ਮਦਦ ਲਈ ਵਧੇ ਹੱਥ , ਯੂਨਾਈਟਿਡ ਸਿੱਖਜ਼ ਨੇ 30,000 ਲੋਕਾਂ ਲਈ ਕੀਤਾ ਲੰਗਰ ਤਿਆਰ
Published : Mar 25, 2020, 10:47 am IST
Updated : Mar 25, 2020, 10:47 am IST
SHARE ARTICLE
File photo
File photo

ਯੂਨਾਈਟਿਡ ਸਿੱਖਜ਼ ਸੰਸਥਾ ਵੱਲੋਂ ਸਮੁੱਚੇ ਵਿਸ਼ਵ ਵਿਚ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। 

ਚੰਡੀਗੜ੍ਹ- ਯੂਨਾਈਟਿਡ ਸਿੱਖਜ਼ ਸੰਸਥਾ ਵੱਲੋਂ ਸਮੁੱਚੇ ਵਿਸ਼ਵ ਵਿਚ ਕੁਦਰਤੀ ਆਫਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਦੇ ਹਰ ਦੇਸ਼  ਵਿਚ ਮੰਡਰਾ ਰਿਹਾ ਹੈ ਅਤੇ ਹਾਲਾਤ ਇਹ ਬਣੇ ਹੋਏ ਹਨ ਕਿ ਸਹਾਇਤਾ ਕਰਨ ਵਾਲਾ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਪਰ ਗੁਰੂ ਆਸਰੇ ਨਾਲ ਯੂਨਾਈਟਿਡ ਸਿੱਖਜ਼ ਦੇ ਸੇਵਾਦਾਰ ਮਾਨਵਤਾ ਦੀ ਭਲਾਈ ਲਈ ਆਪਮੀ ਪੂਰੀ ਜਿੰਦ ਜਾਨ ਲਗਾ ਰਹੇ ਹਨ। 

File photoFile photo

ਇਕ ਵੀਡੀਓ ਜਾਰੀ ਕਰਕੇ ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲੰਗਰ ਤਿਆਰ ਕੀਤਾ ਗਿਆ ਹੈ ਅਤੇ ਇਸ ਲੰਗਰ ਦੀ ਸਮਰੱਥਾ 30,000 ਵਿਅਕਤੀਆਂ ਦੀ ਹੈ ਅਤੇ ਇਹ ਲੰਗਰ ਕੁਈਨਜ਼ ਵਿਲੇਜ ਗੁਰੂਘਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ।

File photoFile photo

ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਮੈਡੀਕਲ ਸਟਾਫ, ਪੁਲਿਸ ਅਧਿਕਾਰੀ ਅਤੇ ਹੋਰ ਵਲੰਟੀਅਰਾਂ ਵਿਚ ਵੀ ਇਹ ਲੰਗਰ ਵਰਤਾਇਆ ਜਾਵੇਗਾ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਵਿਸ਼ਵ ਵਿਆਪੀ ਮਹਾਂਮਾਰੀ ਹੈ ਅਤੇ ਜਿੱਥੇ ਇਸ ਦੇ ਟਾਕਰੇ ਲਈ ਵਿਗਿਆਨਕ ਪੱਧਰ 'ਤੇ ਹੱਲ ਕੀਤੇ ਜਾ ਰਹੇ ਹਨ ਉੱਥੇ ਸਾਨੂੰ ਸਭ ਨੂੰ ਮਿਲ ਕੇ ਸਰੱਬਤ ਦੇ ਭਲੇ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ।

Corona Virus TestCorona Virus Test

ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਲੌਕਡਾਊਨ ਕਰ ਦਿੱਤਾ ਸੀ ਪਰ ਹਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਪੀੈਐੱਮ ਮੋਦੀ ਨੇ ਕੱਲ੍ਹ ਰਾਤ 12 ਵਜੇ ਤੋਂ ਅਗਲੇ 21 ਦਿਨ ਤੱਕ ਪੂਰੇ ਭਾਰਤ ਵਿਚ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ।

Corona Virus TestCorona Virus Test

ਇਸ ਸਭ ਦੇ ਚਲਦੇ ਜਿਹੜੀਆਂ ਸੇਵਾਵਾਂ ਬੰਦ ਰਹਿਣਗੀਆਂ - ਇਸ ਵਿਚ ਸਰਕਾਰੀ ਅਤੇ ਨਿੱਜੀ ਦਫ਼ਤਰ, ਰੇਲ , ਹਵਾਈ ਅਤੇ ਰੋਡਵੇਜ, ਹਰ ਤਰ੍ਹਾਂ ਦੀ ਪਬਲਿਕ ਟ੍ਰਾਂਸਪੋਰਟ,ਜਿੰਮ,ਖੇਡ ਦੇ ਮੈਦਾਨ, ਮਾਲ, ਹਰ ਤਰ੍ਹਾਂ ਦੇ ਸਟੋਰ, ਸਾਰੇ ਰੈਸਟੋਰੈਂਟ, ਦੁਕਾਨਾਂ, ਸਾਰੇ ਧਾਰਮਿਕ ਸਥਾਨ,ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ, ਇਸ ਤੋਂ ਇਲਾਵਾ ਸਾਰੀਆਂ ਫੈਕਟਰੀਆਂ, ਗੋਦਾਮ, ਅਤੇ ਜਨਤਕ ਬਜ਼ਾਰ ਵੀ ਬੰਦ ਰੱਖੇ ਜਾਣਗੇ। 

Corona Virus TestCorona Virus Test

ਇਹ ਸੇਵਾਵਾਂ ਉਪਲੱਬਧ ਰਹਿਣਗੀਆਂ

ਡਿਫੈਂਨਸ, ਸੁਰੱਖਿਆ ਪੁਲਿਸ ਬਲ, ਡੀਜਾਸਟਰ ਮੈਨੇਜਮੈਂਟ, ਬਿਜਲੀ ਉਤਪਾਦਨ ਅਤੇ ਟ੍ਰਾਂਸਮਿਸ਼ਨ ਯੂਨਿਟ, ਪੋਸਟ ਆਫਿਸ, ਨੈਸ਼ਨਲ ਇਨਫਾਮੇਟਰਿਕਸ ਸੈਂਟਰ, ਇਸ ਤੋਂ ਇਲਾਵਾ ਫ਼ਲ-ਸਬਜੀਆਂ,ਦਵਾਈ ਦੀਆਂ ਦੁਕਾਨਾਂ,ਹਸਪਤਾਲ, ਕਲੀਨਿਕ ਅਤੇ ਨਰਸਿੰਗ ਹੋਮ, ਪਿੰਟ ਅਤੇ ਇਲੈਕਟ੍ਰੋਨਿਕ ਮੀਡੀਆ,ਇੰਟਰਨੈਟ ਬਰੋਡਕਾਸਟ ਅਤੇ ਕੇਬਲ ਸਰਵਿਸ, ਈ-ਕਮਰਸ ਦੇ ਜ਼ਰੀਏ ਮੈਡੀਕਲ ਉਪਕਰਨਾ ਦੀ ਡਲੀਵਰੀ ਜ਼ਾਰੀ, ਸਾਰੇ ਪੈਟਰੋਲ ਪੰਪ ਅਤੇ ਗੈਸ ਰਿਟੇਲ, ਇਨਸ਼ੋਰੈਂਸ ਦਫ਼ਤਰ, ਬੈਂਕ ਅਤੇ ਏ.ਟੀ.ਐੱਮ ਨੂੰ ਲੋਕਾਂ ਦੀ ਸੁਵਿਧਾ ਦੇ ਲਈ ਖੁੱਲਾ ਰੱਖਿਆ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement