ਇੰਡੀਅਨ ਆਈਡਲ 'ਚ ਪੁੱਜਾ ਬਠਿੰਡੇ ਦਾ ਇਹ ਪੁੱਤ,  ਘਰ ਦੇ ਕਮਰਿਆਂ ਨੂੰ ਦਰਵਾਜ਼ੇ ਵੀ ਨਹੀਂ ਹਨ
Published : Dec 26, 2019, 5:20 pm IST
Updated : Dec 26, 2019, 5:20 pm IST
SHARE ARTICLE
File Photo
File Photo

ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆ ਰਿਹਾ।

ਬਠਿੰਡਾ- ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਤੀਭਾ ਅਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸਨੀ ਦੀ ਆਵਾਜ਼ ਦੇ ਮੁਰੀਦ ਤਾਂ ਸਾਰੇ ਹੀ ਹਨ

File PhotoFile Photo

ਪਰ ਮਦਦ ਕਰਨ ਵਾਲਾ ਕੋਈ ਵੀ ਨਹੀਂ। ਹਾਲਾਂਕਿ ਨੇਹਾ ਕੱਕੜ ਨੇ ਉਸ ਦੀ ਕੁੱਝ ਸਹਾਇਤਾ ਕੀਤੀ ਸੀ ਜਿਸ ਨਾਲ ਉਸ ਨੇ ਆਪਣਾ ਕਰਜਾ ਚੁਕਾਇਆ ਸੀ। ਸਨੀ ਲਈ ਸ਼ਹਿਰ ਦੇ ਹਰ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਜਾਂ ਵਟਸਐੱਪ ਤੇ ਮੇਨ ਬਾਜ਼ਾਰ 'ਚ ਫਲੈਕਸ ਬੋਰਡ ਲਾ ਕੇ ਵੋਟ ਮੰਗੇ

SunnySunny

ਪਰ ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆ ਰਿਹਾ।ਸਨੀ ਨੇ ਕੁੱਝ ਸਮਾਂ ਪਹਿਲਾਂ ਨਵਾਂ ਘਰ ਬਣਵਾਇਆ ਸੀ। ਕਮਰੇ ਬਿਨਾਂ ਪਲਾਸਰ ਕੀਤੇ ਹੋਏ ਹਨ ਅਤੇ ਨਾ ਹੀ ਉਹਨਾਂ ਦੇ ਦਰਵਾਜ਼ੇ ਲੱਗੇ ਹੋਏ ਹਨ।

File PhotoFile Photo

ਸਨੀ ਦਾ ਜਦੋਂ ਵੀ ਕੋਈ ਸ਼ੋਅ ਹੁੰਦਾ ਹੈ ਤਾਂ ਉਸ ਦੀ ਮਾਂ ਅਤੇ ਬੈਣਾਂ ਕਿਸੇ ਹੋਰ ਦੇ ਘਰ ਜਾ ਕਿ ਉਸ ਦਾ ਸ਼ੋਅ ਦੇਖਦੀਆਂ। ਆਪਣੀ ਮਾਂ ਨਾਲ ਮੁੰਬਈ ਜਾ ਕੇ ਮਿਲਣ ਵਾਲੀ ਭੈਣ ਸਕੀਨਾ ਨੇ ਦੱਸਿਆ ਕਿ ਘਰ ਦੇ ਹਾਲਤ ਬਹੁਤ ਹੀ ਖਰਾਬ ਸਨ ਅਤੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਜ਼ਹਾਜ ਰਾਂਹੀ ਮੁੰਬਈ ਜਾਣਗੇ। ਉਸ ਦੀ ਭੈਣ ਨੇ ਦੱਸਿਆ ਕਿ ਉਸ ਨੇ ਟੀਵੀ ਵਿਚ ਹੀ ਵੱਡੇ ਸਟੇਜ਼ ਦੇਖੇ ਸਨ

File Photo  ਤੇ ਜਦੋਂ ਉਹ ਮੁੰਬਈ ਜਾ ਕੇ ਆਪਣੇ ਭਰਾ ਨਾਲ ਸਟੇਜ ਤੇ ਬੋਲਣ ਲੱਗੀ ਤਾਂ ਉਸ ਦੇ ਹੱਥ ਪੈਰ ਕੰਬ ਰਹੇ ਸਨ।  ਸਨੀ ਦਾ ਕਹਿਣਾ ਹੈ ਕਿ ਪ੍ਰਾਮਤਮਾ ਨੇ ਚਾਹਿਆ ਤਾ ਉਹ ਇਕ ਦਿਨ ਆਪਣੀ ਕਮਾਈ ਨਾਲ ਘਰ ਬਣਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਹਿਮੇਸ਼ ਰੇਸ਼ਮੀਆ ਨੇ ਇਕ ਗੀਤ ਲਈ ਅਤੇ ਕੁਮਾਰ ਬ੍ਰਦਰਸ ਨੇ ਕੰਪਨੀ ਲਈ ਅਸਾਈਨ ਕੀਤਾ ਹੈ ਅਤੇ ਉਹ ਜਲਦ ਹੀ ਆਪਣੀ ਮਾਂ ਦਾ ਸੁਪਨਾ ਪੂਰਾ ਕਰੇਗਾ।     

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement