ਸਰਕਾਰੀ ਪੁਰਾਣੀਆਂ ਬਸਾਂ ਦੀ ਆਨ ਲਾਈਨ ਬੋਲੀ ਕਰਵਾਈ
Published : Dec 25, 2020, 12:50 am IST
Updated : Dec 25, 2020, 12:50 am IST
SHARE ARTICLE
image
image

ਸਰਕਾਰੀ ਪੁਰਾਣੀਆਂ ਬਸਾਂ ਦੀ ਆਨ ਲਾਈਨ ਬੋਲੀ ਕਰਵਾਈ

ਪਾਰਦਰਸ਼ਤਾ ਦੇ ਨਾਲ-ਨਾਲ ਸਰਕਾਰੀ ਮਾਲੀਆ ਵੀ ਵਧਿਆ

ਚੰਡੀਗੜ੍ਹ, 24 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿਚ ਕੰਡਮ ਬਸਾਂ ਅਤੇ ਕਬਾੜ ਸਮੱਗਰੀ ਦੀ ਈ-ਆਕਸ਼ਨ ਰਾਹੀਂ ਵਿਕਰੀ ਨਾਲ ਰਾਖਵੀਂ ਕੀਮਤ ਤੋਂ 26 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇੱਕਠਾ ਕੀਤਾ ਹੈ। ਸਰਕਾਰ ਨੇ 45 ਕੰਡਮ ਬਸਾਂ ਦੀ ਵਿਕਰੀ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦਸਿਆ ਕਿ ਕੱੁਝ ਦਿਨ ਪਹਿਲਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਦੋ ਡਿਪੂਆਂ ਵਿਚ ਬਸਾਂ ਅਤੇ ਕਬਾੜ ਸਮੱਗਰੀ ਵੇਚਣ ਲਈ ਈ-ਆਕਸ਼ਨ ਕਰਵਾਈ ਗਈ ਸੀ। ਇਸ ਦੌਰਾਨ ਈ-ਨੀਲਾਮੀ ਰਾਹੀਂ ਅੰਮਿ੍ਰਤਸਰ-2 ਡਿਪੂ ਵਿਚ 25 ਕੰਡਮ ਬਸਾਂ ਅਤੇ ਫ਼ਿਰੋਜ਼ਪੁਰ ਡਿਪੂ ਵਿਚ 20 ਕੰਡਮ ਬਸਾਂ ਵੇਚੀਆਂ ਗਈਆਂ। ਉਨ੍ਹਾਂ ਦਸਿਆ ਕਿ ਅੰਮਿ੍ਰਤਸਰ-2 ਡਿਪੂ ਵਿਚ ਇਹ ਬਸਾਂ 35.74 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 15.28 ਲੱਖ ਰੁਪਏ ਦੇ ਵਾਧੇ ਨਾਲ ਅਤੇ ਫ਼ਿਰੋਜ਼ਪੁਰ ਡਿਪੂ ਵਿਚ 31.51 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ 8.16 ਲੱਖ ਰੁਪਏ ਦੇ ਵਾਧੇ ਨਾਲ ਵਿਕੀਆਂ ਹਨ। ਉਨ੍ਹਾਂ ਅੱਗੇ ਦਸਿਆ ਕਿ ਇਸ ਤਰ੍ਹਾਂ ਇਹ ਬਸਾਂ 90.70 ਲੱਖ ਰੁਪਏ ਵਿਚ ਵਿਕੀਆਂ ਹਨ ਜਦੋਂ ਕਿ ਇਨ੍ਹਾਂ ਦੀ ਰਾਖਵੀਂ ਕੀਮਤ 67.26 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ 23.44 ਲੱਖ ਰੁਪਏ ਦਾ ਵਾਧੂ ਮਾਲੀਆ ਇੱਕਤਰ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕਬਾੜ ਸਮੱਗਰੀ ਜਿਵੇਂ ਕਿ ਕੰਡਮ ਟਾਇਰਾਂ, ਵਰਤੇ ਗਏ ਤੇਲ ਅਤੇ ਨਾ ਵਰਤਣ ਯੋਗ ਪੁਰਜ਼ਿਆਂ ਨੂੰ 12.19 ਲੱਖ ਰੁਪਏ ਵਿਚ ਵੇਚਿਆ ਗਿਆ ਹੈ ਜਿਨ੍ਹਾਂ ਦੀ ਰਾਖਵੀਂ ਕੀਮਤ 9.07 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ ਕਬਾੜ ਦੀ ਵਿਕਰੀ ਤੋਂ 3.12 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
 ਬੁਲਾਰੇ ਨੇ ਅੱਗੇ ਦਸਿਆ ਕਿ ਇਹ ਪਹਿਲਕਦਮੀ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਮਾਲੀਆ ਵਧਾਉਣ ਵਿੱਚ ਸਹਾਈ ਹੋਵੇਗੀ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement