ਥਾਣੇ ‘ਚ “ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ” ਗੀਤ ਗਾ ਕੇ SHO ਨੇ ਲਿਆ ਪੰਗਾ
Published : Jun 25, 2019, 12:08 pm IST
Updated : Jun 25, 2019, 12:13 pm IST
SHARE ARTICLE
Punjab Police
Punjab Police

ਫ਼ਾਜ਼ਿਲਕਾ ਦੇ ਥਾਣੇ ਵਿਚ ਗੀਤ ਗਾ ਕਾ ਮੁਲਾਜ਼ਮਾਂ ਦਾ ਮਨੋਰੰਜਨ ਕਰਨ ਵਾਲੇ ਐਸਐਚਓ...

ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਥਾਣੇ ਵਿਚ ਗੀਤ ਗਾ ਕਾ ਮੁਲਾਜ਼ਮਾਂ ਦਾ ਮਨੋਰੰਜਨ ਕਰਨ ਵਾਲੇ ਐਸਐਚਓ ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਾਜ਼ਿਲਕਾ ਨਗਰ ਥਾਣਾ ਮੁਖੀ ਤੇ ਐਸਐਚਓ ਪ੍ਰੇਮ ਕੁਮਾਰ ਨੇ “ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ” ਗੀਤ ਗਾ ਕੇ ਚੋਣਾਂ ਤੋਂ ਬਾਅਦ ਥਾਣੇ ਵਿਚ ਮਹਿਫ਼ਿਲ ਲੱਗਾ ਦਿੱਤੀ ਅਤੇ ਮੁਲਾਜ਼ਮਾਂ ਦਾ ਖੂਬ ਮਨੋਰੰਜਨ ਕੀਤਾ।

Police Station Lakho ke Behram's head constable suspendSuspend

ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਇਲਾਕਾ ਵਿਚ ਕਾਫ਼ੀ ਮਸ਼ਹੂਰ ਹੋ ਗਏ, ਜਿਸ ਸਦਕਾ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗਾਣਾ ਗਾ ਕੇ ਇਲਾਕੇ ਵਿਚ ਪ੍ਰਸਿੱਧ ਹੋਣ ਵਾਲੇ ਐਸਐਚਓ ਪ੍ਰੇਮ ਕੁਮਾਰ ਅਪਣੀ ਕੁਰਸੀ ਗਵਾ ਬੈਠੇ ਹਨ। ਉਨ੍ਹਾਂ ਨੂੰ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਐਸਐਚਓ ਦੇ ਨਾਲ-ਨਾਲ ਏਐਸਆਈ ਸਰਬਜੀਤ ਸਿੰਘ ਤੇ ਹੌਲਦਾਰ ਪਿਆਰਾ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਹੈ।

SuspendedSuspended

ਦੱਸ ਦਈਏ ਕਿ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੂੰ ਠੱਗੀ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਅਤੇ ਐਕਸਾਈਜ ਮਾਮਲੇ ਵਿਚ ਦੋਸ਼ੀ ਨੂੰ ਨਾ ਫੜਨ ਦੇ ਦੋਸ਼ ਵਿਚ ਸਸਪੈਂਡ ਕੀਤਾ ਗਿਆ ਹੈ। ਮਨੋਰੰਜਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਇਸ ਦਾ ਆਨੰਦ ਲੈਣਾ ਬੁਰੀ ਗੱਲ ਨਹੀਂ ਪਰ ਜਿੰਨੀ ਦਿਲਚਸਪੀ ਮਨੋਰੰਜਨ ਵਿਚ ਦਿਖਾਈ ਗਈ, ਉਨੀ ਹੀ ਦਿਲਚਸਪੀ ਡਿਊਟੀ ਕਰਨ ਵਿਚ ਦਿਖਾਉਣ ਵੀ ਪੁਲਿਸ ਦਾ ਫਰਜ ਬਣਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement