICLE
image
image

ਪੰਜਾਬ 'ਚ 24 ਘੰਟਿਆਂ ਦੌਰਾਨ 1746 ਨਵੇਂ ਪਾਜ਼ੇਟਿਵ ਮਾਮਲੇ ਆਏ

37 ਹੋਰ ਮੌਤਾਂ, ਕੁੱਲ ਪਾਜ਼ੇਟਿਵ ਅੰਕੜਾ 47836, ਮੌਤਾਂ ਦੀ ਗਿਣਤੀ 12566 ਹੋਈ

ਚੰਡੀਗੜ੍ਹ, 27 ਅਗੱਤਸ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦਿਆਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ ਹੋਰ ਅੱਗੇ ਵਧ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਅੱਜ ਸ਼ਾਮ ਤਕ 1746 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਹ ਇਕ ਦਿਨ ਦਾ ਹੁਣ ਤਕ ਦਾ ਰਿਕਾਰਡ ਅੰਕੜਾ ਹੈ। ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ ਅਤੇ ਅੱਜ 37 ਹੋਰ ਮੌਤਾਂ ਹੋਈਆਂ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਮੁੜ 7 ਮੌਤਾਂ ਹੋਈਆਂ। ਲੁਧਿਆਣਾ, ਮੋਹਾਲੀ ਤੇ ਸੰਗਰੂਰ ਜ਼ਿਲ੍ਹੇ ਵਿਚ 5-5 ਮੌਤਾਂ, ਪਟਿਆਲਾ ਵਿਚ 4, ਹੁਸ਼ਿਆਰਪੁਰ, ਪਠਾਨਕੋਟ ਤੇ ਤਰਨਤਾਰਨ ਵਿਚ 2-2 ਅਤੇ ਬਰਨਾਲਾ, ਫ਼ਾਜਿਲਕਾ ਤੇ ਰੋਪੜ ਜ਼ਿਲ੍ਹੇ ਵਿਚ 1-1 ਮੌਤ ਹੋਈ ਹੈ। ਪਾਜ਼ੇਟਿਵ ਮਾਮਲਿਆਂ ਵਿਚ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਵਿਚ 350, ਪਟਿਆਲਾ ਵਿਚ 188, ਜਲੰਧਰ ਵਿਚ 186 ਅਤੇ ਮੋਹਾਲੀ 178 ਮਾਮਲੇ ਆਏ ਹਨ। ਕੁੱਲ ਪਾਜ਼ੇਟਿਵ ਅੰਕੜਾ 47836 ਤਕ ਪਹੁੰਚ ਗਿਆ ਹੈ ਅਤੇ ਇਨ੍ਹਾਂ 'ਚੋਂ 30972 ਠੀਕ ਹੋਏ ਹਨ। ਮੌਤਾਂ ਦੀ ਗਿਣਤੀ 1256 ਹੋ ਚੁਕੀ ਹੈ। ਇਲਾਜ ਅਧੀਨ ਮਰੀਜਾਂ ਦੀ ਗਿਣਤੀ 15608 ਹੈ। ਇਨ੍ਹਾਂ 'ਚੋਂ 425 ਆਕਸੀਜ਼ਨ ਅਤੇ 49 ਵੈਂਟੀਲੇਟਰ 'ਤੇ ਹਨ।imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement