ਚੀਨ ਨਾਲ ਝਗੜੇ ਦਾ ਹੱਲ ਨਹੀਂ ਨਿਕਲਦਾ ਤਾਂ ਫ਼ੌਜੀ ਕਾਰਵਾਈ ਲਈ ਤਿਆਰ : ਸੀਡੀਐਸ
Published : Aug 25, 2020, 12:34 am IST
Updated : Aug 25, 2020, 12:34 am IST
SHARE ARTICLE
image
image

ਚੀਨ ਨਾਲ ਝਗੜੇ ਦਾ ਹੱਲ ਨਹੀਂ ਨਿਕਲਦਾ ਤਾਂ ਫ਼ੌਜੀ ਕਾਰਵਾਈ ਲਈ ਤਿਆਰ : ਸੀਡੀਐਸ

ਕੰਟਰੋਲ ਰੇਖਾ ਬਾਰੇ ਦੋਹਾਂ ਦੇਸ਼ਾਂ ਦੀਆਂ ਵੱਖ ਵੱਖ ਧਾਰਨਾਵਾਂ ਕਾਰਨ ਕਬਜ਼ਾ ਹੋਇਆ

ਨਵੀਂ ਦਿੱਲੀ, 24 ਅਗੱਸਤ : ਅਸਲ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਚੱਲ ਰਹੀ ਵਿਆਪਕ ਗੱਲਬਾਤ ਦਾ ਕੋਈ ਹਾਂਪੱਖੀ ਨਤੀਜਾ ਨਹੀਂ ਨਿਕਲਦਾ ਤਾਂ ਭਾਰਤੀ ਹਥਿਆਰਬੰਦ ਫ਼ੌਜਾਂ ਫ਼ੌਜੀ ਬਦਲਾਂ ਲਈ ਵੀ ਤਿਆਰ ਹਨ। ਚੀਨ ਨਾਲ ਲਦਾਖ਼ ਵਿਚ ਚੱਲ ਰਹੇ ਸਰਹੱਦੀ ਝਗੜੇ ਬਾਬਤ ਚੀਫ਼ ਆਫ਼ ਡੀਫ਼ੈਂਸ ਸਟਾਫ਼ (ਸੀਡੀਐਸ) ਜਨਰਲ ਬਿਪਨ ਰਾਵਤ ਨੇ ਇਹ ਗੱਲ ਕਹੀ ਹੈ।
     ਇਸ ਮੁੱਦੇ 'ਤੇ ਫ਼ੌਜੀ ਰਣਨੀਤੀ ਬਣਾਉਣ ਵਾਲੇ ਸਿਖਰਲੇ ਅਧਿਕਾਰੀਆਂ ਨਾਲ ਜੁੜੇ ਰਹੇ ਰਾਵਤ ਨੇ ਕਿਹਾ ਕਿ ਸ਼ਾਂਤੀ ਨਾਲ ਰੇੜਕੇ ਦੇ ਹੱਲ ਲਈ ਪੂਰੇ ਸਰਕਾਰੀ ਨਜ਼ਰੀਏ ਦੀ ਪਾਲਣਾ ਕੀਤੀ ਜਾ ਰਹੀ ਹੈ। ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਸੀਡੀਐਸ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਜੇ ਸਾਰੇ ਯਤਨਾਂ ਦਾ ਚੰਗਾ ਨਤੀਜਾ ਨਹੀਂ ਨਿਕਲਦਾ ਤਾਂ ਹਥਿਆਰਬੰਦ ਫ਼ੌਜਾਂ ਹਮੇਸ਼ਾ ਫ਼ੌਜੀ ਕਾਰਵਾਈ ਲਈ ਤਿਆਰ ਹਨ। 2016 ਤੋਂ 2019 ਤਕ ਫ਼ੌਜ ਮੁਖੀ ਰਹੇ ਰਾਵਤ ਨੇ ਕਿਹਾ ਕਿ ਐਲਏਸੀ ਬਾਰੇ ਦੋਹਾਂ ਦੇਸ਼ਾਂ ਦੀਆਂ ਵੱਖ ਵੱਖ ਧਾਰਨਾਵਾਂ ਕਾਰਨ ਕਬਜ਼ਾ ਹੋਇਆ। ਬੀਤੇ ਢਾਈ ਮਹੀਨਿਆਂ ਵਿਚ ਭਾਰਤ ਅਤੇ ਚੀਨ ਵਿਚਾਲੇ ਕਈ ਗੇੜਾਂ ਦੀ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਹੋ ਚੁਕੀ ਹੈ ਪਰ ਸਰਹੱਦੀ ਝਗੜੇ ਦੇ ਹੱਲ ਦੀ ਦਿਸ਼ਾ ਿਵਚ ਕੋਈ ਅਹਿਮ ਪ੍ਰਗਤੀ ਨਹੀਂ ਹੋਈ।
   ਦੋਹਾਂ ਦੇਸ਼ਾਂ ਵਿਚਾਲੇ ਵੀਰਵਾਰ ਨੂੰ ਕੂਟਨੀਤਕ ਗੱਲਬਾਤ ਦਾ ਇਕ ਹੋਰ ਦੌਰ ਚਲਿਆ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਲਟਕਦੇ ਮੁੱਦਿਆਂ ਨੂੰ ਤੇਜ਼ੀ ਨਾਲ ਮੌਜੂਦਾ ਸਮਝੌਤਿਆਂ ਅਤੇ ਵਿਵਸਥਾਵਾਂ ਜ਼ਰੀਏ ਨਿਪਟਾਉਣ ਲਈ ਸਹਿਮਤ ਹਨ। ਸਰਕਾਰੀ ਸੂਤਰਾਂ ਮੁਤਾਬਕ ਫ਼ੌਜੀ ਗੱਲਬਾਤ ਵਿਚ ਭਾਰਤੀ ਫ਼ੋਜ ਚੀਨ ਨਾਲ ਅਪ੍ਰੈਲ ਦੇ ਪਹਿਲਾਂ ਵਾਲੀ ਸਥਿਤੀ ਬਹਾਲ ਕimageimageਰਨ 'ਤੇ ਸਖ਼ਤੀ ਨਾਲ ਜ਼ੋਰ ਦੇ ਰਹੀ ਹੈ ਕਿਉਂਕਿ ਇਹੋ ਵਿਵਾਦ ਦੇ ਹੱਲ ਦਾ ਇਕੋ ਇਕ ਤਰੀਕਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement