ਦੁਬਈ ਤੋਂ ਵਾਪਸ ਆਈ ਔਰਤ ਨੇ ਸੁਣਾਈ ਦਾਸਤਾਨ
Published : Jan 25, 2021, 3:04 am IST
Updated : Jan 25, 2021, 3:04 am IST
SHARE ARTICLE
image
image

ਦੁਬਈ ਤੋਂ ਵਾਪਸ ਆਈ ਔਰਤ ਨੇ ਸੁਣਾਈ ਦਾਸਤਾਨ

ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਰਣਜੀਤ ਸਿੰਘ/ਕਸ਼ਮੀਰ ਸਿੰਘ): ਦੁਬਈ ਵਿਖੇ ਮਾੜੇ ਹਾਲਾਤ 'ਚ ਜੀਵਨ ਬਤੀਤ ਕਰ ਰਹੀਆਂ 12 ਭਾਰਤੀ ਔਰਤਾਂ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ ਵਾਪਸ ਲਿਆਂਦਾ ਗਿਆ | ਇਨ੍ਹਾ 12 ਔਰਤਾਂ ਵਿਚੋਂ ਇਕ ਔਰਤ ਸ੍ਰੀ ਮੁਕਤਸਰ ਸਹਿਬ ਸ਼ਹਿਰ ਨਾਲ ਸਬੰਧਿਤ ਹੈ, ਜਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਥੋਂ ਦੇ ਮਾੜੇ ਹਾਲਾਤ ਬਾਰੇ ਚਾਨਣਾ ਪਾਇਆ | ਜ਼ਿਕਰਯੋਗ ਕਿ ਇਹ ਔਰਤ ਤਿੰਨ ਮਹੀਨੇ ਪਹਿਲਾਂ ਦੁਬਈ ਗਈ ਸੀ, ਪਰ ਉਥੇ ਏਜੰਟ ਨੇ ਇਨ੍ਹਾਂ 12 ਬੀਬੀਆਂ ਨੂੰ ਅੱਗੇ ਭੇਜ ਦਿਤਾ ਅਤੇ ਇਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਰਖਿਆ ਗਿਆ |
ਇਸ ਔਰਤ ਨੇ ਦਸਿਆ ਕਿ ਉਹ ਅਪਣੀ ਇਕ ਔਰਤ ਰਿਸ਼ਤੇਦਾਰ ਜਿਸ ਨੇ ਉਸ ਨੂੰ ਚੰਗੀ ਤਨਖ਼ਾਹ ਦਾ ਲਾਲਚ ਦਿਤਾ ਸੀ ਦੇ ਕਹਿਣ 'ਤੇ ਹੀ ਦੁਬਈ ਗਈ |  ਘਰ 'ਚ ਗਰੀਬੀ ਕਾਰਨ ਉਸਨੇ ਇਹ ਕਦਮ ਚੁੱਕਿਆ, ਦੁਬਈ ਵਿਚ ਇਕ ਏਜੰਟ ਨੇ ਉਨ੍ਹਾਂ ਨੂੰ ਇਕ ਕੰਪਨੀ ਮਾਲਕ ਦੇ ਹਵਾਲੇ ਕਰ ਦਿਤਾ ਜਿਸ ਨੇ ਕੰਮ ਦੀ ਬਜਾਏ ਉਨ੍ਹਾਂ 12 ਕੁੜੀਆਂ ਨੂੰ ਇਕ ਕਮਰੇ ਵਿਚ ਬੰਦ ਰਖਿਆ ਅਤੇ ਕਦੇ ਕਦਾਈ ਉਨ੍ਹਾਂ ਨੂੰ ਥੋੜੇ ਚਾਵਲ ਖਾਣ ਨੂੰ ਦਿਤੇ ਜਾਂਦੇ | ਜਦ ਉਹ ਕੰਮ ਲਈ ਕਹਿੰਦੀਆਂ ਜਾਂ ਭਾਰਤ ਵਾਪਸੀ ਲਈ ਕਹਿੰਦੀਆਂ ਤਾਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ | ਉਨ੍ਹਾਂ ਕਿਸੇ ਤਰ੍ਹਾਂ ਡਾ. ਐਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕੀਤਾ ਅਤੇ ਵਾਪਸੀ ਹੋਈ | 
ਉਨ੍ਹਾਂ ਦੀ ਵਾਪਸੀ ਅਤੇ ਖਰਚ ਵੀ ਟਰੱਸਟ ਵਲੋਂ ਕੀਤਾ ਗਿਆ | ਇਸ ਮੌਕੇ ਟਰੱਸਟ ਦੀ ਸਥਾਨਕ ਇਕਾਈ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਵਿਦੇਸ਼ ਜਾਣਾ ਹੈ ਤਾਂ ਪਹਿਲਾ ਹੀ ਸੱਭ ਕਾਗ਼ਜ਼, ਕੰਪਨੀ ਆਦਿ ਪੁਛਗਿਦਛ ਕਰ ਕੇ ਜਾਇਆ ਜਾਵੇ ਤਾਂ ਜੋਂ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਗੁਰਬਿੰਦਰ ਸਿੰਘ, ਅਰਵਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਪਾਲ ਸਿੰਘ, ਅੰਮਿ੍ਤਪਾਲ ਸਿੰਘ, ਸਾਜਨ ਆਦਿ ਹਾਜ਼ਰ ਸਨ |  

ਕੈਪਸ਼ਨ : ਦੁਬਈ ਵਿਖੇ ਸਹਿਣ ਕੀਤੇ ਮਾੜੇ ਹਲਾਤਾਂ ਬਾਰੇ ਦਸਦੀ ਹੋਈ ਔਰਤ |
ਫੋਟੋ ਫਾਇਲ : ਐਮਕੇਐਸ 24 - 02
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement