ਲਾਪਤਾ ਸਰੂਪਾਂ ਦੇ ਮਾਮਲੇ 'ਤੇ 'ਜਥੇਦਾਰ' ਦਾ ਫ਼ੈਸਲਾ ਮਿਆਰੀ ਤੇ ਤੱਥਾਂ 'ਤੇ ਆਧਾਰਤ: ਵੇਰਕਾ
Published : Aug 25, 2020, 12:31 am IST
Updated : Aug 25, 2020, 12:31 am IST
SHARE ARTICLE
image
image

ਲਾਪਤਾ ਸਰੂਪਾਂ ਦੇ ਮਾਮਲੇ 'ਤੇ 'ਜਥੇਦਾਰ' ਦਾ ਫ਼ੈਸਲਾ ਮਿਆਰੀ ਤੇ ਤੱਥਾਂ 'ਤੇ ਆਧਾਰਤ: ਵੇਰਕਾ

ਅਮ੍ਰਿਤਸਰ, 24 ਅਗੱਸਤ (ਪਰਮਿੰਦਰਜੀਤ): ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ ਨੂੰ ਜਨਤਕ ਕਰਨ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਦੀ ਪੜਤਾਲੀਆ ਰੀਪੋਰਟ 'ਤੇ ਕਾਰਵਾਈ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ 'ਜਥੇਦਾਰ' ਦਾ ਇਹ ਫ਼ੈਸਲਾ ਮਿਆਰੀ ਤੇ ਤੱਥਾਂ 'ਤੇ ਆਧਾਰਤ ਹੈ। ਅੱਜ ਜਾਰੀ ਬਿਆਨ ਵਿਚ ਸ. ਵੇਰਕਾ ਨੇ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ਭਾਈ ਈਸ਼ਰ ਸਿੰਘ ਵਲੋਂ ਪੇਸ਼ ਕੀਤੀ ਰੀਪੋਰਟ ਮੁਤਾਬਕ ਤੱਥਸਾਰ ਫ਼ੈਸਲੇ ਦਾ ਭਾਗ ਜਨਤਕ ਕਰ ਕੇ ਸਿੱਖਾਂ ਨੂੰ ਦਸਦੇ ਕਿ ਗੁਰੂ ਦੇ ਦੋਸ਼ੀ ਕੌਣ ਹਨ? ਪਰ ਫਿਰ ਵੀ 'ਜਥੇਦਾਰ' ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਤੇimageimage ਹੁਣ ਪੂਰੇ ਪੰਥ ਦਾ ਧਿਆਨ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ ਵਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement