ਡਬਲਿਊ.ਐਚ.ਓ. ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਦੋ ਐਂਟੀਬਾਡੀ ਵਾਲੇ ਇਲਾਜ ਦੀ ਕੀਤੀ ਸਿਫ਼ਾਰਸ਼
Published : Sep 25, 2021, 12:16 am IST
Updated : Sep 25, 2021, 12:16 am IST
SHARE ARTICLE
image
image

ਡਬਲਿਊ.ਐਚ.ਓ. ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਦੋ ਐਂਟੀਬਾਡੀ ਵਾਲੇ ਇਲਾਜ ਦੀ ਕੀਤੀ ਸਿਫ਼ਾਰਸ਼

ਡਬਲਿਊ.ਐਚ.ਓ. ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਦੋ ਨਵੀਂ ਦਿੱਲੀ, 24 ਸਤੰਬਰ : ਵਿਸ਼ਵ ਸਿਹਤ ਸੰਗਠਨ ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਦੋ ਐਂਟੀਬਾਡੀ ਇਲਾਜ ਦੀ ਸਿਫਾਰਸ਼ ਕੀਤੀ ਹੈ। ‘ਦਿ ਬੀਐੱਮਜੇ’ ’ਚ ਸ਼ੁਕਰਵਾਰ ਨੂੰ ਪ੍ਰਕਾਸ਼ਿਤ ਵਿਸ਼ਵ ਸਿਹਤ ਸੰਗਠਨ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਸਪਤਾਲ ’ਚ ਭਰਤੀ ਹੋਣ ਵਾਲੇ ਉੱਚ ਜੋਖਮ ਵਾਲੇ ਜਾਂ ਗੰਭੀਰ ਬਿਮਾਰੀ ਵਾਲੇ ਲੋਕਾਂ ਨੂੰ ਦੋ ਐਂਟੀਬਾਡੀ ਦੇ ਸਮੁੇਲ ਵਾਲਾ ਇਲਾਜ ਦਿਤਾ ਜਾਣਾ ਚਾਹੀਦਾ। 
ਡਬਲਿਯੂ.ਐਚ.ਓ. ਦਾ ਗਾਈਡਲਾਈਨ ਡਿਵੈੱਲਪਮੈਂਟ ਗਰੁੱਪ (ਜੀਡੀਜੀ) ਪੈਨਲ ਕੋਰੋਨਾ ਮਰੀਜ਼ਾਂ ਦੇ ਦੋ ਵੱਖਰੇ ਗਰੁੱਪਾਂ ਲਈ ‘ਕਾਸਿਰਿਵਿਮਾਬ’ ਤੇ ‘ਇਮਦੇਵੀਮਾਬ’ ਦੇ ਸਮੁਲੇ ਨਾਲ ਇਲਾਜ ਦੀ ਸਿਫਾਰਸ਼ ਕਰਦਾ ਹੈ। ਪਹਿਲੇ ਗਰੁੱਪ ’ਚ ਇਸ ਤਰ੍ਹਾਂ ਦੇ ਗ਼ੈਰ-ਗੰਭੀਰ ਕੋਰੋਨਾ ਰੋਗੀ ਹਨ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਹੋਣ ਦਾ ਸੱਭ ਤੋਂ ਜ਼ਿਆਦਾ ਜੋਖਮ ਹੈ। ਦੂਜੇ  ਗਰੁੱਪ ’ਚ ਉਹ ਗੰਭੀਰ ਜਾਂ ਗੰਭਰੀ ਕੋਰੋਨਾ ਵਾਲੇ ਹਨ ਜੋ ਸੀਰੋ-ਨੈਗੇਟਿਵ ਹਨ, ਜਿਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਸਰੀਰ ਨੇ ਕੋਰੋਨਾ ਦੇ ਪ੍ਰਤੀ ਐਂਟੀਬਾਡੀ ਪ੍ਰਤੀਕਿਰਿਆ ਨਹੀਂ ਦਿਤੀ। ਯਾਨੀ ਕੋਈ ਐਂਟੀਬਾਡੀ ਨਹੀਂ ਬਣੀ। ਪਹਿਲੀ ਸਿਫਾਰਸ਼ ਤਿੰਨ ਟ੍ਰਾਇਲਾਂ ਦੇ ਨਵੇਂ ਸਬੂਤਾਂ ’ਤੇ ਆਧਾਰਿਤ ਹੈ ਜਿਨ੍ਹਾਂ ਦੀ ਅਜੇ ਤਕ ਸਮੀਖਿਆ ਨਹੀਂ ਕੀਤੀ ਗਈ ਹੈ। ਟ੍ਰਾਇਲ ਤੋਂ ਪਤਾ ਚਲਦਾ ਹੈ ਕਿ ਕਾਸਿਰਿਵਿਮਾਬ ਤੇ ਇਮਦੇਵੀਮਾਬ ਗੰਭੀਰ ਬਿਮਾਰੀ ਦੇ ਉੱਚ ਜੋਖ਼ਮ ਵਾਲੇ ਲੋਕਾਂ ’ਚ ਹਸਪਤਾਲ ’ਚ ਭਰਤੀ ਹੋਣ ਤੇ ਲੱਛਣਾਂ ਦੀ ਮਿਆਦ ਨੂੰ ਘੱਟ ਕਰ ਸਕਦੇ ਹਨ, ਜਿਵੇਂ ਕਿ ਬਿਨਾਂ ਟੀਕਾਕਰਨ ਵਾਲੇ ਬਜ਼ੁਰਗ ਜਾਂ ਇਮਊਨੋਸਪ੍ਰੈਸਡ ਕੋਰੋਨਾ ਮੀਰਜ਼। ਦੂਜੀ ਸਿਫਾਰਸ਼ ਇਕ ਹੋਰ ਪ੍ਰੀਖਿਆ ਦੇ ਅੰਕੜਿਆਂ ’ਤੇ ਆਧਾਰਿਤ ਹੈ ਜਿਸ ਨਾਲ ਪਤਾ ਚਲਦਾ ਹੈ ਕਿ ਦੋ ਐਂਟੀਬਾਡੀ ਦਾ ਇਸਤੇਮਾਲ ਮੌਤਾਂ ਦੇ ਜੋਖ਼ਮ ਨੂੰ ਤੇ ਸੀਰੋਨੈਗੇਟਿਵ ਮਰੀਜ਼ਾਂ ’ਚ ਯਾਂਤਿ੍ਰਕ ਵੈਂਟੀਲੇਸ਼ਨ ਦੀ ਜ਼ਰੂਰਤ ਨੂੰ ਘੱਟ ਕਰਦਾ ਹੈ। ਇਸ ਰੀਪੋਰਟ ਤੋਂ ਪਤਾ ਚਲਦਾ ਹੈ ਕਿ ਕਾਸਿਰਿਵਿਮਾਬ ਤੇ ਇਮਦੇਵੀਮਾਬ ਦੇ ਨਾਲ ਇਲਾਜ ਗੰਭੀਰ ਬਿਮਾਰ ਮਰੀਜ਼ਾਂ ’ਚ ਪ੍ਰਤੀ 1,000 ’ਚ 49 ਘੱਟ ਮੌਤਾਂ ਹੋਈਆਂ ਤੇ ਗੰਭੀਰ ਰੂਪ ਨਾਲ ਮਰੀਜ਼ਾਂ ’ਚ 87 ਤੋਂ ਘੱਟ ਮੌਤਾਂ ਹੋਈਆਂ ਹਨ। 
ਪੈਨਲ ਨੇ ਕਿਹਾ ਕਿ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਵਾ ਹੋਰ ਕਿਸੇ ਮਰੀਜ਼ ਨੂੰ ਇਸ ਐਂਟੀਬਾਡੀ ਇਲਾਜ ਨਾਲ ਕੋਈ ਖ਼ਾਸ ਫਾਇਦਾ ਨਹੀਂ ਮਿਲੇਗਾ।     (ਏਜੰਸੀ)
ਵਾਲੇ ਇਲਾਜ ਦੀ ਕੀਤੀ ਸਿਫ਼ਾਰਸ਼

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement