ਨਵਜੋਤ ਸਿੱਧੂ ਦਾ ਸਾਥ ਦੇਣ ਵਾਲੇ ਠੇਕੇਦਾਰ ਮਦਨ ਲਾਲ ਜਲਾਲਪੁਰ 'ਤੇ ਕਸੇਗਾ ਸ਼ਿਕੰਜਾ
Published : Jul 26, 2021, 6:51 am IST
Updated : Jul 26, 2021, 6:51 am IST
SHARE ARTICLE
image
image

ਨਵਜੋਤ ਸਿੱਧੂ ਦਾ ਸਾਥ ਦੇਣ ਵਾਲੇ ਠੇਕੇਦਾਰ ਮਦਨ ਲਾਲ ਜਲਾਲਪੁਰ 'ਤੇ ਕਸੇਗਾ ਸ਼ਿਕੰਜਾ

ਪਟਿਆਲਾ, 25 ਜੁਲਾਈ (ਅਵਤਾਰ ਸਿੰਘ ਗਿੱਲ) : ਬੇਸ਼ੱਕ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਨੇ ਚੁੱਪ ਵੱਟੀ ਹੋਈ ਸੀ ਪਰ ਅਕਸਰ ਕਹਿੰੇਦ ਹਨ ਕਿ ਜ਼ਿਆਦਾ ਚੁੱਪੀ ਕਿਸੇ ਤੂਫਾਨ ਦਾ ਸੰਕੇਤ ਹੁੰਦੀ ਹੈ | 
ਇਸੇ ਦੇ ਚਲਦਿਆਂ ਕਿਸੇ ਸਮੇਂ ਮਹਿਲਾਂ ਦੇ ਅਤੇ ਕੈਪਟਨ ਪਰਿਵਾਰ ਦੇ ਖਾਸਮ ਖਾਸ ਮੰਨੇ ਜਾਂਦੇ ਘਨੌਰ ਤੋਂ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਵੱਲੋਂ ਪਲਟੀ ਮਾਰ ਕੇ ਸਿੱਧੂ ਖੇਮੇ ਵਿੱਚ ਚਲੇ ਜਾਣ ਤੋਂ ਬਾਅਦ ਕੈਪਟਨ ਕਾਫੀ ਖਫ਼ਾ ਨਜ਼ਰ ਆਏ, ਕਿਉਂਕਿ ਮਦਨ ਲਾਲ ਜਲਾਲਪੁਰ ਨੇ ਕੈਪਟਨ ਦੀ ਸ਼ਾਨ ਦੇ ਵਿਰੁਧ ਧੂੰਆ ਧਾਰ ਬਿਆਨਬਾਜ਼ੀ ਕਰਦਿਆਂ ਸਿੱਧੂ ਨੂੰ  ਪੰਜਾਬ ਦਾ ਹਿਤੈਸ਼ੀ ਬਣਾ ਹੀਰੋ ਬਣਾ ਕੇ ਮੀਡੀਆ ਸਾਹਮਣੇ ਪੇਸ਼ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ, ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਵੀ ਪੂਰੇ ਐਕਸ਼ਨ ਵਿੱਚ ਆਏ ਜਾਪਦੇ ਹਨ, ਕਿਉਂਕਿ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਜਲਦ ਹੀ ਪੰਜਾਬ ਵਿੱਚ ਖਾਸ ਕਰ ਪਟਿਆਲਾ ਜਿਲ੍ਹੇ ਵਿੱਚ ਇਕ ਤੋਂ ਬਾਅਦ ਇਕ ਫੜੀਆਂ ਗਈਆਂ ਨਜਾਇਜ਼ ਸ਼ਰਾਬ ਬਨਾਉਣ ਦੀਆਂ ਫੈਕਟਰੀਆਂ ਦੀਆਂ ਫਾਈਲਾਂ ਮੁੜ ਤੋਂ ਖੁੱਲਣ ਦੀ ਜਾ ਰਹੀਆਂ ਹਨ, ਜਿਨ੍ਹਾਂ ਤੋਂ ਕਈ ਅਧਿਕਾਰੀ ਤਾਂ ਮਿੱਟੀ ਵੀ ਝਾੜ ਚੱੁਕੇ ਹਨ | ਜ਼ਿਕਰ ਕਰਨ ਵਾਲੀ ਗੱਲ ਹੈ ਕਿ ਪਟਿਆਲਾ ਜਿਲ੍ਹੇ ਵਿੱਚ ਜਿੰਨੀਆ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ, ਉਹ ਜਾਂ ਤਾਂ ਰਾਜਪੁਰਾ ਜਾਂ ਫਿਰ ਘਨੌਰ ਹਲਕੇ ਵਿੱਚੋਂ ਹੀ ਫੜੀਆਂ ਗਈਆਂ ਅਤੇ ਫੜੇ ਗਏ ਦੋਸ਼ੀਆਂ ਵਿੱਚ ਕਈ ਕਾਂਗਰਸੀਆਂ ਦੇ ਨਾਮ ਵੀ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਹਰਦੀਪ ਕੁਮਾਰ ਦੀਪੂ, ਹਨੀਸ਼ ਕੁਮਾਰ, ਸਲਵਿੰਦਰ ਸਿੰਘ ਛਿੰਦਾ ਅਤੇ ਪਿੰਡ ਖਾਨਪੁਰ ਖੁਰਦ ਦੇ ਸਰਪੰਚ ਅਮਰੀਕ ਸਿੰਘ ਜੋ ਕਿ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਹਿਯੋਗੀ ਵੀ ਮੰਨੇ ਜਾਂਦੇ ਹਨ ਅਤੇ ਦੀਪੇਸ਼ ਕੁਮਾਰ ਜੋ ਕਿ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਦਾ ਵਿਸ਼ਵਾਸ਼ਪਾਤਰ ਮੰਨਿਆ ਜਾਂਦਾ ਸੀ, ਅਮਰੀਕ ਸਿੰਘ ਦੀ ਪਤਨੀ ਜਿਲ੍ਹਾ ਪ੍ਰੀਸ਼ਦ ਦੀ ਮੈਂਬਰ ਸੀ ਜੋ ਕਾਂਗਰਸ ਨਾਲ ਜੁੜੀ ਹੋਈ ਸੀ, ਉਸ ਸਮੇਂ ਜਲਾਲਪੁਰ ਨੇ ਵੀ ਇਸ ਗੱਲ ਨੂੰ  ਕਬੂਲ ਕੀਤਾ ਸੀ ਕਿ ਉਹ ਦੀਪੇਸ਼ ਨੂੰ  ਜਾਣਦੇ ਸਨ ਜੋ ਕਿ ਹਰਦਿਆਲ ਕੰਬੋਜ ਦਾ ਕਰੀਬੀ ਮੰਨਿਆ ਜਾ ਰਿਹਾ ਸੀ ਪਰ ਉਸ ਦੇ ਗੈਰ ਕਾਨੂੰਨੀ ਕਾਰੋਬਾਰ 'ਤੇ ਅਣਜਾਣ ਸਨ | 
    
ਫੋਟੋ ਨੰ: 25 ਪੀਏਟੀ 16
2020 ਵਿੱਚ ਰਾਜਪੁਰਾ ਅਤੇ ਘਨੌਰ ਇਲਾਕੇ ਵਿੱਚ ਫੜੀਆਂ ਗਈ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ 'ਤੇ ਛਾਪਾਮਾਰੀ ਕਰਦੀ ਹੋਈ ਪੰਜਾਬ ਪੁਲਸ ਅਤੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦੋਸ਼ੀਆਂ ਦੇ ਖਿਲਾਫ ਪੁਤਲੇ ਫੂਕ ਪ੍ਰਦਰਸ਼ਨ ਕਰਦੇ ਹੋਏ | 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement