ਹਿੰਦੂ ਬਣਨ ਲਈ ਧਰਮ ਬਦਲਣ ਦੀ ਲੋੜ ਨਹੀਂ, ਭਾਰਤ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ : ਮੋਹਨ ਭਾਗਵਤ
Published : Sep 26, 2022, 11:57 pm IST
Updated : Sep 26, 2022, 11:57 pm IST
SHARE ARTICLE
image
image

ਹਿੰਦੂ ਬਣਨ ਲਈ ਧਰਮ ਬਦਲਣ ਦੀ ਲੋੜ ਨਹੀਂ, ਭਾਰਤ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ : ਮੋਹਨ ਭਾਗਵਤ


ਕਿਹਾ, ਹਿੰਦੂ ਧਰਮ ਧਰਮ ਨਹੀਂ, ਸਗੋਂ ਜੀਵਨ ਜਿਉਣ ਦਾ ਇਕ ਤਰੀਕਾ ਹੈ

ਸ਼ਿਲਾਂਗ, 26 ਸਤੰਬਰ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਦੇ ਮੁਖੀ ਮੋਹਨ ਭਾਗਵਤ ਨੇ ਬੀਤੇ ਦਿਨੀਂ ਮੇਘਾਲਿਆ ਦੇ ਸ਼ਿਲਾਂਗ 'ਚ ਵਿਸ਼ਿਸ਼ਟ ਨਾਗਰਿਕ ਸੰਮੇਲਨ ਨੂੰ  ਸੰਬੋਧਨ ਕੀਤਾ | ਇਸ ਸੰਬਧੋਨ ਦੌਰਾਨ ਉਨ੍ਹਾਂ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਹਿਮਾਲਿਆ ਦੇ ਦਖਣ, ਹਿੰਦ ਮਹਾਸਾਗਰ ਦੇ ਉੱਤਰ ਅਤੇ ਸਿੰਧੂ ਨਦੀ ਦੇ ਤੱਟ ਦੇ ਵਸਨੀਕਾਂ ਨੂੰ  ਰਵਾਇਤੀ ਤੌਰ 'ਤੇ ਹਿੰਦੂ ਕਿਹਾ ਜਾਂਦਾ ਹੈ | ਇਸਲਾਮ ਦਾ ਪ੍ਰਚਾਰ ਕਰਨ ਵਾਲੇ ਮੁਗ਼ਲਾਂ ਅਤੇ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਬਿ੍ਟਿਸ਼ ਸ਼ਾਸਕਾਂ ਤੋਂ ਵੀ ਪਹਿਲਾਂ ਹਿੰਦੂ ਮੌਜੂਦ ਸਨ | ਉਨ੍ਹਾਂ ਕਿਹਾ ਕਿ ਹਿੰਦੂ ਧਰਮ ਧਰਮ ਨਹੀਂ, ਸਗੋਂ ਜੀਵਨ ਜਿਉਣ ਦਾ ਇਕ ਤਰੀਕਾ ਹੈ |
ਮੋਹਨ ਭਾਗਵਤ ਨੇ ਕਿਹਾ ਹਿੰਦੂ ਸ਼ਬਦ ਉਨ੍ਹਾਂ ਸਾਰਿਆਂ ਨੂੰ  ਇਕ ਦੂਜੇ ਵਿਚ ਸ਼ਾਮਲ ਕਰਦਾ ਹੈ ਜੋ ਭਾਰਤ ਮਾਤਾ ਦੇ ਪੁੱਤਰ ਹਨ, ਭਾਰਤੀ ਪੂਰਵਜਾਂ ਦੇ ਵੰਸ਼ਜ ਹਨ ਅਤੇ ਜੋ ਭਾਰਤੀ ਸੰਸਕਿ੍ਤੀ ਅਨੁਸਾਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਹਿੰਦੂ ਬਣਨ ਲਈ ਕਿਸੇ ਨੂੰ  ਧਰਮ ਬਦਲਣ ਦੀ ਲੋੜ ਨਹੀਂ ਕਿਉਂਕਿ ਭਾਰਤ ਵਿਚ ਹਰ ਕੋਈ ਹਿੰਦੂ ਹੈ | ਅਸੀਂ ਹਿੰਦੂ ਹਾਂ, ਪਰ ਹਿੰਦੂ ਦੀ ਕੋਈ ਖਾਸ ਪਰਿਭਾਸ਼ਾ ਨਹੀਂ, ਇਹ ਸਾਡੀ ਪਛਾਣ ਹੈ | ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨਾਰਥੀ ਸ਼ਬਦ ਹਨ |
ਆਰ ਐਸ ਐਸ ਮੁਖੀ ਨੇ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਲਿਹਾਜ ਨਾਲ ਹਿੰਦੂ ਹਨ | ਇਹ ਇਕ ਭੂ-ਸਭਿਆਚਾਰਕ ਪਛਾਣ ਹੈ | ਭਾਰਤ ਕੋਈ ਪਛਮੀ ਸੰਕਲਪ ਵਾਲਾ ਦੇਸ਼ ਨਹੀਂ ਹੈ | ਇਹ ਪੁਰਾਣੇ ਸਮੇਂ ਤੋਂ ਇਕ ਸਭਿਆਚਾਰਕ ਦੇਸ਼ ਰਿਹਾ ਹੈ |
ਦਰਅਸਲ ਇਹ ਉਹ ਦੇਸ਼ ਹੈ ਜਿਸ ਨੇ ਦੁਨੀਆਂ ਨੂੰ  ਇਨਸਾਨੀਅਤ ਦਾ ਸਬਕ ਸਿਖਾਇਆ ਹੈ |
ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੀ ਏਕਤਾ ਇਸ ਦੀ ਤਾਕਤ ਹੈ | ਭਾਰਤ ਜਿਸ ਵਿਭਿੰਨਤਾ ਦਾ ਦਾਅਵਾ ਕਰਦਾ ਹੈ, ਉਹ ਮਾਣ ਵਾਲੀ ਗੱਲ ਹੈ | ਇਹ ਭਾਰਤ ਦੀ ਵਿਸ਼ੇਸ਼ਤਾ ਹੈ ਜੋ ਸਦੀਆਂ ਤੋਂ ਚਲੀ ਆ ਰਹੀ ਹੈ | ਅਸੀਂ ਹਮੇਸ਼ਾ ਇਕ ਰਹੇ ਹਾਂ | ਜਦੋਂ ਅਸੀਂ ਇਸ ਨੂੰ  ਭੁੱਲ ਜਾਂਦੇ ਹਾਂ ਤਾਂ ਅਸੀਂ ਅਪਣੀ ਆਜ਼ਾਦੀ ਗੁਆ ਲੈਂਦੇ ਹਾਂ | ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਕ ਹੋਈਏ ਅਤੇ ਅਪਣੇ ਦੇਸ਼ ਨੂੰ  ਮਜ਼ਬੂਤ ਅਤੇ ਵਧੇਰੇ ਆਤਮ-ਨਿਰਭਰ ਬਣਾਈਏ | ਸਾਨੂੰ ਸਾਰਿਆਂ ਨੂੰ  ਇਸ ਏਕਤਾ ਲਈ ਕੰਮ ਕਰਨਾ ਪਵੇਗਾ | ਭਾਰਤ ਆਦਿ ਕਾਲ ਤੋਂ ਇਕ ਪ੍ਰਾਚੀਨ ਰਾਸ਼ਟਰ ਹੈ | ਭਾਰਤ ਨੇ ਅਪਣੀ ਆਜ਼ਾਦੀ ਗੁਆ ਲਈ ਕਿਉਂਕਿ ਇਥੋਂ ਦੇ ਲੋਕ ਸਭਿਅਤਾ ਦੇ ਆਦਰਸ਼ ਅਤੇ ਕਦਰਾਂ-ਕੀਮਤਾਂ ਨੂੰ  ਭੁੱਲ ਗਏ ਸਨ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement