ਬਿਨਾਂ ਡਰਾਈਵਰ ਤੋਂ ਚੱਲਣ ਵਾਲਾ ਟਰੈਕਟਰ ਸ਼ਾਮਲ ਹੋਵੇਗਾ ਦਿੱਲੀ ਪਰੇਡ 'ਚ
Published : Jan 25, 2021, 2:59 am IST
Updated : Jan 25, 2021, 2:59 am IST
SHARE ARTICLE
image
image

ਬਿਨਾਂ ਡਰਾਈਵਰ ਤੋਂ ਚੱਲਣ ਵਾਲਾ ਟਰੈਕਟਰ ਸ਼ਾਮਲ ਹੋਵੇਗਾ ਦਿੱਲੀ ਪਰੇਡ 'ਚ

ਲੁਧਿਆਣਾ, 24 ਜਨਵਰੀ (ਆਰ.ਪੀ.ਸਿੰਘ): ਪੰਜਾਬ ਦਾ ਕਿਸਾਨ ਅਜਕਲ ਕਿੰਨਾ ਪੜਿ੍ਹਆ ਲਿਖਿਆ ਹੈ ਇਹ ਸਾਬਤ ਕਰ ਦਿਤਾ ਹੈ ਇੰਜਨੀਅਰ ਕਿਸਾਨ ਪਵਿੱਤਰ ਬਰਾੜ ਨੇ, ਜਿਸ ਨੇ ਬਿਨਾਂ ਡਰਾਈਵਰ ਰਿਮੋਟ ਤੋਂ ਚੱਲਣ ਵਾਲਾ ਟਰੈਕਟਰ ਤਿਆਰ ਕਰ ਦਿਤਾ ਹੈ ਅਤੇ ਇਹ ਟਰੈਕਟਰ ਹੁਣ ਦਿੱਲੀ ਜਾਵੇਗਾ | ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਇੰਜੀਨੀਅਰ ਕਿਸਾਨ ਵਲੋਂ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ | ਲੁਧਿਆਣਾ ਵੇਰਕਾ ਪਹੁੰਚਣ 'ਤੇ ਉਨ੍ਹਾਂ ਵੇਰਕਾ ਨੂੰ ਵੀ ਕਿਸਾਨ ਏਕਤਾ ਜ਼ਿੰਦਾਬਾਦ ਦੀ ਝੰਡੀ ਸੌਾਪੀ ਅਤੇ ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਹੋਣਗੇ ਤਾਂ ਵੇਰਕਾ ਕਿਵੇਂ ਚਲੇਗਾ | ਸਾਡੀ ਟੀਮ ਵਲੋਂ ਪਵਿੱਤਰ ਬਰਾੜ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਦਸ ਵਰ੍ਹੇ ਪਹਿਲਾਂ ਹੀ ਉਨ੍ਹਾਂ ਨੇ ਅਜਿਹਾ ਟਰੈਕਟਰ ਬਣਾ ਦਿਤਾ ਸੀ ਪਰ ਹੁਣ ਵਿਸ਼ੇਸ਼ ਗੱਲ ਇਹ ਹੈ ਕਿ ਇਸ ਟਰੈਕਟਰ ਰਾਹੀਂ ਉਹ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਅਤੇ ਹੁਣ ਉਹ ਦਿੱਲੀ ਵਲ ਚਾਲੇ ਪਾਉਣਗੇ | ਪਵਿੱਤਰ ਬਰਾੜ ਕਵਿਤਾਵਾਂ ਲਿਖਦਾ ਹੈ ਅਤੇ ਸਰਕਾਰਾਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਹੁਣ ਪੰਜਾਬ ਦਾ ਕਿਸਾਨ ਅਨਪੜ੍ਹ ਨਹੀਂ ਸਗੋਂ ਪੜਿ੍ਹਆ ਲਿਖਿਆ ਇੰਜੀਨੀਅਰ ਹੈ ਰਿਮੋਟ ਕੰਟਰੋਲ ਟਰੈਕਟਰ ਬਣਾ ਸਕਦਾ ਹੈ |

ਫ਼ੋਟੋ : ਲੁਧਿਆਣਾ-ਟਰੈਕਟਰ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement