ਇਫ਼ਟੂ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਅਤੇ ਅਪਣੀਆਂ ਹੱਕੀ ਮੰਗਾਂ ਸਬੰਧੀ ਕੀਤੀ ਰੋਸ ਰੈਲੀ
Published : Jun 27, 2021, 7:10 am IST
Updated : Jun 27, 2021, 7:10 am IST
SHARE ARTICLE
image
image

ਇਫ਼ਟੂ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਅਤੇ ਅਪਣੀਆਂ ਹੱਕੀ ਮੰਗਾਂ ਸਬੰਧੀ ਕੀਤੀ ਰੋਸ ਰੈਲੀ

ਮਲੋਟ, 26 ਜੂਨ (ਗੁਰਮੀਤ ਸਿੰਘ ਮੱਕੜ): ਆਲ ਇੰਡੀਆ ਦੇ ਸੱਦੇ 'ਤੇ ਇੰਡੀਅਨ ਫ਼ੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫ਼ਟੂ) ਦੀ ਅਗਵਾਈ ਵਿਚ ਮਜ਼ਦੂਰਾਂ ਵਲੋਂ ਸਥਾਨਕ ਦਾਨੇਵਾਲਾ ਚੌਕ ਵਿਚ ਕੇਂਦਰ ਵਲੋਂ ਖੇਤੀ ਸਬੰਧੀ ਲਿਆਂਦੇ ਕਾਲੇ ਕਾਨੂੰਨਾਂ ਦੇ ਵਿਰੋਧ ਅਤੇ ਅਪਣੀਆਂ ਹੱਕੀ ਮੰਗਾਂ ਨੂੰ  ਲੈ ਕੇ ਰੋਸ ਰੈਲੀ ਕੀਤੀ ਗਈ | ਰੋਸ ਰੈਲੀ ਕਰਨ ਉਪਰੰਤ ਤਹਿਸੀਲਦਾਰ ਨੂੰ  ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦਿਤਾ ਗਿਆ | ਇਸ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਇਫ਼ਟੂ ਪੰਜਾਬ ਜਰਨਲ ਸਕੱਤਰ ਕਾਮਰੇਡ ਰਾਜ ਸਿੰਘ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਲਈ ਲੋਕ ਮਾਰੂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਜਿਸ ਤੋਂ ਲੋਕ ਬਹੁਤ ਦੁਖੀ ਹਨ | ਉਨ੍ਹਾਂ ਸਭ ਨੂੰ  ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਇਕਜੁਟ ਹੋ ਕੇ ਲੜਨ ਦੀ ਅਪੀਲ ਕੀਤੀ ਤਾਂ ਜੋ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ  ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਨਿਸ਼ਾਨਾ ਹੁਣ ਮਿਸਤਰੀ ਮਜ਼ਦੂਰਾਂ ਲਈ ਰੱਖੇ ਗਏ 70 ਹਜ਼ਾਰ ਕਰੋੜ ਰੁਪਏ 'ਤੇ ਹੈ ਜਿਹੜਾ ਸਰਕਾਰ ਕੋਲ ਜਮ੍ਹਾਂ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕੇਵਲ ਮਿਸਤਰੀ ਮਜ਼ਦੂਰਾਂ ਉਪਰ ਹੀ ਖ਼ਰਚ ਕੀਤਾ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਇਹ ਪੈਸਾ ਮਿਹਨਤਕਸ਼ ਮਿਸਤਰੀ ਮਜ਼ਦੂਰਾਂ 'ਤੇ ਨਾ ਲਗਾ ਕੇ ਹੜੱਪ ਕਰ ਜਾਣਾ ਚਾਹੁੰਦੀ ਹੈ ਜਿਸ ਨੂੰ  ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਮਰਾਹ, ਬਲਾਕ ਪ੍ਰਧਾਨ ਬਲਰਾਜ ਸਿੰਘ ਝੋਰੜ, ਦਰਸ਼ਨ ਸਿੰਘ ਦੌਲਾ ਪ੍ਰਧਾਨ ਗਿੱਦੜਬਾਹਾ, ਜਸਪਾਲ ਸਿੰਘ ਪ੍ਰਧਾਨ ਆਰਾ ਵਰਕਰਜ਼ ਯੂਨੀਅਨ, ਜਗਸੀਰ ਸਿੰਘ ਸੈਕਟਰੀ, ਵਿਨੋਦ ਕਰਮਗੜ੍ਹ ਪ੍ਰਧਾਨ ਲੰਬੀ, ਪ੍ਰਧਾਨ ਦਲਜੀਤ ਵਿਰਦੀ ਆਦਿ ਵੱਖ-ਵੱਖ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਮਜ਼ਦੂਰ ਕਾਮੇ ਹਾਜ਼ਰ ਸਨ |

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement