Kharar News : ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ, ਦੁਕਾਨ ’ਚ ਛੁਪਾ ਰੱਖੀ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ 

By : BALJINDERK

Published : Sep 26, 2024, 3:55 pm IST
Updated : Sep 26, 2024, 3:55 pm IST
SHARE ARTICLE
ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ
ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ

Kharar News : ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ’ਚ ਰੱਖੀਆਂ ਸੀ ਛੁਪਾ

Kharar News : ਖਰੜ ਲਾਂਡਰਾਂ ਰੋਡ ’ਤੇ ਇੱਕ ਹਲਵਾਈ ਦੀ ਦੁਕਾਨ ’ਚ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਵੇਚੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ਵਿਚ ਛੁਪਾ ਕੇ ਰੱਖੀਆਂ ਗਈਆਂ ਸੀ। ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਰੇਡ ਪਾਈ ਤਾਂ ਉਹਨਾਂ ਦੇ ਅੱਖਾਂ ਵੀ ਖੜੀਆਂ ਰਹਿ ਗਈਆਂ। ਦੁਕਾਨ ਵਿੱਚ ਕੋਲਡਰਿੰਕ ਤੋਂ ਵੀ ਜਿਆਦਾ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ।   

1

ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਾਸ ਵਿਵੇਜਾ ਅਤੇ ਸੀਡੀ ਥਾਣੇ ਵਿੱਚ ਤੈਨਾਤ ਏਐਸਆਈ ਵੀਰ ਚੰਦ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਦੁਕਾਨ ਦੇ ਉੱਤੇ ਨਜਾਇਜ਼ ਸ਼ਰਾਬ ਵੇਚੀ ਜਾਂਦੀ ਹੈ। ਜਿਸ ਤੋਂ ਬਾਅਦ ਪੂਰੀ ਟੀਮ ਨੇ ਲਾਂਡਰਾਂ ਰੋਡ ’ਤੇ ਇਸ ਦੁਕਾਨ ’ਤੇ ਰੇਡ ਮਾਰੀ। ਰੇਡ ਮਾਰਨ ’ਤੇ ਵੱਖ-ਵੱਖ ਥਾਵਾਂ ’ਤੇ ਸ਼ਰਾਬ ਛੁਪਾਈ ਹੋਈ ਸੀ, ਜੋ ਕਿ ਚੰਡੀਗੜ੍ਹ ਮਾਰਕਾ ਸੀ।

1

ਫਿਲਹਾਲ ਦੁਕਾਨ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਮੈਨੇਜਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇੰਸਪੈਕਟਰ ਵਿਕਾਸ ਵਿਵੇਜਾ ਨੇ ਦੱਸਿਆ ਕਿ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।

(For more news apart from  Police and excise department raided confectionary shop, Chandigarh brand illegal liquor found  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement