ਬਾਪੂਧਾਮ ਕਾਲੋਨੀ ਤੋਂ ਲਗਾਤਾਰ ਦੂਜੇ ਦਿਨ ਆਏ 14 ਨਵੇਂ ਪਾਜ਼ੇਟਿਵ ਕੇਸ
Published : May 25, 2020, 8:11 am IST
Updated : May 25, 2020, 8:48 am IST
SHARE ARTICLE
file photo
file photo

ਚੰਡੀਗੜ੍ਹ ਸ਼ਹਿਰ ਦੀ ਡੱਡੂਮਾਜਰਾ ਕਾਲੋਨੀ ਵਿਚ ਇਕ ਬੱਚੀ ਦੀ ਮੌਤ ਹੋ ਗਈ......

ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਦੀ ਡੱਡੂਮਾਜਰਾ ਕਾਲੋਨੀ ਵਿਚ ਇਕ ਬੱਚੀ ਦੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਬੱਚੀ ਦਾ ਤਿੰਨ ਦਿਨ ਪਹਿਲਾਂ ਸੈਕਟਰ-22 ਦੇ ਸਰਕਾਰੀ ਹਸਪਤਾਲ ਵਿਚ ਜਨਮ ਹੋਇਆ ਸੀ।

Corona Virusphoto

ਮੌਤ ਤੋਂ ਬਾਅਦ ਜਦੋਂ ਬੱਚੀ ਦਾ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ। ਸ਼ਹਿਰ ਵਿਚ ਕੋਰੋਨਾ ਨਾਲ ਇਹ ਚੌਥੀ ਮੌਤ ਹੈ। ਇਸ ਦੇ ਨਾਲ ਹੀ ਸੈਕਟਰ-26 ਬਾਪੂਧਾਮ ਕਾਲੋਨੀ ਵਿਚ ਐਤਵਾਰ ਨੂੰ 14 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਸਮੇਤ ਸ਼ਹਿਰ 'ਚ  20 ਕੇਸ ਦਰਜ ਕੀਤੇ ਗਏ ਹਨ।

Corona Virusphoto

ਲਗਾਤਾਰ ਦੂਜੇ ਦਿਨ ਵੀ 14 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਕ ਵਾਰ ਫਿਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਸ਼ਨਿਚਰਵਾਰ ਵੀ ਸ਼ਹਿਰ ਵਿਚ 14 ਕੇਸ ਦਰਜ ਕੀਤੇ ਗਏ ਸਨ। ਸ਼ਹਿਰ ਵਿਚ ਹਾਲੇ ਤਕ 254 ਲੋਕਾਂ ਵਿਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ। ਇਸ ਸਮੇਂ 58 ਕੋਰੋਨਾ ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।

Corona Virusphoto

ਬਾਪੂਧਾਮ ਵਿਚ ਐਤਵਾਰ ਨੂੰ 14 ਨਵੇਂ ਪਾਜ਼ੇਟਿਵ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿਚ 30 ਸਾਲ ਦੀਆਂ ਦੋ ਔਰਤਾਂ, 18 ਸਾਲ ਦਾ ਨੌਜਵਾਨ, 37 ਸਾਲ ਦੀ ਮਹਿਲਾ, 23 ਸਾਲ ਦੀ ਮੁਟਿਆਰ, ਇਕ ਪਰਵਾਰ ਦੇ ਛੇ ਲੋਕ (ਇਨ੍ਹਾ ਵਿਚ 35 ਸਾਲ ਦੀ ਮਹਿਲਾ, 42 ਸਾਲ ਦੇ ਮਰਦ, 15 ਸਾਲ ਦਾ ਨਾਬਾਲਗ਼, ਦੋ 13 ਸਾਲ ਦੇ ਬੱਚੇ ਅਤੇ ਇਕ 17 ਸਾਲ ਦਾ ਨੌਜਵਾਨ), ਢਾਈ ਸਾਲ ਦਾ ਬੱਚਾ, 14 ਸਾਲ ਦੀ ਲੜਕੀ ਅਤੇ 23 ਸਾਲ ਦੀ ਮੁਟਿਆਰ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।    

Coronavirusphoto

ਬਾਪੂਧਾਮ ਤੋਂ 99 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ : ਬਾਪੂਧਾਮ ਕਾਲੋਨੀ ਵਿਚ ਐਤਵਾਰ 99 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਹਾਲੇ ਤਕ 151 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁਕੇ ਹਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਪੈਡਿੰਗ ਹੈ। ਬਾਪੂਧਾਮ ਕਾਲੋਨੀ ਦੇ ਸਕੂਲ ਵਿਚ ਬਣਾਏ ਗਏ ਕੋਰੋਨਾ ਸੈਂਪਲ ਕੁਲੈਕਸ਼ਨ ਸੈਂਟਰ ਵਿਚ ਰੋਜ਼ਾਨਾ 100 ਦੇ ਕਰੀਬ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।

coronaphoto

ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਟੀਚਾ ਹੈ ਕਿ ਬਾਪੂਧਾਮ ਕਾਲੋਨੀ ਵਿਚ ਹਰ ਸ਼ੱਕੀ  ਦੇ ਅਤੇ ਰੈਂਡਮ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾਵੇ ਤਾਂ ਜੋ ਕੋਰੋਨਾ ਪਾਜ਼ੇਟਿਵ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਸ਼ਹਿਰ ਵਿਚ ਹਾਲੇ ਤਕ  3904 ਲੋਕਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਚੁਕੀ ਹੈ। ਇਨ੍ਹਾਂ ਵਿਚੋਂ 3514 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

58 ਦਾ ਚੱਲ ਰਿਹੈ ਇਲਾਜ, ਤਿੰਨ ਦੀ ਮੌਤ : ਸ਼ਹਿਰ ਵਿਚ ਹਾਲੇ ਤਕ 186 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਜਾ ਚੁਕਾ ਹੈ ਜਦਕਿ ਇਸ ਸਮੇਂ 58 ਕੋਰੋਨਾ ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਸ਼ਹਿਰ ਵਿਚ ਹੁਣ ਤਕ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁਕੀਆਂ ਹਨ।

ਐਤਵਾਰ ਨੂੰ 7 ਲੋਕ ਡਿਸਚਾਰਜ : ਐਤਵਾਰ ਨੂੰ 7 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਇਨ੍ਹਾਂ ਵਿਚ 25 ਸਾਲ ਦੀ ਔਰਤ, 44 ਸਾਲ ਦਾ ਮਰਦ, 32 ਸਾਲ ਦਾ ਮਰਦ, 7 ਸਾਲ ਦਾ ਬੱਚਾ, 35 ਸਾਲ ਦਾ ਮਰਦ, 25 ਸਾਲ ਦੀ ਮੁਟਿਆਰ ਅਤੇ ਛੇ ਮਹੀਨੇ ਦੀ ਬੱਚੀ ਨੂੰ ਡਿਸਚਾਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement