ਵਿਰੋਧੀ ਧਿਰ ਨੇ ਗੁਰਦੁਆਰਾ ਸਾਹਿਬ 'ਚ ਇਕੱਠ ਕਰ ਕੇ ਪ੍ਰਧਾਨ ਨੂੰ ਲਾਹੁਣ ਦੀ ਕੀਤੀ ਮੰਗ
Published : May 27, 2020, 4:49 am IST
Updated : May 27, 2020, 4:49 am IST
SHARE ARTICLE
File Photo
File Photo

ਪ੍ਰਧਾਨ ਜੇਪੀ ਸਿੰਘ ਨੇ ਵਿਰੋਧੀ ਧਿਰ ਤੇ ਸਾਜਿਸ਼ ਕਰਨ ਦੇ ਲਗਾਏ ਇਲਜ਼ਾਮ

ਐਸ.ਏ.ਐਸ ਨਗਰ, 26 ਮਈ (ਸੁਖਦੀਪ ਸਿੰਘ ਸੋਈਂ): ਸਥਾਨਕ ਫੇਜ਼ 4 ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦਾ ਵਿਵਾਦ ਹੋਰ ਜੋਰ ਫੜ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਦੇ ਵਿਰੋਧੀ ਧੜੇ (ਜਿਸ ਵਿਚ ਸਾਬਕਾ ਕੌਂੋਸਲਰ ਬੀਬੀ ਮਨਮੋਹਨ ਕੌਰ ਅਤੇ ਉਹਨਾਂ ਦਾ ਪੁੱਤਰ ਜਸਪਾਲ ਸਿੰਘ ਵੀ ਸ਼ਾਮਿਲ ਸੀ) ਵਲੋਂ ਗੁਰਦੁਆਰਾ ਸਾਹਿਬ 'ਚ ਇਕਠ ਕਰ ਕੇ ਪ੍ਰਧਾਨ ਤੋਂ ਅਹੁਦਾ ਛੱਡਣ ਦੀ ਮੰਗ ਕੀਤੀ ਗਈ ਹੈ? ਉਹਨਾਂ ਦਾਅਵਾ ਕੀਤਾ ਹੈ ਕਿ ਪ੍ਰਧਾਨ ਸੰਗਤ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਛੇਤੀ ਹੀ ਗੁਰਦੁਆਰੇ ਦੇ 33 ਫ਼ੀ ਸਦੀ ਮੈਂਬਰਾਂ ਦਾ ਇਕੱਠ ਕਰ ਕੇ ਜਨਰਲ ਹਾਊਸ ਸੱਦਿਆ ਜਾਵੇਗਾ ਅਤੇ ਪ੍ਰਧਾਨ ਨੂੰ ਅਹੁਦੇ ਤੋਂ ਲਾਹ ਦਿਤਾ ਜਾਵੇਗਾ। ਦੂਜੇ ਪਾਸੇ ਪ੍ਰਧਾਨ ਜੇ ਪੀ ਸਿੰਘ ਦਾ ਕਹਿਣਾ ਹੈ ਕਿ ਪਿਛਲੇ 8 ਸਾਲਾਂ ਤਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ  ਕਮੇਟੀ ਤੇ ਕਾਬਿਜ ਰਹੇ ਵਿਰੋਧੀ ਧੜੇ ਤੋਂ ਅਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਅਤੇ ਉਹਨਾਂ ਦੀ ਚੋਣ ਵਾਲੇ ਦਿਨ ਤੋਂ ਹੀ ਇਹ ਧੜਾ ਉਹਨਾਂ ਦੇ ਵਿਰੁਧ ਸਾਜਸ਼ ਤਹਿਤ ਗੁਰਦੁਆਰਾ ਸਾਹਿਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ।

File photoFile photo

ਇਸ ਦੌਰਾਨ ਪ੍ਰਧਾਨ ਵਲੋਂ ਦਾਅਵਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਰਾਗੀ ਜੱਥੇ ਨੂੰ ਨੌਕਰੀ ਤੋਂ ਫਾਰਗ ਕਰ ਦਿਤਾ ਗਿਆ ਸੀ ਪਰੰਤੂ ਲਾਕ ਡਾਊਨ ਚਲਦਾ ਹੋਣ ਕਾਰਨ ਉੱਥੇ ਹੀ ਰਹਿਣ ਦੀ ਇਜਾਜਤ ਦਿੱਤੀ ਗਈ ਸੀ ਪਰੰਤੂ ਕਿਸੇ ਵਿਅਕਤੀ ਵਲੋਂ ਕਰਵਾਏ ਜਾਣ ਵਾਲੇ ਨਿੱਜੀ ਸਮਾਗਮ ਦੌਰਾਨ ਇਹਨਾਂ ਰਾਗੀ ਸਿੰਘਾਂ ਵਲੋਂ ਕੀਰਤਨ ਕਰਨ ਦੀ ਜ਼ਿੱਦ ਫੜਣ ਕਾਰਨ ਵਿਵਾਦ ਹੋਇਆ ਸੀ? ਦੂਜੇ ਪਾਸੇ ਰਾਗੀ ਸਿੰਘ ਵਲੋਂ ਇਸ ਮਾਮਲੇ ਵਿੱਚ ਪ੍ਰਧਾਨ ਤੇ ਉਹਨਾਂ ਦੇ ਖਿਲਾਫ ਧੱਕੇਸ਼ਾਹੀ ਕਰਨ ਦਾ ਇਲਜਾਮ ਲਗਾਉਂਦਿਆ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਕਈ ਵਾਰ ਤਬੀਅਤ ਖਰਾਬ ਹੋਣ ਕਾਰਨ ਜਾਂ ਸਮਾਂ ਘੱਟ ਹੋਣ ਕਾਰਨ ਪੰਜ ਇਸ਼ਨਾਨਾ ਕਰਕੇ ਵੀ ਕੀਰਤਨ ਕੀਤਾ ਜਾ ਸਕਦਾ ਹੈ

ਅਤੇ ਇਹ ਕੋਈ ਬੱਜਰ ਕੁਰਹਿਤ ਨਹੀਂ ਹੈ ਇਸ ਦੌਰਾਨ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਚ ਕੰਮ ਕਰਦੇ ਦੋ ਸੇਵਾਦਾਰਾਂ ਵਲੋਂ ਗੁਰਦੁਆਰਾ ਸਹਿਬ ਵਿੱਚ ਆਏ 50 ਦੇ ਕਰੀਬ ਵਿਅਕਤੀਆਂ ਵਲੋਂ ਉਹਨਾਂ ਦੇ ਕਮਰੇ ਵਿਚ ਜਬਰੀ ਦਾਖਲ ਹੋ ਕੇ ਉਹਨਾਂ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਸੀ ਇਹਨਾਂ ਦੋਵਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੇ ਪੀ ਸਿੰਘ ਵਲੋਂ ਫੇਜ਼ 6 ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਅਪਣੀ ਹਾਰ ਤੋਂ ਬੁਖਲਾਈ ਵਿਰੋਧੀ ਧਿਰ ਦੇ ਵਿਅਕਤੀ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕਰ ਰਹੇ ਹਨ ਇਸ ਸੰਬੰਧੀ ਬੀਤੇ ਦਿਨ ਜੇ ਪੀ ਸਿੰਘ ਵਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਵਿਚ ਉਹਨਾਂ ਵਲੋਂ ਵਿਰੋਧੀ ਧਿਰ ਤੇ ਆਪਣੈ ਖਿਲਾਫ ਸਾਜਿਸ਼ ਕਰਨ ਅਤੇ ਗੁਰਦੁਆਰੇ ਦਾ ਮਾਹੌਲ ਖਰਾਬ ਕਰਨ ਦੇ ਇਲਜਾਮ ਲਗਾਏ ਸਨ ਜਿਸਦੇ ਜਵਾਬ ਵਿਚ ਅੱਜ ਪ੍ਰਧਾਨ ਦੇ ਵਿਰੋਧੀਆਂ ਵਲੋਂ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement