ਪੰਜ ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ
Published : Jul 26, 2022, 1:40 pm IST
Updated : Jul 26, 2022, 1:40 pm IST
SHARE ARTICLE
Riya
Riya

ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੀ ਮ੍ਰਿਤਕ ਬੱਚੀ

 

ਜਲੰਧਰ : ਜੰਡਿਆਲਾ ਮੰਜਕੀ-ਥਾਣਾ ਨੂਰਮਹਿਲ ਅਧੀਨ ਆਉਂਦੇ ਨਜ਼ਦੀਕੀ ਪਿੰਡ ਬਾਠ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਦੇਰ ਰਾਤ ਸੱਪ ਦੇ ਡੰਗਣ ਨਾਲ ਇਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਨਾਮ  ਰੀਆ ਸੀ।

 

RiyaRiya

 

ਮ੍ਰਿਤਕ ਬੱਚੀ ਦੇ ਪਿਤਾ ਹਰਦੀਪ ਸਿੰਘ ਉਰਫ਼ ਦੀਪਾ ਨੇ ਦੱਸਿਆ ਹੈ ਕਿ ਮੇਰੀਆਂ ਦੋ ਧੀਆਂ ਹਨ। ਇਕ ਧੀ ਸੱਤ ਸਾਲ ਅਤੇ ਦੂਜੀ ਧੀ ਪੰਜ ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਰਾਤ ਅਸੀਂ ਸਾਰਾ ਪਰਿਵਾਰ ਕਮਰੇ ਦੇ ਬਾਹਰ ਵਰਾਂਡੇ 'ਚ ਸੁੱਤਾ ਹੋਇਆ ਸੀ।

ਮੇਰੀ ਧੀ ਰੀਆ (5) ਨੇ ਜਦੋਂ ਘਰ 'ਚ ਸੱਪ ਵੇਖਿਆ ਤਾਂ ਉੱਚੀ-ਉੱਚੀ ਰੌਲਾ ਪਾਇਆ। ਜਦੋਂ ਅਸੀਂ ਦੇਖਿਆ ਤਾਂ ਸੱਪ ਨੇ ਧੀ ਨੂੰ ਡੰਗ ਮਾਰਿਆ ਹੋਇਆ ਸੀ। ਸਾਡੇ ਵਲੋਂ ਤੁਰੰਤ ਆਪਣੀ ਧੀ ਨੂੰ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਡਾਕਟਰ ਦੇ ਇਲਾਜ ਉਪਰੰਤ ਠੀਕ ਹੋਣ ਤੇ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਨਾਲ ਉਸਦੀ ਮੌਤ ਹੋ ਗਈ। ਉਕਤ ਅਨਹੋਣੀ ਨੂੰ ਸੁਣਦਿਆਂ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement