ਭਾਜਪਾ ਹਿੰਦੂਆਂ ਨੂੰ ਸਿਆਸੀ ਫ਼ਾਇਦੇ ਲਈ 'ਕਠਪੁਤਲੀਆਂ' ਵਜੋਂ ਵਰਤ ਰਹੀ ਹੈ : ਟੀਐਮਸੀ ਆਗੂ ਪਵਨ ਵਰਮਾ
Published : Jan 27, 2022, 11:09 pm IST
Updated : Jan 27, 2022, 11:09 pm IST
SHARE ARTICLE
image
image

ਭਾਜਪਾ ਹਿੰਦੂਆਂ ਨੂੰ ਸਿਆਸੀ ਫ਼ਾਇਦੇ ਲਈ 'ਕਠਪੁਤਲੀਆਂ' ਵਜੋਂ ਵਰਤ ਰਹੀ ਹੈ : ਟੀਐਮਸੀ ਆਗੂ ਪਵਨ ਵਰਮਾ

ਪਣਜੀ, 27 ਜਨਵਰੀ : ਤਿ੍ਣਮੂਲ ਕਾਂਗਰਸ (ਟੀਐਮਸੀ) ਦੇ ਉਪ ਪ੍ਰਧਾਨ ਪਵਨ ਵਰਮਾ ਨੇ ਵੀਰਵਾਰ ਨੂੰ  ਕਿਹਾ ਕਿ ਉਨ੍ਹਾਂ ਦੀ ਪਾਰਟੀ ''ਅਸਲ ਹਿੰਦੂਤਵ' ਲਈ ਖੜੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ''ਥੋੜੇ੍ਹ ਸਮੇਂ ਦੇ ਸਿਆਸੀ ਫ਼ਾਇਦੇ ਲਈ ਹਿੰਦੂਆਂ ਦਾ ਕਠਪੁਤਲੀ'' ਵਜੋਂ ਇਸਤੇਮਾਲ ਕਰਦੀ ਹੈ | ਵਰਮਾ ਨੇ ਇਥੇ ਕਿਹਾ ਕਿ ਲੋਕਾਂ ਨੂੰ  ਵੰਡਣ ਲਈ ਧਰਮ ਦੀ ਵਰਤੋਂ ਕਰਨਾ ''ਗੋਆ, ਗੋਆਵਾਸੀਆਂ ਅਤੇ ਗੋਆਪਨ'' ਦਾ ਅਪਮਾਨ ਹੈ | ਵਰਮਾ ਨੇ ਦੋਸ਼ ਲਾਇਆ, ''ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਟੀਐਮਸੀ 'ਅਸਲ ਹਿੰਦੂਤਵ' ਲਈ ਖੜੀ ਹੈ, ਜੋ ਸਮਾਵੇਸ਼,  ਸਹਿਣਸ਼ੀਲਤਾ, ਬਹੁਲਤਾ, ਸਮਾਜਕਤਾ ਅਤੇ ਵਿਭਿੰਨਤਾ ਦੇ ਪੱਖ ਵਿਚ ਵਿਚ ਹੈ | ਬਦਕਿਸਮਤੀ ਨਾਲ ਭਾਜਪਾ ਦਾ ਹਿੰਦੂਤਵ ਬੀਮਾਰ ਹੈ ਅਤੇ ਉਹ ਨਫ਼ਰਤ, ਕਟੱੜਤਾ, ਬਾਈਕਾਟ, ਵੰਡ ਅਤੇ ਹਿੰਸਾ ਲਈ ਧਰਮ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ |''
ਵਰਮਾ ਨੇ ਕਿਹਾ ਟੀਐਮਸੀ ਸੰਵਿਧਾਨ ਤਹਿਤ ਸਾਰੇ ਧਰਮਾਂ ਦੇ ਸਨਮਾਨ ਲਈ ਖੜੀ ਹੈ ਅਤੇ ਇਹ ਸਨਮਾਨ ਭਾਰਤ ਦੀ ਵਿਰਾਸਤ ਹੈ |      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement