ਨੀਤੀ ਮਾਹਰ ਨੀਰਾ ਟੰਡਨ ਵ੍ਹਾਈਟ ਹਾਊਸ ’ਚ ਬਣੀ ਸਟਾਫ਼ ਸਕੱਤਰ
Published : Oct 24, 2021, 5:48 am IST
Updated : Oct 24, 2021, 5:48 am IST
SHARE ARTICLE
image
image

ਨੀਤੀ ਮਾਹਰ ਨੀਰਾ ਟੰਡਨ ਵ੍ਹਾਈਟ ਹਾਊਸ ’ਚ ਬਣੀ ਸਟਾਫ਼ ਸਕੱਤਰ

ਵਾਸ਼ਿੰਗਟਨ, 23 ਅਕਤੂਬਰ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਕਰੀਬੀ ਮੰਨੀ ਜਾਂਦੀ ਭਾਰਤੀ-ਅਮਰੀਕੀ ਨੀਤੀ ਮਾਹਰ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸਟਾਫ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। 8 ਅੱਠ ਮਹੀਨੇ ਪਹਿਲਾਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਕ ਹੋਰ ਪ੍ਰਮੁੱਖ ਅਹੁਦੇ ’ਤੇ ਉਨ੍ਹਾਂ ਦੀ ਨਾਮਜ਼ਦਗੀ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿਤਾ ਸੀ। ਸੀ.ਐਨ.ਐਨ. ਅਨੁਸਾਰ ਬਾਈਡੇਨ ਦੇ ਸੀਨੀਅਰ ਸਲਾਹਕਾਰ ਟੰਡਨ (51) ਦਾ ਇਸ ਅਹੁਦੇ ’ਤੇ ਸ਼ੁਕਰਵਾਰ ਸਵੇਰੇ ਨਾਮਜ਼ਦ ਕੀਤਾ ਗਿਆ।
    ਇਸ ਅਹੁਦੇ ’ਤੇ ਮੌਜੂਦ ਵਿਅਕਤੀ ਨੂੰ ਇਸ ਇਮਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ। ਇਸ ਨਿਯੁਕਤੀ ਲਈ ਸੈਨੇਟ ਤੋਂ ਪੁਸ਼ਟੀ ਦੀ ਲੋੜ ਨਹੀਂ ਹੁੰਦੀ ਹੈ।
  ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੰਡਨ ਦਾ ਨੀਤੀ ਅਤੇ ਪ੍ਰਬੰਧਨ ਵਿਚ ਦੇ ਖ਼ੇਤਰ ਵਿਚ 2 ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ, ਇਹ ਉਨ੍ਹਾਂ ਦੀ ਇਸ ਭੂਮਿਕਾ ਲਈ ਮੁੱਖ ਕਾਰਕ ਹੈ। ਘਰੇਲੂ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਦੇ ਖ਼ੇਤਰ ਵਿਚ ਉਨ੍ਹਾਂ ਦਾ ਤਜ਼ਰਬਾ ਇਸ ਨਵੀਂ ਭੂਮਿਕਾ ਵਿਚ ਲਾਭਦਾਇਕ ਸਾਬਤ ਹੋਵੇਗਾ।’ 8 ਮਹੀਨੇ ਪਹਿਲਾਂ ਟੰਡਨ ਨੇ ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਡਾਇਰੈਕਟਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਰਿਪਬਲਿਕਨ ਸੈਨੇਟਰਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਵਾਪਸ ਲੈ ਲਈ ਸੀ। (ਏਜੰਸੀ)


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement