ਸਰਕਾਰ ਨੇ 56 ‘ਸੀ-295’ ਫ਼ੌਜੀ ਆਵਾਜਾਈ ਜਹਾਜ਼ਾਂ ਦੀ ਖ਼ਰੀਦ ਲਈ ਏਅਰਬੱਸ ਨਾਲ ਕੀਤਾ ਸਮਝੌਤਾ
Published : Sep 25, 2021, 12:15 am IST
Updated : Sep 25, 2021, 12:15 am IST
SHARE ARTICLE
image
image

ਸਰਕਾਰ ਨੇ 56 ‘ਸੀ-295’ ਫ਼ੌਜੀ ਆਵਾਜਾਈ ਜਹਾਜ਼ਾਂ ਦੀ ਖ਼ਰੀਦ ਲਈ ਏਅਰਬੱਸ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ, 24 ਸਤੰਬਰ : ਰਖਿਆ ਮੰਤਰਾਲੇ ਨੇ ਸ਼ੁਕਰਵਾਰ ਨੂੰ 56 ‘ਸੀ -295’ ਆਵਾਜਾਈ ਜਹਾਜ਼ਾਂ ਦੀ ਖ਼ਰੀਦ ਲਈ ਸਪੇਨ ਦੀ ਏਅਰਬਸ ਡਿਫੈਂਸ ਐਂਡ ਸਪੇਸ ਨਾਲ ਲਗਭਗ 20,000 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ। ਇਹ ਜਹਾਜ਼ ਭਾਰਤੀ ਹਵਾਈ ਫ਼ੌਜ ਦੇ ਐਵਰੋ-748 ਜਹਾਜ਼ਾਂ ਦੀ ਥਾਂ ਲੈਣਗੇ। ਕੈਬਨਿਟ ਕਮੇਟੀ ਨੇ ਦੋ ਹਫ਼ਤੇ ਪਹਿਲਾਂ ਹੀ ਲੰਮੇ ਸਮੇਂ ਤੋਂ ਲਟਕ ਰਹੇ ਸੌਦੇ ਨੂੰ ਮਨਜ਼ੂਰੀ ਦੇ ਦਿਤੀ ਸੀ। 
ਰਖਿਆ ਮੰਤਰਾਲੇ ਦੇ ਬੁਲਾਰੇ ਏ ਭਾਰਤ ਭੂਸ਼ਣ ਬਾਬੂ ਨੇ ਟਵੀਟ ਕੀਤਾ, “ਭਾਰਤੀ ਹਵਾਈ ਸੈਨਾ ਲਈ 56 ‘ਸੀ-295’ ਟਰਾਂਸਪੋਰਟ ਜਹਾਜ਼ਾਂ ਦੀ ਖ਼ਰੀਦ ਲਈ ਰਖਿਆ ਮੰਤਰਾਲੇ ਅਤੇ ਸਪੇਨ ਦੇ ਏਅਰਬਸ ਡਿਫੈਂਸ ਐਂਡ ਸਪੇਸ ਵਿਚਕਾਰ ਇਕਰਾਰਨਾਮੇ ’ਤੇ ਦਸਤਖ਼ਤ ਹੋਏ।’’ ਇਕਰਾਰਨਾਮੇ ਤਹਿਤ ਏਅਰਬਸ ਡਿਫੈਂਸ ਐਂਡ ਸਪੇਸ ਸਮਝੌਤੇ ’ਤੇ ਹਸਤਾਖ਼ਰ ਹੋਣ ਦੇ 48 ਮਹੀਨਿਆਂ ਅੰਦਰ 16 ਉਡਾਣ-ਸਮਰੱਥ ਜਹਾਜ਼ਾਂ ਦੀ ਸਪੁਰਦਗੀ ਕਰੇਗੀ। ਬਾਕੀ 40 ਜਹਾਜ਼ਾਂ ਦਾ ਨਿਰਮਾਣ ਭਾਰਤ ਵਿਚ ਕੀਤਾ ਜਾਵੇਗਾ। ਇਨ੍ਹਾਂ ਦਾ ਨਿਰਮਾਣ 10 ਸਾਲਾਂ ਦੇ ਅੰਦਰ ਕੀਤਾ ਜਾਵੇਗਾ।  ‘ਸੀ-295’ ਜਹਾਜ਼ 5-10 ਟਨ ਸਮਰੱਥਾ ਵਾਲਾ ਆਵਾਜਾਈ ਜਹਾਜ਼ ਹੈ। ਇਹ ਅਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੈ ਜਿਸ ਵਿਚ ਫ਼ੌਜੀ ਜਹਾਜ਼ਾਂ ਦਾ ਨਿਰਮਾਣ ਭਾਰਤ ਵਿਚ ਇਕ ਨਿਜੀ ਕੰਪਨੀ ਦੁਆਰਾ ਕੀਤਾ ਜਾਵੇਗਾ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement