ਕੈਨੇਡਾ ਵਿਚ ਭੇਤ ਭਰੀ ਹਾਲਤ ਵਿਚ ਨੌਜਵਾਨ ਦੀ ਮੌਤ
Published : Feb 26, 2021, 6:56 am IST
Updated : Feb 26, 2021, 6:56 am IST
SHARE ARTICLE
image
image

ਕੈਨੇਡਾ ਵਿਚ ਭੇਤ ਭਰੀ ਹਾਲਤ ਵਿਚ ਨੌਜਵਾਨ ਦੀ ਮੌਤ

ਕਲਾਨੌਰ, 25 ਫ਼ਰਵਰੀ (ਗੁਰਦੇਵ ਸਿੰਘ ਰਜਾਦਾ): ਜ਼ਿਲ੍ਹਾ ਗੁਰਦਾਸਪੁਰ  ਦੇਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਅਗਵਾਨ ਦੇ ਏਐਸਆਈ ਨਰਿੰਦਰ ਸਿੰਘ ਦੇ ਹੋਣਹਾਰ ਪੁੱਤਰ ਜਗਰੂਪ ਸਿੰਘ (22) ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਭੇਤਭਰੀ ਹਾਲਤ ਵਿਚ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮਿ੍ਤਕ ਜਗਰੂਪ ਸਿੰਘ ਦੇ ਤਾਏ ਦੇ ਪੁੱਤ ਗੁਰਇਕਬਾਲ ਸਿੰਘ ਪਾਲਾ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ 2017 ਨੂੰ  ਸਤੰਬਰ ਮਹੀਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਸਟੱਡੀ ਵੀਜ਼ੇ ਉਤੇ ਗਿਆ ਹੋਇਆ ਸੀ ਅਤੇ 18 ਫ਼ਰਵਰੀ ਨੂੰ  ਉਸ ਨੇ ਅਪਣੇ ਭਰਾ ਨਾਲ ਫ਼ੋਨ ਉਤੇ ਗੱਲਬਾਤ ਵੀ ਕੀਤੀ ਸੀ ਜਦ ਕਿ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਭਰਾ ਜਗਰੂਪ ਸਿੰਘ ਦੀ ਮਿ੍ਤਕ ਦੇਹ ਭੇਤਭਰੀ ਹਾਲਤ ਵਿਚ ਉਸ ਦੇ ਕਮਰੇ ਵਿਚੋਂ ਮਿਲੀ ਹੈ | ਉਸ ਨੇ ਦਸਿਆ ਕਿ ਜਗਰੂਪ ਸਿੰਘ ਦੀ ਭੈਣ ਪਵਨਦੀਪ ਕੌਰ ਵੀ ਕੈਨੇਡਾ ਸਟੱਡੀ ਵੀਜ਼ੇ ਉਤੇ ਰਹਿ ਰਹੀ ਹੈ ਉਸ ਨੇ ਜਗਰੂਪ ਸਿੰਘ ਦੀ ਉਪਰੰਤ ਪਰਵਾਰਕ ਜਾਣਕਾਰੀ ਦਿਤੀ | ਗੁਰ ਇਕਬਾਲ ਨੇ ਦਸਿਆ ਕਿ ਕੈਨੇਡਾ ਪੁਲਿਸ ਵਲੋਂ ਜਗਰੂਪ ਸਿੰਘ ਦਾ ਪੋਸਟਮਾਰਟਮ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | 
ਫੋਟੋ ;25ਗੁਰਦੇਵ3imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement