'ਸਿੱਖ ਕੌਮ ਨੂੰ ਪਾਤਸ਼ਾਹੀ ਦਿਵਾਉਣ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਵੱਡਾ ਰੋਲ ਨਿਭਾਇਆ'
Published : Apr 25, 2018, 2:02 am IST
Updated : Apr 25, 2018, 2:02 am IST
SHARE ARTICLE
Prem Singh Chandumajra
Prem Singh Chandumajra

ਸਮਾਗਮ ਵਿਚ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਯਾਦਗਾਰੀ ਚਿਨ੍ਹ ਦਿੰਦੇ ਹੋਏ ਪ੍ਰਬੰਧਕ । 

ਨਵੀਂ ਦਿੱਲੀ, 24 ਅਪ੍ਰੈਲ (ਅਮਨਦੀਪ ਸਿੰਘ) ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੇ ਤਿੰਨ ਸੋ ਸਾਲਾ ਜਨਮ ਸ਼ਤਾਬਦੀ ਦਿਹਾੜੇ ਨੂੰ ਸਮਰਪਤ ਇਥੋਂ ਦੇ ਦਿਆਲ ਸਿੰਘ ਕਾਲਜ ਵਿਖੇ ਹੋਏ ਇਕ ਸਮਾਗਮ ਵਿਚ ਪੰਜਾਬੀ ਯੂਨੀਵਰਸਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਪਾਤਸ਼ਾਹੀ ਦਿਵਾਉਣ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਵੱਡਾ ਰੋਲ ਨਿਭਾਇਆ, ਜਿਨਾਂ੍ਹ ਤੋਂ ਅੱਜ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ ਹੈ।ਵਿਰਾਸਤ ਸਿਖਿਜ਼ਮ ਟਰੱਸਟ ਦੇ ਸਹਿਯੋਗ ਨਾਲ ਹੋਏ ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਐਮ.ਪੀ. ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਆਪਣਾ ਇਤਿਹਾਸ ਸਮਝਾਉਣ ਦੀ ਲੋੜ 'ਤੇ ਜ਼ੋਰ ਦਿਤਾ। ਪ੍ਰਧਾਨਗੀ ਕਰਦੇ ਹੋਏ ਸ.ਅਜੈਪਾਲ ਸਿੰਘ ਮੀਰਾਕੋਟ ਨੇ ਵੱਡੇ ਸਿੱਖ ਆਗੂਆਂ ਦੀ ਬਹਾਦਰੀ ਬਾਰੇ ਦਸਿਆ। 

Prem Singh ChandumajraPrem Singh Chandumajra

ਸ਼ੁਰੂਆਤ 'ਚ ਕਾਲਜ ਪ੍ਰਿੰਸੀਪਲ ਡਾ.ਇੰਦਰਜੀਤ ਸਿੰਘ ਬਖ਼ਸ਼ੀ ਨੇ ਪਤਵੰਤਿਆਂ ਨੂੰ 'ਜੀਅ ਆਇਆਂ' ਆਖਿਆ ਤੇ  ਪੰਜਾਬੀ ਮਹਿਕਮੇ ਦੇ ਮੁਖ ਿਡਾ.ਰਵਿੰਦਰ ਸਿੰਘ ਨੇ ਸਮਾਗਮ ਦੇ ਮਕਸਦ ਬਾਰੇ ਚਾਨਣਾ ਪਾਇਆ ਅਤੇ ਡਾ.ਕਮਲਜੀਤ ਸਿੰਘ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਵਿਰਾਸਤ ਸਿੱਖਿਜ਼ਮ ਟਰੱਸਟ ਦੇ ਚੇਅਰਮੈਨ ਸ.ਰਾਜਿੰਦਰ ਸਿੰਘ ਨੇ ਧਨਵਾਦੀ ਸ਼ਬਦ ਕਹੇ। ਪੰਜਾਬੀ ਵਿਸ਼ੇ 'ਚ 60 ਤੋਂ ਵੱਧ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਬਾਰੇ ਇਕ ਡਾਕੂਮੈਂਟਰੀ ਵੀ ਵਿਖਾਈ ਗਈ ਅਤੇ ਇਸ ਡਾਕੂਮੈਂਟਰੀ ਦੇ ਨਿਰਮਾਤਾ ਸ.ਅਮਰਜੀਤ ਸਿੰਘ ਨੇ ਅਪਣੇ ਵਿਚਾਰ ਵੀ ਸਾਂਝੇ ਕੀਤੇ। ਗੁਰਮਤਿ ਕਾਲਜ ਦੇ ਚੇਅਰਮੈਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਹਰਿੰਦਰਪਾਲ ਸਿੰਘ, ਡਾ.ਲਖਵੰਤ ਸਿੰਘ, ਡਾ.ਹਰਮੀਤ ਕੌਰ, ਸੋਨੀਆ ਕੌਰ, ਮਿਸ ਸ਼ਿਲਾਂਗ ਸੁਖਮਨੀ ਕੌਰ, ਸੁਰਜੀਤ ਸਿੰਘ ਤਨੇਜਾ ਸਣੇ ਵਿਦਿਅਰਥੀ ਤੇ ਹੋਰ ਸ਼ਾਮਲ ਹੋਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement