ਕਾਮਨ ਸਿਵਲ ਕੋਡ ਚੰਗਾ ਕਦਮ, ਇਸ ਨੂੰ ਹਿਮਾਚਲ ’ਚ ਲਾਗੂ ਕਰਨ ਨੂੰ ਤਿਆਰ: ਜੈਰਾਮ ਠਾਕੁਰ
Published : Apr 26, 2022, 12:12 am IST
Updated : Apr 26, 2022, 12:12 am IST
SHARE ARTICLE
image
image

ਕਾਮਨ ਸਿਵਲ ਕੋਡ ਚੰਗਾ ਕਦਮ, ਇਸ ਨੂੰ ਹਿਮਾਚਲ ’ਚ ਲਾਗੂ ਕਰਨ ਨੂੰ ਤਿਆਰ: ਜੈਰਾਮ ਠਾਕੁਰ

ਸ਼ਿਮਲਾ, 25 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਾਮਨ ਸਿਵਲ ਕੋਡ ਨੂੰ ਇਕ ਚੰਗਾ ਕਦਮ ਦਸਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਸੂਬੇ ’ਚ ਆਮ ਆਦਮੀ ਪਾਰਟੀ (ਆਪ) ਦੇ ਤੀਜੇ ਸਿਆਸੀ ਬਦਲ ਦੇ ਰੂਪ ’ਚ ਉੱਭਰਨ ’ਤੇ ਵੀ ਟਿਪਣੀ ਕੀਤੀ। ਹਿਮਾਚਲ ਪ੍ਰਦੇਸ਼ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਇਕ ਸ਼ਾਂਤੀਪੂਰਨ ਸੂਬਾ ਹੈ। ‘ਆਪ’ ਦੀ ਸਿਆਸੀ ਸ਼ੈਲੀ ਉੱਥੇ ਕੰਮ ਨਹੀਂ ਕਰੇਗੀ। ਸੂਬਾ ਕੋਈ ਤੀਜਾ ਬਦਲ ਸਵੀਕਾਰ ਨਹੀਂ ਕਰੇਗਾ। ਆਮ ਆਦਮੀ ਪਾਰਟੀ ਨੇ ਹਾਲ ਹੀ ’ਚ ਹਿਮਾਚਲ ਦੇ ਗੁਆਂਢੀ ਸੂਬੇ ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਪਹਾੜੀ ਸੂਬੇ ’ਚ ਸੱਤਾਧਾਰੀ ਭਾਜਪਾ ਦੇ ਸਾਹਮਣੇ ‘ਆਪ’ ਦੇ ਰੂਪ ’ਚ ਇਕ ਨਵੀਂ ਚੁਣੌਤੀ ਪੇਸ਼ ਆਈ ਹੈ। 
ਭਾਜਪਾ ਸ਼ਾਸਿਤ ਉਤਰਾਖੰਡ ’ਚ ਕਾਮਨ ਸਿਵਲ ਕੋਡ ਨੂੰ ਲਾਗੂ ਕਰਨ ਦੀ ਇੱਛਾ ਬਾਰੇ ਪੁੱਛੇ ਜਾਣ ’ਤੇ ਠਾਕੁਰ ਨੇ ਕਿਹਾ, ‘‘ਕਾਮਨ ਸਿਵਲ ਕੋਡ ਇਕ ਚੰਗਾ ਕਦਮ ਹੈ, ਸੂਬੇ ’ਚ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਸੀਂ ਇਸ ਨੂੰ ਹਿਮਾਚਲ ’ਚ ਲਾਗੂ ਕਰਨ ਲਈ ਤਿਆਰ ਹਾਂ।’’     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement