ਜ਼ਿਲ੍ਹਾ ਪਧਰੀ ਗਰੋਹ ’ਚੋਂ 9 ਮੁਲਜ਼ਮ ਵਾਹਨਾਂ ਅਤੇ ਸਾਜ਼ੋ ਸਮਾਨ ਸਮੇਤ ਗਿ੍ਰਫ਼ਤਾਰ
Published : Apr 25, 2020, 9:44 am IST
Updated : Apr 25, 2020, 9:44 am IST
SHARE ARTICLE
File Photo
File Photo

ਪ੍ਰਵਾਸੀ ਮਜ਼ਦੂਰਾਂ ਦੇ ਜਾਅਲੀ ਕਰਫ਼ਿਊ ਪਾਸ ਬਣਾਉਣ ਦਾ ਮਾਮਲਾ

ਟਾਂਡਾ ਉੜਮੁੜ, 24 ਅਪ੍ਰੈਲ (ਬਾਜਵਾ): ਕਰਫ਼ਿਉ ਦੌਰਾਨ ਐੱਸ.ਡੀ.ਐੱਮ.ਦੇ ਨਾਮ ਉਤੇ ਜਾਅਲੀ ਕਰਫ਼ਿਊ ਪਾਸ ਬਣਾਕੇ ਜ਼ਿਲ੍ਹੇ ਵਿਚ ਫਸੇ ਹੋਰਨਾਂ ਸੂਬਿਆਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਹਜ਼ਾਰਾਂ ਰੁਪਏ ਵਸੂਲ ਕੇ ਉਨ੍ਹਾਂ ਦੇ ਸੂਬਿਆਂ ਵਿਚ ਪਹੁੰਚਾਉਣ ਦਾ ਗੋਰਖਧੰਦਾ ਕਰ ਰਹੇ ਜ਼ਿਲ੍ਹਾ ਪਧਰੀ ਗਰੋਹ ਦਾ ਟਾਂਡਾ ਪੁਲਿਸ ਨੇ ਪਰਦਾਫਾਸ਼ ਕੀਤਾ। ਇਸ ਵਿਟ ਸ਼ਾਮਲ ਟੈਕਸੀ ਚਾਲਕਾਂ ਅਤੇ ਹੋਰਨਾਂ ਵਿਅਕਤੀਆਂ ਦੇ ਕਬਜ਼ੇ ਵਿਚੋਂ ਵਾਹਨ ਅਤੇ ਪਾਸ ਬਣਾਉਣ ਵਾਲਾ ਸਾਜ਼ੋ ਸਮਾਨ ਬਰਾਮਦ ਕੀਤਾ। 

File photoFile photo

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ ਇਨੋਵਾ ਅਤੇ ਟੈਂਪੂ ਟਰੈਵਲ ਗੱਡੀਆਂ ਅਤੇ ਜਾਅਲੀ ਕਰਫ਼ਿਊ ਪਾਸ ਲਗਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਅਤੇ ਲਖਨਊ ਛੱਡਣ ਬਦਲੇ ਉਨ੍ਹਾਂ ਕੋਲੋਂ ਮੋਟੀ ਰਕਮ ਉਗਰਾਹੁਣ ਵਾਲੇ ਇਕ ਗਰੋਹ ਨੂੰ ਬੇਨਕਾਬ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ । 

ਉਨ੍ਹਾਂ ਦਸਿਆ ਕਿ ਇਸ ਗਰੋਹ ਦੇ 10 ਮੈਂਬਰਾਂ ਵਿਚੋਂ ਸਤਨਾਮ ਸਿੰਘ, ਰਵੀ ਕੁਮਾਰ, ਗੌਰਵ ਕੁਮਾਰ, ਸੁਖਵਿੰਦਰ ਸਿੰਘ, ਚੰਦਰ ਮੋਹਨ, ਅਜੈਪਾਲ, ਕਮਲ ਮਹਿਰਾ, ਵਿਸ਼ਾਲ ਵੋਹਰਾ, ਪੰਕਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਚੰਦਨ ਰਾਜਪੂਤ ਦੀ ਗ੍ਰਿਫ਼ਤਾਰੀ ਬਾਕੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement