ਉੜੀਸਾ ਅਤੇ ਪਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ ਯਾਸ ਦਾ ਕਹਿਰ
Published : May 27, 2021, 1:00 am IST
Updated : May 27, 2021, 1:00 am IST
SHARE ARTICLE
image
image

ਉੜੀਸਾ ਅਤੇ ਪਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ ਯਾਸ ਦਾ ਕਹਿਰ


ਇਕ ਕਰੋੜ ਲੋਕਾਂ ਸਣੇ ਤਿੰਨ ਲੱਖ ਘਰਾਂ ਦਾ ਹੋਇਆ ਨੁਕਸਾਨ : ਮਮਤਾ ਬੈਨਰਜੀ


ਕੋਲਕਾਤਾ, 26 ਮਈ : ਕੋਰੋਨਾ ਸੰਕਟ ਦੌਰਾਨ ਭਾਰਤ ਦੇ ਕੁੱਝ ਰਾਜਾਂ ਵਿਚ ਚੱਕਰਵਾਤੀ ਤੂਫ਼ਾਨ ਯਾਸ ਕਹਿਰ ਮਚਾ ਰਿਹਾ ਹੈ | ਇਸ ਸਮੇ ਪਛਮੀ ਬੰਗਾਲ ਅਤੇ ਉੜੀਸਾ ਦੇ ਕਈ ਜ਼ਿਲਿ੍ਹਆਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ | ਤੇਜ਼ ਹਵਾਵਾਂ 130-140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ | ਸਮੁੰਦਰ ਤੋਂ 6 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ |
ਇਸ ਦੌਰਾਨ ਹੁਣ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ  ਕਿਹਾ ਕਿ ਚੱਕਰਵਾਤ 'ਯਾਸ' ਕਾਰਨ ਮੌਸਮ ਦੇ ਮਾੜੇ ਹਾਲਾਤ ਕਾਰਨ ਰਾਜ ਵਿਚ ਘੱਟੋ ਘੱਟ 1 ਕਰੋੜ ਲੋਕ ਪ੍ਰਭਾਵਤ ਹੋਏ ਹਨ ਅਤੇ ਤਿੰਨ ਲੱਖ ਘਰਾਂ ਨੂੰ  ਨੁਕਸਾਨ ਪਹੁੰਚਿਆ ਹੈ | ਮਮਤਾ ਬੈਨਰਜੀ ਨੇ ਕਿਹਾ ਕਿ ਮੱਛੀਆਂ ਫੜਨ ਗਏ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ ਹੈ | ਮਮਤਾ ਬੈਨਰਜੀ ਨੇ ਲੋਕਾਂ ਨੂੰ  ਚੇਤਾਵਨੀ ਦਿਤੀ ਕਿ ਤੂਫ਼ਾਨ ਕਾਰਨ ਸਮੁੰਦਰ ਵਿਚ ਤੇਜ਼ ਲਹਿਰਾਂ ਚੜ੍ਹਦੀਆਂ ਰਹਿਣਗੀਆਂ | ਉਨ੍ਹਾਂ ਦਾਅਵਾ ਕੀਤਾ ਕਿ ਬੰਗਾਲ ਚੱਕਰਵਾਤ ਨਾਲ 'ਸੱਭ ਤੋਂ ਵੱਧ ਪ੍ਰਭਾਵਤ' ਹੋਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ 15,04,506 ਲੋਕਾਂ ਨੂੰ  ਸੰਵੇਦਨਸੀਲ ਥਾਵਾਂ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਮਮਤਾ ਬੈਨਰਜੀ ਨੇ ਕਿਹਾ, Tਮੈਂ ਜਲਦੀ ਹੀ ਪੂਰਬੀ ਮੇਦਿਨੀਪੁਰ, ਦਖਣੀ 24 ਪਰਗਨਾ ਅਤੇ ਉੱਤਰੀ 24 ਪਰਗਨਾ ਜ਼ਿਲਿ੍ਹਆਂ ਵਿਚ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਾਂਗੀ |U 

ਉਨ੍ਹਾਂ ਕਿਹਾ ਕਿ ਚੱਕਰਵਾਤ ਨਾਲ ਹੋਏ ਨੁਕਸਾਨ ਬਾਰੇ ਸਰਕਾਰ ਕੋਲ ਮੁੱਢਲੇ ਅੰਕੜੇ ਹਨ | ਮਮਤਾ ਬੈਨਰਜੀ ਨੇ ਕਿਹਾ ਕਿ ਨੁਕਸਾਨ ਨਾਲ ਜੁੜੀ ਸਹੀ ਜਾਣਕਾਰੀ ਹਾਸਲ ਕਰਨ ਵਿਚ ਘੱਟੋ ਘੱਟ 72 ਘੰਟੇ ਲਗਣਗੇ |         
    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement