ਤਿਉਹਾਰਾਂ ਮੌਕੇ ਖ਼ਰੀਦਦਾਰੀ ਸਮੇਂ 'ਲੋਕਲ ਫ਼ਾਰ ਵੋਕਲ' ਨੂੰ ਤਰਜੀਹ ਦੇਣ ਲੋਕ : ਮੋਦੀ
Published : Oct 26, 2020, 7:47 am IST
Updated : Oct 26, 2020, 7:47 am IST
SHARE ARTICLE
image
image

ਤਿਉਹਾਰਾਂ ਮੌਕੇ ਖ਼ਰੀਦਦਾਰੀ ਸਮੇਂ 'ਲੋਕਲ ਫ਼ਾਰ ਵੋਕਲ' ਨੂੰ ਤਰਜੀਹ ਦੇਣ ਲੋਕ : ਮੋਦੀ

ਕਿਹਾ, ਸੰਜਮ ਰਖੋ ਅਤੇ ਇਕ ਦੀਵਾ ਦੇਸ਼ ਦੇ ਜਵਾਨਾਂ ਦੇ ਨਾਂ ਦਾ ਜਗਾਉ
 

ਨਵੀਂ ਦਿੱਲੀ, 25 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਤੋਂ ਤਿਉਹਾਰਾਂ ਦੇ ਮੌਸਮ 'ਚ ਬਾਜ਼ਾਰ ਤੋਂ ਖ਼ਰੀਦਦਾਰੀ ਕਰਦੇ ਸਮੇਂ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਲੋਕ ਕੋਰੋਲਾ ਵਾਇਰਸ ਦੇ ਇਸ ਸੰਕਟ ਕਾਲ ਦੇ ਸਮੇਂ ਦੌਰਾਨ ਸੰਜਮ ਨਾਲ ਕੰਮ ਲੈਣ ਅਤੇ ਮਰਿਆਦਾ 'ਚ ਰਹੋ। ਅਪਣੇ ਸੰਬੋਧਨ ਦੀ ਸ਼ੁਰੂਆਤ ਉਨ੍ਹਾਂ ਨੇ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ। ਇਸ ਵਾਰ ਵੱਡੇ-ਵੱਡੇ ਸਾਰੇ ਆਯੋਜਨ ਬੰਦ ਹਨ ਅਤੇ ਰਾਮਲੀਲਾ 'ਤੇ ਵੀ ਕੁੱਝ ਪਾਬੰਦੀ ਹੈ। ਤਿਉਹਾਰਾਂ 'ਚ ਸਾਨੂੰ ਮਰਿਆਦਾ 'ਚ ਰਹਿਣਾ ਹੈ। ਜੋ ਲੜਾਈ ਅਸੀਂ ਲੜ ਰਹੇ ਹਾਂ, ਉਸ 'ਚ ਜਿੱਤ ਯਕੀਨੀ ਹੈ।
ਮੋਦੀ ਨੇ ਅਪਣੇ ਮਹੀਨੇਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੀ 70ਵੀਂ ਕੜੀ ਵਿਚ ਦੇਸ਼ ਵਾਸੀਆਂ ਨੂੰ ਇਕ ਬੇਨਤੀ ਕੀਤੀ ਹੈ ਕਿ ਤਿਉਹਾਰਾਂ ਦੇ ਇਸ ਮੌਸਮ ਵਿਚ ਉਹ ਜਦੋਂ ਵੀ ਅਪਣੇ ਘਰਾਂ ਵਿਚ ਦੀਵਾ ਜਗਾਉਣ ਤਾਂ ਇਕ ਦੀਵਾ ਦੇਸ਼ ਦੇ ਉਨ੍ਹਾਂ ਜਵਾਨਾਂ ਦੇ ਨਾਂ ਦਾ ਜਗਾਉਣ ਜੋ ਸਰਹੱਦਾਂ 'ਤੇ ਦੇਸ਼ ਦੀ ਸੁਰੱਖਿਆ ਲਈ ਡਟੇ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਤਿਉਹਾਰਾਂ ਦੀ ਇਹ ਖੁਸ਼ੀ ਅਤੇ ਬਾਜ਼ਾਰ ਦੀ ਚਮਕ, ਇਕ-ਦੂਜੇ ਨਾਲ ਜੁੜੀ ਹੋਈ ਹੈ। ਪਰ ਇਸ ਵਾਰ ਜਦੋਂ ਤੁਸੀਂ ਖ਼ਰੀਦਦਾਰੀ ਕਰਨ ਜਾਉ ਤਾਂ 'ਵੋਕਲ ਫ਼ਾਰ ਲੋਕਲ' ਦੇ ਅਪਣੇ ਸੰਕਲਪ ਨੂੰ ਜ਼ਰੂਰ ਯਾਦ ਰੱਖੋ। ਬਾਜ਼ਾਰ ਤੋਂ ਸਾਮਾਨ ਖਰੀਦਣ ਸਮੇਂ ਸਾਨੂੰ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣੀ ਹੈ। ਕੋਰੋਨਾ ਆਫ਼ਤ ਵਿਚ ਸਾਨੂੰ ਸੰਜਮ ਨਾਲ ਹੀ ਕੰਮ ਲੈਣਾ ਹੈ, ਮਰਿਆਦਾ ਵਿਚ ਹੀ ਰਹਿਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਈ ਸਥਾਨਕ ਉਤਪਾਦਾਂ 'ਚ ਗਲੋਬਲ ਹੋਣ ਦੀ ਬਹੁਤ ਵੱਡੀ ਸ਼ਕਤੀ ਹੈ ਅਤੇ ਉਨ੍ਹਾਂ 'ਚੋਂ ਇਕ ਹੈ ਖਾਦੀ। ਕੋਰੋਨਾ ਕਾਲ ਵਿਚ ਖਾਦੀ ਦੇ ਮਾਸਕ ਬਹੁਤ ਪ੍ਰਚਲਿਤ ਹੋ ਰਹੇ ਹਨ ਅਤੇ ਦੇਸ਼ ਭਰ 'ਚ ਕਈ ਥਾਂ ਸਵੈ-ਸਹਾਇਤਾ ਸਮੂਹ ਅਤੇ ਦੂਜੀਆਂ ਸੰਸਥਾਵਾਂ ਖਾਦੀ ਦੇ ਮਾਸਕ ਬਣਾ ਰਹੀਆਂ ਹਨ।

ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੀ ਬੀਬੀ ਸੁਮਨ ਦੇਵੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਵੈ-ਸਹਾਇਤਾ ਸਮੂਹ ਦੀਆਂ ਆਪਣੀਆਂ ਸਾਥਣ ਬੀਬੀਆਂ ਨਾਲ ਮਿਲ ਕੇ ਖਾਦੀ ਮਾਸਕ ਬਣਾਉਣਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਉਨ੍ਹਾਂ ਦੇ ਨਾਲ ਹੋਰ ਬੀਬੀਆਂ ਵੀ ਜੁੜਦੀਆਂ ਚੱਲੀਆਂ ਗਈਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀ ਖੇਤਰ ਨਾਲ ਨੌਜਵਾਨ ਵੀ ਜੁੜਨ ਲੱਗੇ ਹਨ। ਨਵੇਂ ਖੇਤੀ ਕਾਨੂੰਨਾਂ ਨਾਲ ਖੇਤੀ ਖੇਤਰ ਵਿਚ ਨਵੀਆਂ ਸੰਭਾਵਨਾ ਪੈਦਾ ਹੋ ਰਹੀ ਹਨ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਅੱਜ ਕਸ਼ਮੀਰ ਦਾ ਪੁਲਵਾਮਾ ਪੂਰੇ ਦੇਸ਼ ਨੂੰ ਪੜ੍ਹਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਬੱਚੇ ਅਪਣਾ ਹੋਮ ਵਰਕ ਕਰਦੇ ਹਨ, ਨੋਟਸ ਬਣਾਉਂਦੇ ਹਨ ਤਾਂ ਕਿਤੇ ਨਾ ਕਿਤੇ ਇਸ ਦੇ ਪਿੱਛੇ ਪੁਲਵਾਮਾ ਦੇ ਲੋਕਾਂ ਦੀ ਸਖ਼ਤ ਮਿਹਨਤ ਵੀ ਹੈ। ਕਸ਼ਮੀਰ ਘਾਟੀ ਪੂਰੇ ਦੇਸ਼ ਦੀ ਕਰੀਬ-ਕਰੀਬ 90 ਫ਼ੀ ਸਦੀ ਪੈਂਸਲ, ਲੱਕੜ ਦੀ ਪੱਟੀ ਦੀ ਮੰਗ ਨੂੰ ਪੂਰਾ ਕਰਦੀ ਹੈ ਅਤੇ ਉਸ 'ਚ ਵੱਡੀ ਹਿੱਸੇਦਾਰੀ ਪੁਲਵਾਮਾ ਦੀ ਹੈ। (ਪੀਟੀਆਈ)

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement