ਅਮਰੀਕਾ : ਬਹੁਮੰਜ਼ਿਲਾ ਇਮਾਰਤ ’ਚ ਧਮਾਕਾ, 23 ਲੋਕ ਜ਼ਖ਼ਮੀ
Published : Dec 25, 2020, 1:01 am IST
Updated : Dec 25, 2020, 1:01 am IST
SHARE ARTICLE
image
image

ਅਮਰੀਕਾ : ਬਹੁਮੰਜ਼ਿਲਾ ਇਮਾਰਤ ’ਚ ਧਮਾਕਾ, 23 ਲੋਕ ਜ਼ਖ਼ਮੀ

ਬਾਲਟੀਮੋਰ, 24 ਦਸੰਬਰ : ਅਮਰੀਕਾ ਦੇ ਬਾਲਟੀਮੋਰ ਵਿਚ ਇਕ ਬਹੁਮੰਜਲਿਾ ਇਮਾਰਤ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 23 ਲੋਕ ਜ਼ਖ਼ਮੀ ਹੋ ਗਏ ਅਤੇ ਕੁੱਝ ਸਫ਼ਾਈ ਕਰਮੀ ਇਮਾਰਤ ਦੇ ਬਾਹਰ ਲਟਕੇ ਮਚਾਨ ’ਤੇ ਫਸੇ ਰਹਿ ਗਏ। ਮੈਰੀਲੈਂਡ ਰਾਜ ਦੇ ਬਾਲਟੀਮੋਰ ਵਿਚ ਬੁਧਵਾਰ ਨੂੰ ਹੋਏ ਧਮਾਕੇ ਦੇ ਕਾਰਨ ਇਮਾਰਤ ਦੀ ਛੱਤ ਅੰਸ਼ਕ ਤੌਰ ’ਤੇ ਢਹਿ ਢੇਰੀ ਹੋ ਗਈ। ਦਮਕਲ ਵਿਭਾਗ ਨੇ ਟਵੀਟ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿਤੀ। ਜਾਣਕਾਰੀ ਵਿਚ ਇਹ ਦਸਿਆ ਗਿਆ ਕਿ ਜ਼ਖ਼ਮੀਆਂ ਵਿਚੋਂ 21 ਨੂੰ ਵਿਭਿੰਨ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਨਿਰਮਾਣ ਕੰਮ ਵਿਚ ਲੱਗੇ ਕਾਮੇ ਹਨ। ਇਸ ਵਿਚ ਦਸਿਆ ਗਿਆ ਹੈ ਕਿ ਘੱਟੋ-ਘੱਟ 9 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਹੈ। ਨਿਰਮਾਣ ਕੰਮ ਦੇ ਦੌਰਾਨ ਮਚਾਨ ’ਤੇ ਫਸੇ ਕਰਮੀਆਂ ਨੂੰ ਖਿੜਕੀਆਂ ਦੇ ਰਸਤੇ ਬਚਾਇਆ ਗਿਆ।       (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement