ਪੰਜਾਬੀ ਗਾਇਕ ‘ਸ਼ਿੰਦਾ ਸ਼ੌਂਕੀ’ ‘ਤੇ ਹੋਇਆ ਬਲਾਤਕਾਰ ਦਾ ਪਰਚਾ
Published : Oct 25, 2018, 12:57 pm IST
Updated : Oct 25, 2018, 1:00 pm IST
SHARE ARTICLE
Shina Shonki
Shina Shonki

ਪੰਜਾਬੀ ਗਾਇਕ ‘ਸ਼ਿੰਦਾ ਸ਼ੌਂਕੀ’ ਜਿਹੜਾ ਕੇ ਕਿਸੇ ਸਮੇਂ ਮੰਸ਼ਹੂਰ ਗਾਇਕਾ ਮਿਸ ਪੂਜਾ ਨਾਲ ਦੋਗਾਣਾ ਜੋੜੀ ਕਾਰਨ ਮਸ਼ਹੂਰ ਹੋਇਆ ਸੀ....

ਬਠਿੰਡਾ (ਪੀਟੀਆਈ) : ਪੰਜਾਬੀ ਗਾਇਕ ‘ਸ਼ਿੰਦਾ ਸ਼ੌਂਕੀ’ ਜਿਹੜਾ ਕੇ ਕਿਸੇ ਸਮੇਂ ਮੰਸ਼ਹੂਰ ਗਾਇਕਾ ਮਿਸ ਪੂਜਾ ਨਾਲ ਦੋਗਾਣਾ ਜੋੜੀ ਕਾਰਨ ਮਸ਼ਹੂਰ ਹੋਇਆ ਸੀ, ਅੱਜ ਇਕ ਵਾਰ ਫਿਰ ਤੋਂ ਚਰਚਾ ‘ਚ ਆ ਗਿਆ ਹੈ। ਇਸ ਵਾਰ ਗਾਇਕ ਸ਼ਿੰਦਾ ਸੌਂਕੀ ਦਾ ਕੋਈ ਗਾਣ ਨਹੀਂ ਆਇਆ ਜਾਂ ਮਸ਼ਹੂਰ ਨਹੀਂ ਹੋਇਆ ਸਗੋਂ ਉਸ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਮੁਤਾਬਿਕ ਸ਼ੌਂਕੀ ਖ਼ਿਲਾਫ਼ ਬਠਿੰਡਾ ਸਿਵਲ ਲਾਈਨਜ਼ ਪੁਲਿਸ ਨੇ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੁਤਬਿਕ ਸ਼ਿੰਦਾ ਸ਼ੌਂਕੀ ‘ਤੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ।

Shina ShonkiShina Shonki

ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਗਾਇਕ ਸ਼ਿੰਦੇ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡਣ ਦੇ ਬਹਾਨੇ ਫਿਰੋਜ਼ਪੁਰ ਦੇ ਤਲਬੰਡੀ ਭਾਈ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਫਿਲਹਾਲ ਸ਼ਿੰਦਾ ਸ਼ੌਂਕੀ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਸ਼ਹਿਰ ‘ਚ ਇਕ ਝੀਲ ਦੇ ਨੇੜੇ ਉਸ ਲੜਕੀ ਨੂੰ ਛੱਡ ਦਿਤਾ। ਸ਼ਿਕਾਇਤ ਕਰਤਾ ਅਤੇ ਪੀੜਤ ਬੁੱਧਵਾਰ ਨੂੰ ਐਸ.ਐਸ.ਪੀ ਡਾ ਨਾਨਕ ਸਿੰਘ ਨੂੰ ਮਿਲੇ ਅਤੇ ਸ਼ਿਕਾਇਤ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਸ਼ਿੰਦਾ ਸ਼ੌਂਕੀ ‘ਝੋਨਾ’, ਝੋਨਾ 2, ‘ਕਾਲਜ’, ‘ਅੰਨਦਾਤਾ’, ‘ਵੈਲੀ’, ‘ਮੋਬਾਇਲ’, ਸਰੂਰ ਵਰਗੇ ਗੀਤਾਂ ਨਾਲ ਕਾਫ਼ੀ ਲੋਕਾਂ ਵਿਚ ਮਸ਼ਹੂਰ ਹੋਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement