ਲੱਦਾਖ਼ ਵਿਚ ਸਿੱਖ ਫ਼ੌਜੀਆਂ ਨੇ ਬਿਹਾਰੀ ਫ਼ੌਜੀਆਂ ਖ਼ਾਤਰ ਅਪਣੀ ਕੁਰਬਾਨੀ ਦਿਤੀ
Published : Jun 25, 2020, 8:42 am IST
Updated : Jun 25, 2020, 8:42 am IST
SHARE ARTICLE
Indian Army
Indian Army

ਮੀਡੀਆ ਵਿਚ ਇਸ ਕੁਰਬਾਨੀ ਦਾ ਜ਼ਿਕਰ ਤਕ ਵੀ ਨਹੀਂ

ਲੁਧਿਆਣਾ, 24 ਜੂਨ (ਅਮਰਜੀਤ ਸਿੰਘ ਕਲਸੀ): ਸਿੱਖ ਇਕ ਮਾਰਸ਼ਲ ਕੌਮ ਹੈ। ਇਸ ਨੂੰ ਪੂਰੀ ਦੂਨੀਆਂ ਚੰਗੀ ਤਰ੍ਹਾਂ ਜਾਣਦੀ ਹੈ। ਜਦੋਂ ਵੀ ਕਦੇ ਦੇਸ਼ ਜਾਂ ਕਿਸੇ ਕੌਮ ਤੇ ਭਾਰੀ ਬਿਪਤਾ ਪੈਂਦੀ ਹੈ ਤਾਂ ਇਹ ਪਹਿਲੀ ਕਤਾਰ ਵਿਚ ਲਗ ਕੇ ਉਨ੍ਹਾਂ ਦੀ ਮਦਦ ਕਰਦੀ ਹੈ।  ਪਰ ਸਿੱਖ ’ਤੇ ਜਦੋਂ ਵੀ ਬਿਪਤਾ ਪਈ ਕਦੇ ਵੀ ਕਿਸੇ ਨੇ ਹਾਅ ਦਾ ਨਾਹਰਾ ਨਹੀਂ ਮਾਰਿਆ ਭਾਵੇਂ 84 ਦਾ ਕਤਲੇਆਮ ਹੀ ਕਿਉਂ ਨਾ ਹੋਵੇ। ਅਜੇ ਵੀ ਦੋਸ਼ੀ ਖੁਲੇਆਮ ਰਾਜ-ਭਾਗ ਦਾ ਆਨੰਦ ਮਾਣ ਰਹੇ ਹਨ। 

File PhotoFile Photo

ਪਿਛਲੇ ਦਿਨੀਂ ਤਾਜ਼ੀ ਘਟਨਾ ਜੋ ਲਦਾਖ਼ ਦੇ ਗਲਵਾਨ ਘਾਟੀ ਦੀ ਹੈ ਜਿਸ ਵਿਚ ਬਿਹਾਰ ਰੈਜੀਮੈਂਟ ਦੇ ਜਵਾਨ ਹੱਥੋਪਾਈ ਕਰਦੇ ਸ਼ਹੀਦ ਹੋਏ। ਉਨ੍ਹਾਂ ਦੀ ਮਦਦ ਲਈ ਆਈ ਸਿੱਖ ਰੈਜੀਮੈਂਟ ਵਿਚੋਂ ਪੰਜਾਬ ਦੇ ਚਾਰ ਫ਼ੌਜੀ ਜਵਾਨ ਸ਼ਹੀਦ ਹੋ ਗਏੇ। ਇਸ ਹੱਥੋਪਾਈ ਅਤੇ ਡੰਡਿਆਂ ਦੀ ਇਸ ਝੜਪ ਵਿਚ ਸਾਡੇ 10 ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਸਿੱਖ ਰੈਜੀਮੈਂਟ ਵਲੋਂ ਚੀਨੀ ਫ਼ੌਜ ਦੇ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਤਾਂ ਜੋ ਉਨ੍ਹਾਂ ਫ਼ੌਜ ਦੇ ਜਵਾਨਾਂ ਦੀ ਰਿਹਾਈ ਕਰਵਾਈ ਜਾ ਸਕੇ। ਪਰ ਸਾਡੇ ਦੇਸ਼ ਦਾ ਲੋਕਤੰਤਰ ਮੀਡੀਆ ਇਹ ਕੁੱਝ ਦੱਸਣ ਲਈ ਤਿਆਰ ਨਹੀਂ ਕਿ ਸਿੱਖ ਦੇਸ਼ ਪ੍ਰਤੀ ਕਿੰਨੀ ਇਮਾਨਦਾਰੀ ਅਤੇ ਬਹਾਦਰੀ ਨਾਲ ਲੜੇ। ਸ਼ੋਸ਼ਲ ਮੀਡੀਆ ਤੇ ਸਿੱਖ ਸਟੂਡੈਂਟ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੂੰ ਵੀਡੀਉ ਜਾਰੀ ਕਰਨਾ ਪਿਆ ਕਿ ਅਸੀ ਅਜ਼ਾਦ ਦੇਸ਼ ਦੇ ਨਿਵਾਸੀ ਹਾਂ ਜਾਂ ਅਜਿਹੇ ਲੋਕ ਜਿਨ੍ਹਾਂ ਦੀ ਚੰਗਿਆਈ ਨੂੰ ਤਾਂ ਸੱਤ ਪਰਦਿਆਂ ਹੇਠ ਝੁਕਾ ਲਿਆ ਜਾਂਦਾ ਹੈ ਪਰ ਮਾੜੀ ਗੱਲ ਆਪ ਘੜ ਕੇ ਵੀ ਉਨ੍ਹਾਂ ਨੂੰ ਖ਼ੂਬ ਬਦਨਾਮ ਕੀਤਾ ਜਾਂਦਾ ਹੈ ਤੇ ਦੇਸ਼ ਧ੍ਰੋਹੀ ਅਤਿਵਾਦੀ ਕਰਾਰ ਦਿਤਾ ਜਾਂਦਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement