ਅੱਜ ਤੇ ਭਲਕੇ ਪੰਜਾਬ ਦੀਆਂ ਮੰਡੀਆਂ ਬੰਦ ਰਖਾਂਗੇ : ਚੀਮਾ
Published : Nov 26, 2020, 7:17 am IST
Updated : Nov 26, 2020, 7:17 am IST
SHARE ARTICLE
image
image

ਅੱਜ ਤੇ ਭਲਕੇ ਪੰਜਾਬ ਦੀਆਂ ਮੰਡੀਆਂ ਬੰਦ ਰਖਾਂਗੇ : ਚੀਮਾ

ਸੰਗਰੂਰ, 25 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਆੜ੍ਹਤੀ ਐਸੋਸੀਏਸ਼ਨ ਪੰਜਾਬ  ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਅੱਜ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਐਕਟ ਵਿਰੁਧ ਕਿਸਾਨਾਂ-ਆੜ੍ਹਤੀਆਂ ਅਤੇ  ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਮੁੱਖ ਰੱਖਦੇ ਹੋਏ 26 ਅਤੇ 27 ਨਵੰਬਰ ਨੂੰ ਪੰਜਾਬ ਦੀਆਂ ਅਨਾਜ ਮੰਡੀਆਂ ਬੰਦ ਰਖੀਆਂ ਜਾਣਗੀਆਂ। ਚੀਮਾ ਨੇ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਦੇਸ਼ ਦੀ ਖੇਤੀ ਅਤੇ ਮੰਡੀਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁਧ ਡਟੇ ਹੋਏ ਹਨ ਅਤੇ ਹੁਣ ਕੇਂਦਰ ਸਰਕਾਰ ਨੂੰ ਜਗਾਉਣ ਲਈ ਜੋ ਦਿੱਲੀ ਕੂਚ ਦਾ ਫ਼ੈਸਲਾ ਕੀਤਾ ਹੈ ਉਸ ਵਿਚ ਆੜ੍ਹਤੀ ਤਨ ਮਨ ਧਨ ਨਾਲ ਮਦਦ ਕਰਨਗੇ।
  ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਪਣਾ ਨਿਜੀ ਸਵਾਰਥ ਹਲ ਕਰਨ ਲਈ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਨਾ ਕਰੇ। ਉਨ੍ਹਾਂ ਕਿਹਾ ਕਿ  ਜੇਕਰ ਪੰਜਾਬ ਸਰਕਾਰ ਨੇ ਅਪਣਾ ਸਹੀ ਫ਼ਰਜ਼ ਨਿਭਾਇਆ ਹੁੰਦਾ ਤਾਂ ਕਿਸਾਨਾਂ ਨੂੰ ਕਣਕ ਲਈ ਖਾਦ ਦੀ ਤੰਗੀ ਨਹੀਂ ਸੀ ਆਉਣੀ। ਪਰ ਕੈਪਟਨ  ਸਰਕਾਰ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕਦਿਆਂ ਕਿਸਾਨਾਂ ਨੂੰ ਰੇਲ ਰੋਕੋ ਵਿਚ ਢਿੱਲ ਦੇਣ ਲਈ ਮਜਬੂਰ ਕੀਤਾ।
ਉਨ੍ਹਾਂ ਕਿਹਾ ਕਿ ਜੇ ਅੱਜ ਬਾਦਲ ਦੀ ਸਰਕਾਰ ਹੁੰਦੀ ਤਾਂ ਨੰਗਲ ਅਤੇ ਬਠਿੰਡਾ ਖਾਦ ਪਲਾਂਟਾਂ ਵਿਚ ਪਈ ਸਾਰੀ ਖਾਦ ਡਿਪਟੀ ਕਮਿਸ਼ਨਰਾਂ ਰਾਂਹੀ  ਧਾਰਾ 144  ਟਰੱਕਾਂ ਰਾਹੀਂ ਪੰਜਾਬ ਵਿਚ ਵੰਡ ਦਿਤੀ ਹੁੰਦੀ ਪਰ ਕੈਪਟਨ ਸਰਕਾਰ ਅਪਣੀ ਕੁਰਸੀ ਬਚਾਉਣ ਲਈ ਕੇਂਦਰ ਸਰਕਾਰ ਦੀ ਹਰ ਗਲ ਮੰਨਦਿਆਂ ਪਹਿਲਾਂ ਆੜ੍ਹਤੀਆਂ ਤੇ ਕਿਸਾਨਾਂ ਦੀ ਅਦਾਇਗੀ ਸਬੰਧੀ ਕੇਂਦਰ ਦੇ ਕਾਨੂੰਨ ਲਾਗੂ ਕੀਤੇ ਅਤੇ ਹੁਣ ਰੇਲਾਂ ਖੋਲ੍ਹਣ ਲਈ ਵੀ ਕਿਸਾਨਾਂ ਨੂੰ ਮਜਬੂਰ ਕੀਤਾ।
   ਸ. ਚੀਮਾ ਨੇ ਪੰਜਾਬ ਦੇ ਸਮੁੱਚੇ ਆੜ੍ਹਤੀਆਂ ਨੂੰ ਕਿਹਾ ਕਿ ਇਸ ਸੰਘਰਸ਼ ਲਈ ਹਰ ਆੜ੍ਹਤੀ ਅਪਣਾ ਯੋਗਦਾਨ ਪਾਵੇ ਅਤੇ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਸੰਘਰਸ਼ ਲੰਬਾ ਹੋਇਆ ਤਾਂ ਪੰਜਾਬ ਤੋਂ ਕਿਸਾਨਾ ਨੂੰ ਲੋੜ ਅਨੁਸਾਰ  ਹਰ ਜ਼imageimageਰੂਰੀ ਵਸਤ ਭੇਜੀ ਜਾਵੇਗੀ ।
ਫੋਟੋ ਨੰ. 25 ਐਸ.ਐਨ.ਜੀ 8

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement