ਮਾਸਕ ਨਾ ਲਾਉਣ 'ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ਵਿਚ ਠੋਕੀਆਂ ਕਿੱਲਾਂ
Published : May 27, 2021, 1:07 am IST
Updated : May 27, 2021, 1:07 am IST
SHARE ARTICLE
image
image

ਮਾਸਕ ਨਾ ਲਾਉਣ 'ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ਵਿਚ ਠੋਕੀਆਂ ਕਿੱਲਾਂ


ਬਰੇਲੀ, 26 ਮਈ : ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ 'ਤੋਂ ਯੂਪੀ 'ਚ ਤਾਲਾਬੰਦੀ ਲੱਗੀ ਹੋਈ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ 'ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ | ਬਰੇਲੀ 'ਚ ਮਾਸਕ ਨਾ ਲਾਉਣ 'ਤੇ ਸਖ਼ਤ ਕਾਰਵਾਈ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ |ਜਿਸ 'ਚ ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ  ਪੁਲਿਸ ਦੇ ਤਿੰਨ ਸਿਪਾਹੀ ਮਾਸਕ ਨਾ ਲਾਉਣ 'ਤੇ ਥਾਣੇ ਲੈ ਗਏ | ਉਥੋਂ ਉਸ ਨੂੰ  ਗ਼ਾਇਬ ਕਰ ਦਿਤਾ ਗਿਆ | ਲੱਭਣ 'ਤੇ ਬੇਟਾ ਮਿਲਿਆ ਤਾਂ ਉਹ ਮਰਨ ਵਾਲੀ ਹਾਲਤ 'ਚ ਸੀ | ਉਸ ਦੇ ਹੱਥਾਂ ਤੇ ਪੈਰਾਂ 'ਚ ਕਿੱਲ ਠੋਕੇ ਹੋਏ ਸੀ | ਮਹਿਲਾ ਨੇ ਸ਼ਿਕਾਇਤ ਐਸਐਸਪੀ ਨੂੰ  ਕੀਤੀ | ਜਦੋਂ ਇਸ ਦੀ ਜਾਣਕਾਰੀ ਦੁਬਾਰਾ ਚੌਕੀ ਪੁਲਿਸ ਨੂੰ  ਦਿਤੀ ਗਈ ਤਾਂ ਉਹ ਉਲਟਾ ਪੀੜਤ ਨੂੰ  ਹੀ ਜੇਲ ਭੇਜਣ ਦੀ ਗੱਲ ਕਹਿ ਰਹੇ ਸੀ ਜਿਸ ਨੂੰ  ਲੈ ਕੇ ਪੀੜਤ ਦੀ ਮਾਂ ਨੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਗੁਹਾਰ ਲਾਈ | ਐਸਐਸਪੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਨੌਜਵਾਨ ਨੇ ਆਪ ਹੀ ਸਾਰਾ ਡਰਾਮਾ ਰਚ ਲਿਆ ਤੇ ਸਿਪਾਹੀਆਂ 'ਤੇ ਦੋਸ਼ ਲਗਾ ਦਿਤਾ | ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ | ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਆਲਾ ਅਧਿਕਾਰੀ ਅਪਣੇ ਕਰਮਚਾਰੀਆਂ ਨੂੰ  ਬਚਾਉਣ ਲਈ ਉਨ੍ਹਾਂ ਦੇ ਬੇਟੇ 'ਤੇ ਹੀ ਦੋਸ਼ ਲਗਾ ਰਹੇ ਹਨ |         (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement