ਸਰਪੰਚ ਦਾ ਅਜ਼ੀਬੋ-ਗਰੀਬ ਫਰਮਾਨ, ਸ਼ਮਸ਼ਾਨ ਘਾਟ 'ਚ ਲਗਾਇਆ ਕਾਨੂੰਨ ਦੀਆਂ ਹਿਦਾਇਤਾਂ ਦਾ ਬੋਰਡ
Published : May 27, 2021, 3:17 pm IST
Updated : May 27, 2021, 3:17 pm IST
SHARE ARTICLE
File Photo
File Photo

ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦਾ ਅੰਤਿਮ ਸੰਸਕਾਰ ਕਿਸੇ ਦੂਜੇ ਪਿੰਡ ਜਾ ਕੇ ਕਰਨਾ ਪਿਆ।

ਲੁਧਿਆਣਾ (ਰਾਜਵਿੰਦਰ ਸਿੰਘ): ਲੁਧਿਆਣਾ ਦੇ ਨੇੜੇ ਸਾਹਨੇਵਾਲ ਇਲਾਕੇ ਦੇ ਪਿੰਡ ਸਾਹਨੀ ਖੁਰਦ ਵਿੱਚ ਇਕ ਅਜੀਬ ਕਿਸਮ ਦਾ ਮਾਮਲਾ ਸਾਮਣੇ ਆਇਆ ਹੈ। ਇੱਥੇ ਇਕ ਗਰੀਬ ਪਰਿਵਾਰ ਦੀ ਮਹਿਲਾ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਵੱਲੋਂ ਮ੍ਰਿਤਕ ਮਹਿਲਾ ਦਾ ਸੰਸਕਾਰ ਪਿੰਡ 'ਚ ਨਹੀਂ ਕਰਨ ਦਿੱਤਾ ਗਿਆ। ਇਸ ਦਾ ਕਾਰਨ ਸੀ ਕਿ ਸਰਪੰਚ ਵੱਲੋਂ ਸ਼ਮਸ਼ਾਨ ਘਾਟ ਵਿਚ ਇਕ ਬੋਰਡ 'ਤੇ ਬਾਹਰ ਤੋਂ ਆਏ ਕਿਰਾਏਦਾਰਾਂ ਵਾਸਤੇ ਕਾਨੂੰਨ ਦੀਆਂ ਹਦਾਇਤਾਂ ਲਿਖੀਆਂ ਸਨ। ਇਸ ਕਾਰਨ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਦਾ ਅੰਤਿਮ ਸੰਸਕਾਰ ਕਿਸੇ ਦੂਜੇ ਪਿੰਡ ਜਾ ਕੇ ਕਰਨਾ ਪਿਆ।

Photo

ਮ੍ਰਿਤਕ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਸ ਦੀ ਪਤਨੀ ਦੀ ਟਾਈਫਾਈਡ ਕਾਰਨ ਮੌਤ ਹੋ ਗਈ ਸੀ ਪਰ ਉਸ ਦੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਈ ਸੀ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਇਸ ਪਿੰਡ ਵਿੱਚ ਬਤੌਰ ਕਿਰਾਏਦਾਰ ਰਹਿੰਦੇ ਹਨ ਤੇ ਲੇਬਰ ਦਾ ਕੰਮ ਕਰਦੇ ਹਨ।

Photo
 

ਇਸੇ ਕਰਕੇ ਉਨ੍ਹਾਂ ਨੂੰ ਇਹ ਤਕਲੀਫ਼ ਸਹਿਣੀ ਪਈ। ਇਸ ਮਾਮਲੇ ਨੇ ਉਸ ਵੇਲੇ ਰੰਗਤ ਫੜ੍ਹ ਲਈ, ਜਦੋਂ ਇਹ ਗੱਲ ਸੁਣ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਅਤੇ ਪਿੰਡ ਵਿਚ ਰਹਿਣ ਵਾਲਿਆਂ ਵੱਲੋਂ ਵੀ ਸਰਪੰਚ ਦੀ ਨਿੰਦਾ ਕੀਤੀ ਗਈ। ਜਦ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਦੇ ਨਾਲ ਮੁਲਾਕਾਤ ਨਾ ਹੋ ਸਕੀ, ਪਰ ਪਿੰਡ ਵਿੱਚ ਸਰਪੰਚ ਨੇ ਆਪਣਾ ਪੱਖ ਰੱਖਦੇ ਹੋਏ ਇਕ ਵੀਡੀਓ ਭੇਜ ਕੇ ਕਿਹਾ ਕਿ ਅੱਜ-ਕੱਲ੍ਹ ਜਿਸ ਤਰ੍ਹਾਂ ਮਹਾਮਾਰੀ ਦਾ ਦੌਰ ਹੈ, ਕੁੱਝ ਕਿਰਾਏਦਾਰ ਮ੍ਰਿਤਕ ਨੂੰ ਸਾੜਨ ਵੇਲੇ ਲੱਕੜਾ ਦਾ ਇਸਤੇਮਾਲ ਘੱਟ ਕਰਦੇ ਹਨ।

ਇਸ ਕਰਨ ਕੁੱਤੇ ਲਾਸ਼ ਨੂੰ ਖਰਾਬ ਕਰ ਦਿੰਦੇ ਹਨ। ਉਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਅਸੀਂ ਸ਼ਮਸ਼ਾਨ ਘਾਟ ਵਿਚ ਬੋਰਡ ਵੀ ਲਗਾ ਦਿੱਤਾ ਹੈ ਕਿ ਕਿਰਾਏਦਾਰ ਦੇ ਪਰਿਵਾਰਾਂ ਦਾ ਅੰਤਿਮ ਸੰਸਕਾਰ ਜਾਂਚ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਿੰਡ ਵਿਚ ਹਜ਼ਾਰਾਂ ਕਿਰਾਏਦਾਰ ਰਹਿੰਦੇ ਹਨ। ਪਿੰਡ ਵਿਚ ਕੋਈ ਮਹਾਮਾਰੀ ਨਾ ਫੈਲ ਜਾਵੇ, ਇਸ ਕਾਰਨ ਅਸੀਂ ਆਪਣੇ ਪਿੰਡ ਦੀ ਸਰਹੱਦ ਵਿਚ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਹਰ ਗੱਲ ਦੀ ਪੂਰੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement