ਕੈਪਟਨ ਦੇ ਸਮਾਗਮ ਤੋਂ ਬਾਅਦ ਆਪਸ 'ਚ ਭਿੜੇ ਕਾਂਗਰਸੀ, ਚਲੀਆਂ ਗੋਲੀਆਂ
Published : Oct 26, 2020, 7:54 am IST
Updated : Oct 26, 2020, 7:54 am IST
SHARE ARTICLE
image
image

ਕੈਪਟਨ ਦੇ ਸਮਾਗਮ ਤੋਂ ਬਾਅਦ ਆਪਸ 'ਚ ਭਿੜੇ ਕਾਂਗਰਸੀ, ਚਲੀਆਂ ਗੋਲੀਆਂ

ਪਟਿਆਲਾ, 25 ਅਕਤੂਬਰ (ਤੇਜਿੰਦਰ ਫ਼ਤਿਹਪੁਰ) : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਸਥਾਨਕ ਨਗਰ ਨਿਗਮ ਵਿਖੇ ਰੱਖੇ ਗਏ ਦੂਜੇ ਸਮਾਗਮ ਦੇ ਬਿਲਕੁਲ ਨੇੜੇ ਐਨ.ਆਈ.ਐਸ ਚੌਕ ਵਿਚ ਫ਼ਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਇਹ ਫ਼ਾਇਰਿੰਗ ਯੂਥ ਕਾਂਗਰਸੀ ਆਗੂਆਂ ਦੇ ਆਪਸ ਵਿਚ ਹੋਣ ਦੀ ਸੂਚਨਾ ਹੈ। ਇਸ ਸਬੰਧੀ ਸਬੰਧਤ ਪੁਲਿਸ ਅਧਿਕਾਰੀਆਂ ਨੇ ਅਜੇ ਤਕ ਕੋਈ ਵੀ ਪੁਖ਼ਤਾ ਜਾਣਕਾਰੀ ਨਹੀਂ ਦਿਤੀ।
ਸੂਤਰ ਦਸਦੇ ਹਨ ਕਿ ਜਿਉਂ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸਮਾਗਮ ਸਮਾਪਤ ਹੋਇਆ ਤਾਂ ਇਹ ਦੋਵੇਂ ਧਿਰਾਂ ਅਪਣੀਆਂ ਗੱਡੀਆਂ ਵਿਚ ਬੈਠਣ ਲਈ ਐਨਆਈਐਸ ਚੌਕ ਵਲ ਵਧੇ। ਜਿਉਂ ਹੀ ਇਨ੍ਹਾਂ ਧਿਰਾਂ ਦੇ ਸਮਰਥਕ ਸਰਕਾਰ ਦੇ ਹੱਕ ਵਿਚ ਨਾਹਰੇਬਾਜ਼ੀ ਕਰਨ ਲੱਗੇ ਤਾਂ ਦੂਜੀ ਧਿਰ ਨਾਲ ਮਾਮੂਲੀ ਤਕਰਾਰ ਹੋ ਗਈ ਜਿਸ ਕਾਰਨ ਇਹ ਤਕਰਾਰ ਖ਼ੂਨੀ ਝੜੱਪ ਵਿਚ ਬਦਲ ਗਈ। ਇਕ ਧਿਰ ਵਲੋਂ ਫ਼ਾਇਰੰਗ ਕਰਨ ਨਾਲ ਦੂਜੀ ਧਿਰ ਦੇ 2 ਵਿਅਕਤੀ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਗਰ ਨਿਗਮ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਨੀਂਹ ਪੱਥਰ ਰੱਖਣ ਉਪਰੰਤ ਜਿਵੇਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਮੋਤੀ ਮਹਿਲ ਵਲ ਰਵਾਨਾ ਹੋਇਆ, ਇਥੋਂ ਥੋੜ੍ਹੀ ਦੂਰ ਸਥਿਤ ਐਨਆਈਐਸ ਚੌਕ 'ਚ ਦੋ ਧਿਰਾਂ ਵਿਚ ਝੜਪ ਹੋ ਗਈ। ਦੇਖਦਿਆਂ ਹੀ ਦੇਖਦਿਆਂ ਗੋਲੀਆਂ ਚਲ ਗਈਆਂ ਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਚਰਨਜੀਤ ਸਿੰਘ ਤੇ ਰਿਹਾਨ ਰਿਸ਼ੀ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿਤਾ ਗਿਆ ਹੈ। ਮੌਕੇ 'ਤੇ ਮੌਜੂਦ ਹਰਵਿੰਦਰ ਜੋਈ ਨੇ ਦਸਿਆ ਕਿ ਮੁੱਖ ਮੰਤਰੀ ਦੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਨਗਰ ਨਿਗਮ ਦਫ਼ਤਰ ਤੋਂ ਬਾਹਰ ਨਿਕਲੇ ਤਾਂ ਕੁੱਝ ਵਿਅਕਤੀ ਉਨ੍ਹਾਂ ਨੂੰ ਮਿਲਣ ਆਏ ਸਨ।
ਇਸੇ ਦੌਰਾਨ ਮੂੰਹ 'ਤੇ ਰੁਮਾਲ ਬੰਨ੍ਹੇ ਦੋ ਵਿਅਕਤੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਤੇ ਭਾਜੜਾਂ ਪੈ ਗਈ। ਇਸੇ ਦੌਰਾਨ ਦੋ ਨੌਜਵਾਨਾਂ ਦੇ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਹਨ। ਦੂਸਰੇ ਪਾਸੇ ਮੁੱਖ ਮੰਤਰੀ ਦੀ ਆਮਦ 'ਤੇ ਹੋਈ ਇਸ ਘਟਨਾ ਨੂੰ ਲੈ ਕੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਫੋਟੋ ਨੰ: 25 ਪੀਏਟੀ 11imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement