'ਆਪ' ਨੇ ਕੈਪਟਨ ਦੀਆਂ ਨੌਕਰੀਆਂ ਹੀ ਨੌਕਰੀਆਂ ਦੇ ਛਪਾਏ ਪੋਸਟਰ
Published : Feb 25, 2020, 5:32 pm IST
Updated : Feb 25, 2020, 8:06 pm IST
SHARE ARTICLE
File
File

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ। ਅੱਜ ਪੰਜਾਬ ਵਿਧਾਨ ਸਭਾ ਵਿਚੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਾਕਆਊਟ ਕੀਤਾ। ਸਦਨ ਵਿਚ ਕੈਪਟਨ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ ਗਈ।

FileFile

ਇਸ ਦੌਰਾਨ ਵਾਅਦਾ ਖਿਲਾਫੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦੇ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ। ਆਪ ਵਰਕਰਾਂ ਨੇ ਸਦਨ ਦੇ ਬਾਹਰ ਹੱਥਾ ਵਿਚ ਬੈਨਰ ਅਤੇ ਪੋਸਟਰ ਲੈ ਕੇ ਹੰਗਾਮਾ ਕੀਤਾ। ਆਪ ਵਰਕਰਾਂ ਨੇ ‘ਨੋਕਰੀਆਂ ਹੀ ਨੋਕਰੀਆਂ’ਲਿਖੇ ਹੋਏ ਬੈਨਰ ਹੱਥਾਂ ਵਿਚ ਫੜੇ ਹੋਏ ਸੀ।

FileFile

ਬੈਨਰਾਂ ‘ਤੇ ਲਿਖਿਆ ਸੀ ‘ਕੈਪਟਨ ਸਰਕਾਰ ਦਾ ਬੰਪਰ ਆਫਰ, ਨੋਕਰੀਆਂ ਹੀ ਨੋਕਰੀਆਂ-ਗੋਲ-ਗੱਪੇ ਦੀ ਰੋਹੜੀ ਲਾਓ, ਸਮੋਸੇ ਅਤੇ ਟਿੱਕੀ ਦੀ ਰੇਹੜੀ ਲਗਾਓ, ਪਕੌੜਿਆਂ ਦੀ ਰਹੋੜੀ ਲਾਓ’। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਹੋਰ ਆਗੂਆਂ ਨੇ ਹੱਥਾ ਵਿਚ ਪੋਸਟਰ ਫੜੇ ਹੋਏ ਸੀ।

FileFile

 ਜਿਨ੍ਹਾਂ ਵਿਚ ਹੋਣਾ ਨੇ ਅਪਣੀ ਮੰਗਾ ਲਿਖਿਆ ਹੋਈ ਸੀ। ਉਨ੍ਹਾਂ ਨੇ ਲਿਖਿਆ ਹੋਇ ਸੀ ਕਿ ਆਸ਼ਾ ਵਰਕਰਾਂ, ਮਿਡ ਡੋਅ ਮੀਲ ਕੁੱਕ ਬੀਬੀਆਂ ਲਈ ਮਾਨ ਭੱਤਾ ਜਾਰੀ ਕਰਨ, ਤਨਖਾਹ ਲਾਗੂ ਕਰਨ, ਕੱਚੇ ਠੋਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਟੈਟ ਪਾਸ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਮੰਗ ਸੀ।

FileFile

ਇਸ ਦੇ ਨਾਲ ਹੀ ਆਊਟਸੋਰਸ ਭਰਤੀ ਵਾਲੇ ਵਰਕਰਾਂ ਨੂੰ ਤਰੰਤ ਰੈਗੂਲਰ ਕਰਨ ਅਜਿਹੀ ਕਈ ਮੰਗਾ ਆਪ ਨੇ ਚੁੱਕੀਆਂ। ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਕਰੀਆਂ ਲਈ ਵੱਡੇ-ਵੱਡੇ ਵਾਅਦੇ ਤਾਂ ਕਰ ਦਿੱਤੇ ਹਨ ਪਰ ਕੀਤਾ ਕੁੱਝ ਨਹੀਂ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement