ਪੜ੍ਹੋ ਪੰਜਾਬ ਮੁਹਿੰਮ ਦਾ ਵਿਰੋਧ: ਬਠਿੰਡਾ ਪੱਟੀ ਦੇ ਚਾਰ ਅਧਿਆਪਕ ਹੁਸ਼ਿਆਰਪੁਰ ਬਦਲੇ
Published : Feb 25, 2019, 12:56 pm IST
Updated : Feb 25, 2019, 12:56 pm IST
SHARE ARTICLE
Padho Punjab Padhao Punjab
Padho Punjab Padhao Punjab

ਲੰਘੀ 22 ਫ਼ਰਵਰੀ ਤੋਂ ਸ਼ੁਰੂ ਹੋਏ ਪੜ੍ਹੋ ਪੰਜਾਬ ਪ੍ਰੋਜੈਕਟ ਦੀ ਟੈਸਟਿੰਗ ਦਾ ਵਿਰੋਧ ਕਰਨ ਵਾਲੇ ਅਧਿਆਪਕ ਆਗੂਆਂ ਦੇ ਸਰਕਾਰ ਨੇ ਤਬਾਦਲੇ ਕਰ ਦਿਤੇ ਹਨ........

ਬਠਿੰਡਾ  : ਲੰਘੀ 22 ਫ਼ਰਵਰੀ ਤੋਂ ਸ਼ੁਰੂ ਹੋਏ ਪੜ੍ਹੋ ਪੰਜਾਬ ਪ੍ਰੋਜੈਕਟ ਦੀ ਟੈਸਟਿੰਗ ਦਾ ਵਿਰੋਧ ਕਰਨ ਵਾਲੇ ਅਧਿਆਪਕ ਆਗੂਆਂ ਦੇ ਸਰਕਾਰ ਨੇ ਤਬਾਦਲੇ ਕਰ ਦਿਤੇ ਹਨ। ਬੀਤੇ ਕਲ ਰੋਪੜ ਜ਼ਿਲ੍ਹੇ ਨਾਲ ਸਬੰਧਤ ਅੱਧੀ ਦਰਜਨ ਅਧਿਆਪਕਾਂ 'ਤੇ ਇਹ ਕਾਰਵਾਈ ਕਰਨ ਤੋਂ ਬਾਅਦ ਅੱਜ ਬਠਿੰਡਾ ਜ਼ਿਲ੍ਹੇ ਦੇ ਤਿੰਨ ਅਤੇ ਮਾਨਸਾ ਦੇ ਇਕ ਅਧਿਆਪਕ ਆਗੂ ਨੂੰ ਹੁਸ਼ਿਆਰਪੁਰ ਭੇਜ ਦਿਤਾ ਹੈ। ਪਿਛਲੇ ਸਾਲ ਪਟਿਆਲਾ ਵਿਖੇ ਹੋਏ ਅਧਿਆਪਕ ਸੰਘਰਸ਼ ਦੇ ਦੌਰਾਨ ਵੀ ਇਨ੍ਹਾਂ ਆਗੂਆਂ ਨੂੰ ਸਰਕਾਰ ਨੇ ਬਦਲ ਕੇ ਤਰਨਤਾਰਨ ਭੇਜ ਦਿਤਾ ਸੀ ਜਦੋਂ ਕਿ ਇਕ ਅਧਿਆਪਕ ਆਗੂ ਨੂੰ ਨੌਕਰੀ ਤੋਂ ਬਰਖ਼ਾਸਤ ਹੀ ਕਰ ਦਿਤਾ ਸੀ

ਪ੍ਰੰਤੂ ਬਾਅਦ ਵਿਚ ਸਰਕਾਰ ਵਲੋਂ ਲਏ ਫ਼ੈਸਲੇ ਤਹਿਤ ਇਨ੍ਹਾਂ ਨੂੰ ਮੁੜ ਬਹਾਲ ਕਰ ਦਿਤਾ ਸੀ ਤੇ ਦੂਜੇ ਅਧਿਆਪਕਾਂ ਦੇ ਤਬਾਦਲੇ ਰੱਦ ਕਰ ਦਿਤੇ ਸਨ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਉਹ ਇਸ ਮਾਮਲੇ 'ਚ ਹੁਣ ਸਖ਼ਤੀ ਦਾ ਰੁੱਖ ਅਪਣਾਏਗੀ। ਦੂਜੇ ਪਾਸੇ ਅਧਿਆਪਕਾਂ ਨੇ ਵੀ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਅੱਜ ਬਦਲੇ ਗਏ ਅਧਿਆਪਕ ਆਗੂਆਂ ਵਿਚ ਈਟੀਟੀ ਟੀਚਰਜ਼ ਯੂਨੀਅਨ ਦਾ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਨੂੰ ਹੁਸਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਿੰਜੋ,

ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਪੋਸ਼ੀ ਜ਼ਿਲ੍ਹਾ ਹੁਸਿਆਪੁਰ, ਰਾਜਵੀਰ ਸਿੰਘ ਨੂੰ  ਸਰਕਾਰੀ ਪ੍ਰਾਇਮਰੀ ਸਕੂਲ ਪਰਸਰਾਮ ਨਗਰ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੈਲਾ ਖ਼ੁਰਦ ਜ਼ਿਲ੍ਹਾ ਹੁਸਿਆਪੁਰ ਅਤੇ ਮਾਨਸਾ ਜ਼ਿਲ੍ਹੇ ਦੇ ਅਧਿਆਪਕ ਹਰਜਿੰਦਰ ਸਿੰਘ ਨੂੰ ਰੱਲਾ ਕੋਠੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸਿੰਬਲੀ ਜ਼ਿਲ੍ਹਾ ਹੁਸਿਆਰਪੁਰ ਭੇਜ ਦਿਤਾ ਹੈ। ਦਸਣਾ ਬਣਦਾ ਹੈ ਕਿ ਟੈਸਟਿੰਗ ਕਰਨ ਗਈਆਂ ਟੀਮਾਂ ਦਾ ਘਿਰਾਉ ਕਰਨ ਤੋਂ ਬਾਅਦ ਕਈ ਥਾਂ ਸਿਖਿਆ ਅਧਿਕਾਰੀਆਂ ਦੁਆਰਾ ਪੁਲਿਸ ਦੀ ਮੱਦਦ ਲਈ ਗਈ ਸੀ, ਜਿਸ ਕਾਰਨ ਮਾਮਲਾ ਹੋਰ ਵਧ ਗਿਆ ਸੀ।

ਇਸ ਦੇ ਵਿਰੋਧ 'ਚ ਇਨ੍ਹਾਂ ਅਧਿਆਪਕ ਆਗੂਆਂ ਨੇ ਛੁੱਟੀਆਂ ਲੈ ਕੇ ਸੂਬੇ ਦੇ ਸਿਖਿਆ ਸਕੱਤਰ ਕ੍ਰਿਸਨ ਕੁਮਾਰ ਵਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਦਾ ਵਿਰੋਧ ਸ਼ੁਰੂ ਕਰ ਦਿਤਾ ਸੀ। ਜਿਸਦੇ ਚਲਦੇ ਸਰਕਾਰ ਵਲੋਂ ਇਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਇਹ ਵੀ ਪਤਾ ਚਲਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਕਾਰਵਾਈਆਂ ਜਾ ਰਹਿ ਸਕਦੀਆਂ ਹਨ। ਜਿਸ ਕਾਰਨ ਅਧਿਆਪਕਾਂ ਵਲੋਂ ਵਿਰੋਧ ਕਰਨ 'ਤੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੇਪਰਾਂ ਦੇ ਇਨ੍ਹਾਂ ਦਿਨਾਂ ਮੌਕੇ ਵਿਦਿਆਰਥੀਆਂ ਦੇ ਮਨਾਂ ਉਪਰ ਗਹਿਰਾ ਪ੍ਰਭਾਵ ਪੈ ਸਕਦਾ ਹੈ। ਅਧਿਆਪਕ ਆਗੂਆਂ ਨੇ ਦੱਬੀ ਜ਼ੁਬਾਨ ਵਿਚ ਇਹ ਵੀ ਮੰਨਿਆ ਹੈ

ਕਿ ਅਸਲ ਵਿਚ ਟੈਸਟਿੰਗ ਦੇ ਵਿਰੋਧ ਦਾ ਮੁੱਖ ਕਾਰਨ ਸਿਖਿਆ ਸਕੱਤਰ ਕ੍ਰਿਸਨ ਕੁਮਾਰ ਉਪਰ ਦਬਾਅ ਬਣਾਉਣਾ ਹੈ। ਹਾਲਾਂਕਿ ਉਨ੍ਹਾਂ ਵਲੋਂ ਇਸ ਮੌਕੇ ਰੱਖੀਆਂ ਜਾ ਰਹੀਆਂ ਮੰਗਾਂ ਸਬੰਧੀ 28 ਫ਼ਰਵਰੀ ਨੂੰ ਮੁੱਖ ਮੰਤਰੀ ਨੇ ਅਧਿਆਪਕ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਹੋਇਆ ਹੈ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪ੍ਰਾਇਮਰੀ ਸਕੂਲਾਂ 'ਚ ਪੜਾਉਣ ਵਾਲੇ ਅਧਿਆਪਕਾਂ ਦੀ ਏਸੀਆਰ 'ਚ ਮੁਲਾਂਕਣ ਰੀਪੋਰਟ ਦਾ ਰੀਪੋਰਟ ਦਾ ਆਧਾਰ ਵੀ ਪੜ੍ਹੋ ਪੰਜਾਬ ਦੀ ਟੈਸਟਿੰਗ ਨੂੰ ਬਣਾਇਆ ਗਿਆ ਹੈ। ਜਿਸ ਦੇ ਚਲਦੇ ਸਾਰਾ ਸਾਲ ਬੱਚਿਆਂ ਨੂੰ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਵਿਚ ਵੀ ਸਹਿਮ ਬਣਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement