ਬਾਦਲ ਤੇ ਕੈਪਟਨ ਵਾਂਗੂ ਚੰਨੀ ਸਰਕਾਰ ਵੀ ਬੇਅਦਬੀ ਦੇ ਦੋਸ਼ੀਆਂ ਨਾਲ ਮਿਲ ਗਈ : ਕੁੰਵਰਵਿਜੈ ਪ੍ਰਤਾਪ
Published : Dec 24, 2021, 12:17 am IST
Updated : Dec 24, 2021, 12:17 am IST
SHARE ARTICLE
image
image

ਬਾਦਲ ਤੇ ਕੈਪਟਨ ਵਾਂਗੂ ਚੰਨੀ ਸਰਕਾਰ ਵੀ ਬੇਅਦਬੀ ਦੇ ਦੋਸ਼ੀਆਂ ਨਾਲ ਮਿਲ ਗਈ : ਕੁੰਵਰਵਿਜੈ ਪ੍ਰਤਾਪ

ਕਿਹਾ, ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਜ਼ਰੂਰ 

ਕੋਟਕਪੂਰਾ, 23 ਦਸੰਬਰ (ਗੁਰਿੰਦਰ ਸਿੰਘ) : ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪ੍ਰਵਾਰਾਂ ਵਲੋਂ ਲੱਗੇ ਇਨਸਾਫ਼ ਮੋਰਚੇ ਦੇ ਅਠਵੇਂ ਦਿਨ ਅਚਾਨਕ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਬਾਦਲ ਅਤੇ ਕੈਪਟਨ ਜਦਕਿ ਹੁਣ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨਾਲ ਮਿਲ ਗਏ ਹਨ। ਜਿਸ ਕਾਰਨ ਇਹ ਮਾਮਲਾ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕਿਆ। ਉਨ੍ਹਾਂ ਦਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਜੋ ਰਿਪੋਰਟ ਰੱਦ ਕਰਵਾਈ ਗਈ ਸੀ, ਉਹ ਕੋਟਕਪੂਰਾ ਗੋਲੀਕਾਂਡ ਬਾਰੇ ਟਰਾਇਲ ਰਿਪੋਰਟ ਸੀ। ਜਿਸ ’ਚ ਅਸੀਂ ਥਾਣਾ ਮੁਖੀ ਤੋਂ ਲੈ ਕੇ ਡੀਜੀਪੀ ਰੈਂਕ ਦੇ ਅਧਿਕਾਰੀਆਂ ਵਿਰੁਧ ਅਦਾਲਤ ’ਚ ਚਲਾਨ ਪੇਸ਼ ਕਰ ਦਿਤਾ ਸੀ। ਜਿਸ ’ਚ ਸਿੱਧੇ ਤੌਰ ’ਤੇ ਬਾਦਲਾਂ ਦਾ ਨਾਂ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਬਾਰੇ ਰਿਪੋਰਟ ਰੱਦ ਨਹੀਂ ਹੋਈ, ਉਸ ’ਤੇ ਅਦਾਲਤ ’ਚ ਕਾਰਵਾਈ ਚੱਲ ਰਹੀ ਹੈ ਪਰ ਸਰਕਾਰੀ ਰਵਈਆ ਠੀਕ ਨਾ ਹੋਣ ਕਰ ਕੇ ਕੇਸ ’ਚ ਕੋਈ ਨਿਪਟਾਰਾ ਨਹੀਂ ਹੋ ਰਿਹਾ। 
  ਜੇਕਰ ਸਰਕਾਰ ਚਾਹੇ ਤਾਂ ਇਸ ਕੇਸ ਦਾ ਤੈਅ ਸਮੇਂ ’ਚ ਹੀ ਹੱਲ ਹੋ ਸਕਦਾ ਹੈ ਪਰ ਸਰਕਾਰ ਹੀ ਇਸ ਨੂੰ ਲੈ ਕੇ ਇਮਾਨਦਾਰ ਨਹੀਂ ਹੈ। ਉਸ ਨੇ ਇਸ ਕਾਂਡ ਨਾਲ ਜੁੜੇ ਦੋਸ਼ੀਆਂ ਦੇ ਵਕੀਲ ਨੂੰ ਹੀ ਐਡਵੋਕੇਟ ਜਨਰਲ ਅਤੇ ਵਿਵਾਦਤ ਪੁਲਿਸ ਅਫ਼ਸਰ ਨੂੰ ਹੀ ਡੀਜੀਪੀ ਨਿਯੁਕਤ ਕਰ ਕੇ ਅਪਣੀ ਮਨਸ਼ਾ ਜ਼ਾਹਰ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਕੁੰਵਰਵਿਜੇ ਪ੍ਰਤਾਪ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਬਣਾਈ ਗਈ ਐੱਸਆਈਟੀ ਦੇ ਮੁਖੀ ਸਨ। 

ਜਿਨ੍ਹਾਂ ਵਲੋਂ ਪੇਸ਼ ਕੀਤੀ ਰਿਪੋਰਟ ਨੂੰ ਹਾਈਕੋਰਟ ਵਲੋਂ 9 ਅਪ੍ਰੈਲ 2021 ਨੂੰ ਸਿਰੇ ਤੋਂ ਹੀ ਨਾਕਾਰ ਦਿਤਾ ਸੀ। ਜਿਸ ਦੇ ਰੋਸ ਵਜੋਂ ਇਹਨਾਂ ਨੇ 11 ਅਪ੍ਰੈਲ 2021 ਨੂੰ ਪੁਲਿਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਸੀ।
 ਅੱਜ ਇਨ੍ਹਾਂ ਦੇ ਬਹਿਬਲ ਪਹੁੰਚਣ ’ਤੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਆਦਿ ਨੇ ਆਖਿਆ ਕਿ ਜੇਕਰ 2015 ’ਚ ਬੇਅਦਬੀ ਤੇ ਗੋਲੀਕਾਂਡ ਵਾਪਰਿਆ, ਘਟਨਾ ਸਬੰਧੀ ਸਰਕਾਰਾਂ ਵਲੋਂ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਬੇਅਦਬੀ ਦੀਆਂ ਘਟਨਾਵਾਂ ਨਾ ਹੁੰਦੀਆਂ।
ਫੋਟੋ :- ਕੇ.ਕੇ.ਪੀ.-ਗੁਰਿੰਦਰ-23-1ਏ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement