1400 ਸਾਲ ਪਹਿਲਾਂ ਲਿਖੀ ਕੁਰਾਨ ਸਰੀਫ਼ ਆਏਗੀ ਲੋਕਾਂ ਸਾਹਮਣੇ
Published : May 25, 2020, 6:30 am IST
Updated : May 25, 2020, 6:30 am IST
SHARE ARTICLE
File Photo
File Photo

ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ 'ਤੇ ਲਿਖੀ ਗਈ ਕੁਰਾਨ 1,400 ਸਾਲ ਤੋਂ ਰਾਮਪੁਰ 'ਚ ਸੁਰੱਖਿਅਤ ਹੈ।

ਰਾਮਪੁਰ, 24 ਮਈ : ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ 'ਤੇ ਲਿਖੀ ਗਈ ਕੁਰਾਨ 1,400 ਸਾਲ ਤੋਂ ਰਾਮਪੁਰ 'ਚ ਸੁਰੱਖਿਅਤ ਹੈ। ਰਾਮਪੁਰ ਰਜ਼ਾ ਲਾਇਬ੍ਰੇਰੀ 'ਚ ਰੱਖੀ ਇਸ ਕੁਰਾਨ 'ਤੇ ਦਸਤਾਵੇਜ਼ੀ ਈਦ (ਸੋਮਵਾਰ) 'ਤੇ ਰਿਲੀਜ਼ ਹੋ ਰਹੀ ਹੈ। ਦੁਨੀਆਂ ਭਰ ਵਿਚ ਫੈਲੇ ਕਰੋੜਾਂ ਲੋਕਾਂ ਤਕ ਇਸ ਦੀ ਖ਼ਾਸੀਅਤ ਪਹੁੰਚ ਜਾਵੇਗੀ।
  ਕੁਰਾਨ ਨੂੰ ਰਾਮਪੁਰ ਰਿਆਸਤ ਦੇ ਨਵਾਬ ਕਲਬੇ ਖ਼ਾਂ ਸਾਊਦੀ ਅਰਬ ਤੋਂ ਲੈ ਕੇ ਆਏ ਸਨ। ਉਦੋਂ ਤੋਂ ਹੀ ਇਸ ਨੂੰ ਸਾਂਭ ਕੇ ਰਖਿਆ ਗਿਆ ਹੈ। ਇਸ ਨੂੰ ਸੁਰੱਖਿਅਤ ਰੱਖਣ ਵੀ ਵਿਸ਼ੇਸ਼ ਤਰੀਕਾ ਹੈ। ਰਜ਼ਾ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਅਧਿਕਾਰੀ ਆਂਜਨੇਯ ਕੁਮਾਰ ਸਿੰਘ ਨੇ ਦਸਿਆ ਕਿ ਰਜ਼ਾ ਲਾਇਬ੍ਰੇਰੀ ਨੇ ਆਪਣੇ ਕਿਤਾਬੀ ਖ਼ਜ਼ਾਨੇ ਨੂੰ ਸਾਂਭ ਕੇ ਰਖਿਆ ਹੈ। ਕੁਰਾਨ 'ਤੇ ਦਸਤਾਵੇਜ਼ੀ ਬਣਾਈ ਗਈ ਹੈ। ਇਸ ਵਿਚ ਕੁਰਾਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਤੀ ਗਈ ਹੈ।

File photoFile photo

ਇਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤਕ ਪਹੁੰਚਾਇਆ ਜਾਵੇਗਾ। ਰਜ਼ਾ ਲਾਇਬ੍ਰੇਰੀ ਦੇ ਫ਼ੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਇਸ ਨੂੰ ਅਪਲੋਡ ਕੀਤਾ ਜਾਵੇਗਾ। ਇਸ ਵਿਚ ਕੁਰਾਨ ਦੇ ਇਤਿਹਾਸ, ਇਸ ਵਿਚ ਕੀ ਜਾਣਕਾਰੀ ਹੈ ਅਤੇ ਇਸ ਨਾਲ ਜੁੜੇ ਹਰ ਪਹਿਲੂ ਦੀ ਜਾਣਕਾਰੀ ਹੋਵੇਗੀ। ਲਾਇਬ੍ਰੇਰੀ ਦੇ ਸੀਨੀਅਰ ਟੈਕਨੀਕਲ ਰੈਸਟੋਰਰ ਸੱਯਦ ਤਾਰਿਕ ਅਜ਼ਹਰ ਦਸਦੇ ਹਨ ਕਿ ਉੱਲੀ ਤੋਂ ਬਚਾਉਣ ਲਈ ਥਾਈਮੋਲ ਅਤੇ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਪੈਰਾਡਾਈਕਲੋਰੋਬੈਂਜੀਨ ਦੀ ਵਰਤੋਂ ਕਰਦੇ ਹਨ ਜਦਕਿ ਪੁਰਾਣੇ ਦੌਰ ਵਿਚ ਕਪੂਰ ਅਤੇ ਗੈਂਦੇ ਦੀ ਪੱਤੀ ਦੀ ਵਰਤੋਂ ਹੁੰਦੀ ਸੀ। ਇਸ ਲਈ ਤਾਪਮਾਨ ਦਾ ਸਾਧਾਰਨ ਹੋਣਾ ਵੀ ਜ਼ਰੂਰੀ ਹੈ। 18 ਤੋਂ 26 ਡਿਗਰੀ ਤਾਪਮਾਨ ਹੋਣਾ ਚਾਹੀਦਾ ਹੈ। ਲਾਇਬ੍ਰੇਰੀ ਨੂੰ ਆਲੀਸ਼ਾਨ ਇਮਾਰਤ ਇਸ ਦੇ ਲਈ ਢੁਕਵੀਂ ਹੈ।  (ਏਜੰਸੀ)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement