ਪੀਣ ਵਾਲੇ ਪਾਣੀ ਦੇ ਰੇਟ ਵਧਾਉਣ ਵਾਲਾ ਏਜੰਡਾ ਰੱਦ
Published : Jun 27, 2018, 11:17 am IST
Updated : Jun 27, 2018, 11:17 am IST
SHARE ARTICLE
Municipal Corporation Chandigarh
Municipal Corporation Chandigarh

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਚੰਡੀਗੜ੍ਹ 'ਚ ਨਗਰ ਨਿਗਮ......

ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਚੰਡੀਗੜ੍ਹ 'ਚ ਨਗਰ ਨਿਗਮ ਵਲੋਂ ਪੀਣ ਵਾਲੇ ਪਾਣੀ ਦੇ ਬਿਲਾਂ ਵਿਚ ਲਗਭਗ 100 ਫ਼ੀ ਸਦੀ ਵਾਧੇ ਦੇ ਏਜੰਡੇ ਨੂੰ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਲੋਂ ਵਿਰੋਧ ਕਰਦਿਆਂ ਰੱਦ ਕਰ ਦਿਤਾ ਗਿਆ। ਕੌਂਸਲਰਾਂ ਨੇ ਸਰਬਸੰਮਤੀ ਨਾਲ ਮੇਅਰ ਅਤੇ ਕਮਿਸ਼ਨਰ ਨੂੰ ਸ਼ਹਿਰ ਦੇ ਲੋਕਾਂ 'ਤੇ ਵਾਧੂ ਟੈਕਸਾਂ ਦਾ ਬੋਝ ਨਾ ਪਾਉਣ ਦਾ ਸੁਝਾਅ ਦਿਤਾ।

ਵਿੱਤ ਤੇ ਠੇਕਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਡਿਪਟੀ ਮੇਅਰ ਅਨਿਲ ਕੁਮਾਰ ਦੂਬੇ ਨੇ ਦਸਿਆ ਕਿ ਉਨ੍ਹਾਂ ਇਸ ਏਜੰਡੇ ਨੂੰ ਮੂਲੋਂ ਹੀ ਰੱਦ ਕਰਦਿਆਂ ਮੇਅਰ ਤੇ ਕਮਿਸ਼ਨਰ ਨੂੰ ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ਼ ਅਤੇ ਬਰਬਾਦੀ ਰੋਕਣ ਅਤੇ ਬਕਾਇਆ ਰਹਿੰਦੇ ਬਿਲਾਂ ਦੀ ਰੀਕਵਰੀ ਕਰ ਕੇ ਘਾਟਾ ਪੂਰਾ ਕਰਨ ਦਾ ਸੁਝਾਅ ਪੇਸ਼ ਕੀਤਾ। ਦੂਬੇ ਨੇ ਕਿਹਾਕਿ ਉਨ੍ਹਾਂ ਦਲੀਲ ਦਿਤੀ ਕਿ ਉਹ ਸ਼ਹਿਰ ਦੇ ਲੋਕਾਂ 'ਤੇ ਹਾਲੇ ਹੋਰ ਵਾਧੂ ਭਾਰ ਨਹੀਂ ਪਾਉਣਾ ਚਾਹੁੰਦੇ।

ਦੱਸਣਯੋਗ ਹੈ ਕਿ ਨਿਗਮ ਹਰ ਸਾਲ 75 ਕਰੋੜ ਦਾ ਘਾਟਾ ਸਹਿ ਰਿਹਾ ਹੈ। ਇਸ ਸਬੰਧੀ ਅਨਿਲ ਦੂਬੇ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕੋਲੋਂ ਗ੍ਰਾਂਟ ਦੇਣ ਦੀ ਮੰਗ ਕੀਤੀ ਤਾਕਿ ਉਹ ਅਪਣੇ ਜਿੰਮੇ ਵਾਲੇ ਅਹਿਮ ਪ੍ਰਾਜੈਕਟਾਂ ਨੂੰ ਛੇਤੀ ਪੂਰਾ ਕਰੇ। ਮੀਟਿੰਗ ਵਿਚ ਹੀਰਾ ਨੇਗੀ, ਗੁਰਬਖ਼ਸ਼ ਰਾਵਤ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement