ਯੂਕਰੇਨ 'ਚ ਫਸੀ ਧੀ ਨੂੰ ਬਚਾਉਣ ਲਈ CM Channi ਕੋਲ ਫਰਿਆਦ ਲੈ ਕੇ ਪਹੁੰਚੇ ਮਾਪੇ, ਮੁੱਖ ਮੰਤਰੀ ਨੇ ਦਿੱਤਾ ਮਦਦ ਦਾ ਭਰੋਸਾ
Published : Feb 27, 2022, 3:50 pm IST
Updated : Feb 27, 2022, 3:50 pm IST
SHARE ARTICLE
Parents met CM Channi to rescue daughter Stuck in Ukraine
Parents met CM Channi to rescue daughter Stuck in Ukraine

ਯੂਕਰੇਨ ਦੇ ਖ਼ਾਰਕੀਵ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਮੋਰਿੰਡਾ ਦੇ ਪਿੰਡ ਦੁਮਣਾ ਦੀ ਲੜਕੀ ਸਿਮਰਨ ਕੌਰ ਜੰਗੀ ਹਾਲਾਤਾਂ ਵਿਚ ਫਸੀ ਹੋਈ ਹੈ।

 

ਮੋਰਿੰਡਾ(ਮਨਜੀਤ ਧੀਮਾਨ): ਯੂਕਰੇਨ ਦੇ ਖ਼ਾਰਕੀਵ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਮੋਰਿੰਡਾ ਦੇ ਪਿੰਡ ਦੁਮਣਾ ਦੀ ਲੜਕੀ ਸਿਮਰਨ ਕੌਰ ਜੰਗੀ ਹਾਲਾਤਾਂ ਵਿਚ ਫਸੀ ਹੋਈ ਹੈ। ਸਿਮਰਨ ਕੌਰ ਦੇ ਮਾਪਿਆਂ ਨੇ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਈ। ਉਹਨਾਂ ਅਪੀਲ ਕੀਤੀ ਕਿ ਉਹਨਾਂ ਦੀ ਬੱਚੀ ਸਮੇਤ ਹੋਰ ਸਾਰੇ ਬੱਚਿਆਂ ਨੂੰ ਵਾਪਸ ਸਹੀ ਸਲਾਮਤ ਘਰਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ।

Parents met CM Channi to rescue daughter Stuck in UkraineParents met CM Channi to rescue daughter Stuck in Ukraine

ਸਿਮਰਨ ਕੌਰ ਦੀ ਮਾਤਾ ਸੁਖਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਦੱਸਿਆ ਕਿ ਉਹਨਾਂ ਦੀ ਬੱਚੀ ਅਤੇ ਹੋਰ ਕਈ ਬੱਚੇ ਪਿਛਲੇ ਦਿਨੀਂ ਯੂਕਰੇਨ ਵਿਖੇ ਪੈਦਾ ਹੋਏ ਜੰਗੀ ਹਾਲਾਤ ਵਿਚ  ਫਸ ਗਏ ਹਨ ਅਤੇ ਉਹ ਤਿੰਨ ਦਿਨਾਂ ਤੋਂ ਬੰਕਰਾਂ ਵਿਚ ਭੁੱਖੇ ਪਿਆਸੇ ਬੈਠੇ ਹਨ।

Parents met CM Channi to rescue daughter Stuck in UkraineParents met CM Channi to rescue daughter Stuck in Ukraine

ਇਸ ਤੋਂ ਇਲਾਵਾ ਪਿੰਡ ਦੁੱਮਣਾ ਨਿਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਮਰਨ ਕੌਰ ਦਾ ਐੱਮਬੀਬੀਐੱਸ ਦਾ ਆਖਰੀ ਸਾਲ ਸੀ ਪਰ ਜੰਗ ਹੋਣ ਕਾਰਨ ਉਹ ਉੱਥੇ ਫਸ ਗਈ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਿਵਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਬੱਚਿਆਂ ਨੂੰ ਵਾਪਸ ਬੁਲਾਉਣ ਲਈ ਉਪਰਾਲੇ ਕਰ ਰਹੀ ਹੈ ।

Parents met CM Channi to rescue daughter Stuck in UkraineParents met CM Channi to rescue daughter Stuck in Ukraine

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ, ਜਿਨ੍ਹਾਂ ’ਤੇ ਯੂਕਰੇਨ ਵਿਚ ਫਸੇ ਬੱਚਿਆਂ ਦੇ ਮਾਪੇ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਹੈ। ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement