ਕਲਕੱਤਾ ਉੱਚ ਅਦਾਲਤ ਨੇ ਬੀਰਭੂਮ ਹਿੰਸਾ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿਤੇ
Published : Mar 26, 2022, 12:19 am IST
Updated : Mar 26, 2022, 12:19 am IST
SHARE ARTICLE
image
image

ਕਲਕੱਤਾ ਉੱਚ ਅਦਾਲਤ ਨੇ ਬੀਰਭੂਮ ਹਿੰਸਾ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿਤੇ

ਕੋਲਕਾਤਾ, 25 ਮਾਰਚ : ਕਲਕੱਤਾ ਉੱਚ ਅਦਾਲਤ ਨੇ ਬੀਰਭੂਮ ਹਿੰਸਾ ਮਾਮਲੇ ਦੀ ਜਾਂਚ ਕੇਂਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਦਾ ਸ਼ੁਕਰਵਾਰ ਨੂੰ ਹੁਕਮ ਦਿਤਾ। ਅਦਾਲਤ ਨੇ ਪਛਮੀ ਬੰਗਾਲ ਸਰਕਾਰ ਵਲੋਂ ਗਠਤ ਵਿਸ਼ੇਸ਼ ਜਾਂਚ ਦਲ (ਐਸਆਈਟੀ) ਤੋਂ ਮਾਮਲੇ ਦੇ ਕਾਗ਼ਜ਼ਾਤ ਅਤੇ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਸੀਬੀਆਈ ਸਪੁਰਦ ਕਰਨ ਲਈ ਕਿਹਾ। ਮੁੱਖ ਜੱਜ ਪ੍ਰਕਾਸ਼ ਸ਼੍ਰੀਵਾਸਤਵ ਅਤੇ ਜੱਜ ਆਰ. ਭਾਰਦਵਾਜ ਦੀ ਬੈਂਚ ਨੇ ਸੀਬੀਆਈ ਨੂੰ ਮਾਮਲੇ ਵਿਚ ਸੱਤ ਅਪ੍ਰੈਲ ਤਕ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿਤਾ। ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਨਿਆਂ ਦੇ ਹਿਤ ਵਿਚ ਸੀਬੀਆਈ ਜਾਂਚ ਦੇ ਹੁਕਮ ਦਿਤੇ ਜਾਂਦੇ ਹਨ। ਹੁਕਮ ਮਿਲਣ ਤੋਂ ਬਾਅਦ ਸੀਬੀਆਈ ਦੇ ਕੇਂਦਰੀ ਫ਼ਾਰੈਂਸਿਕ ਵਿਗਿਆਨ ਪ੍ਰਸੋਗਸ਼ਾਲਾ (ਸੀਐਫ਼ਐਸਐਲ) ਦੇ ਅਧਿਕਾਰੀਆਂ ਦਾ ਇਕ ਦਲ ਸ਼ੁਕਰਵਾਰ ਨੂੰ ਪਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਤੂਈ ਪਿੰਡ ਦੇ ਨੁਕਸਾਨੇ ਘਰਾਂ ’ਚੋਂ ਨਮੂਨੇ ਇਕੱਠੇ ਕਰਨ ਪਹੁੰਚਿਆ। ਸੀਐਫ਼ਐਸਐਲ ਦੀ ਅੱਠ ਮੈਂਬਰੀ ਟੀਮ ਨਾਲ ਕੁੱਝ ਪੁਲਿਸ ਕਰਮੀ ਵੀ ਨਜ਼ਰ ਆਏ। ਟੀਮ ਦੇ ਅਧਿਕਾਰੀਆਂ ਨੇ ਹਾਲਾਂਕਿ ਇਸ ਸਬੰਧੀ ਕੋਈ ਵਿਸਤਾਰਤ ਜਾਣਕਾਰੀ ਨਹੀਂ ਦਿਤੀ। ਇਨ੍ਹਾਂ ਵਿਚੋਂ ਇਕ ਅਧਿਕਾਰੀ ਨੇ ਕਿਹਾ,‘‘ਅਸੀਂ ਇਥੇ ਸਬੂਤ ਇਕੱਠੇ ਕਰਨ ਆਏ ਹਾਂ। ਅਸੀਂ ਇਸ ਤੋਂ ਵੱਧ ਹੋਰ ਜਾਣਕਾਰੀ ਨਹੀਂ ਦੇ ਸਕਦੇ।’’
  ਦੂਜੇ ਪਾਸੇ ਹਿੰਸਾ ਮਾਮਲੇ ਦੀ ਜਾਂਚ ਸੀਬੀਆਈ ਸਪੁਰਦ ਕਰਨ ਦੇ ਕਲਕੱਤਾ ਉੱਚ ਅਦਾਲਤ ਦੇ ਫ਼ੈਸਲੇ ਦਾ ਵਿਰੋਧੀ ਧਿਰਾਂ ਨੇ ਸਵਾਗਤ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਪੁਲਿਸ, ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਚਾਈ ਸਾਹਮਣੇ ਲਿਆਉਣ ਦੀ ਹੁਣ ਤਕ ਪੂਰੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੇ ਜਨਰਤ ਸਕੱਤਰ ਕੁਣਾਲ ਘੋਸ਼ ਨੇ ਕਿਹਾ,‘‘ਅਦਾਲਤ ਨੇ ਫ਼ੈਸਲਾ ਸੁਣਾ ਦਿਤਾ ਹੈ ਅਤੇ ਇਸ ਦਾ ਪਾਲਣ ਕਰਾਂਗੇ। ਸੀਬੀਆਈ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਹਾਲੇ ਤਕ ਕਈ ਕਦਮ ਚੁਕੇ ਹਨ। ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਸੀਬੀਆਈ ਪੂਰੇ ਮਾਮਲੇ ਦੀ ਜਾਂਚ ਕਰੇਗੀ।’’ (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement