ਚੀਨ ਨੇ ਤਾਈਵਾਨ ’ਚ ਫ਼ੌਜੀ ਅਭਿਆਸ ਕੀਤਾ ਸ਼ੁਰੂ
Published : May 26, 2022, 12:49 am IST
Updated : May 26, 2022, 12:49 am IST
SHARE ARTICLE
image
image

ਚੀਨ ਨੇ ਤਾਈਵਾਨ ’ਚ ਫ਼ੌਜੀ ਅਭਿਆਸ ਕੀਤਾ ਸ਼ੁਰੂ

ਬੀਜਿੰਗ, 25 ਮਈ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਾਇਵਾਨ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਜਵਾਬ ਵਿਚ ਚੀਨ ਨੇ ਤਾਇਵਾਨ ਨੇੜੇ ਫ਼ੌਜੀ ਅਭਿਆਸ ਸ਼ੁਰੂ ਕੀਤਾ ਹੈ। ਸੋਮਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ’ਚ ਹੋਈ ਕਵਾਡ ਗਰੁੱਪ ਦੀ ਬੈਠਕ ’ਚ ਤਾਇਵਾਨ ’ਤੇ ਟਿੱਪਣੀ ਕਰਦੇ ਹੋਏ ਬਾਈਡੇਨ ਨੇ ਕਿਹਾ ਕਿ ਜੇਕਰ ਚੀਨ ਤਾਇਵਾਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਜ਼ਰੂਰ ਦਖ਼ਲ ਦੇਵੇਗਾ। ਰਾਸ਼ਟਰਪਤੀ ਬਾਈਡੇਨ ਦੇ ਇਸ ਬਿਆਨ ’ਤੇ ਅਸਿੱਧੇ ਤੌਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਤਾਇਵਾਨ ਨੇੜੇ ਫ਼ੌਜੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੀ.ਜੀ.ਟੀ.ਐਨ. ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਪੰਜ ਥੀਏਟਰ ਕਮਾਂਡੋਜ਼ ਵਿਚੋਂ ਇਕ, ਪੂਰਬੀ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਦੇ ਹਵਾਲੇ ਨਾਲ ਕਿਹਾ ਕਿ ਪੀ.ਐਲ.ਏ. ਦੀ ਪੂਰਬੀ ਥੀਏਟਰ ਕਮਾਂਡ ਨੇ ਆਲੇ-ਦੁਆਲੇ ਦੇ ਪਾਣੀਆਂ ਅਤੇ ਹਵਾਈ ਖੇਤਰ ਵਿਚ ਸਾਂਝੇ ਫ਼ੌਜੀ ਅਭਿਆਸ ਸ਼ੁਰੂ ਕੀਤੇ ਹਨ। ਜੋ ਕਿ ਅਮਰੀਕਾ ਨੂੰ ਦਿਤੀ ਗਈ ਇਕ ਤਰ੍ਹਾਂ ਦੀ ਚੇਤਾਵਨੀ ਹੈ। ਇਨ੍ਹਾਂ ਕਿਹਾ ਕਿ ਤਾਇਵਾਨ ਚੀਨ ਦਾ ਇਕ ਹਿੱਸਾ ਹੈ ਅਤੇ ਪੀ.ਐਲ.ਏ. ਦੀ ਪੂਰਬੀ ਥੀਏਟਰ ਕਮਾਂਡ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement