ਉੜੀ ਬਾਰਾਮੂਲਾ ਵਿਚ ਤਿੰਨ ਅਤਿਵਾਦੀ ਹਲਾਕ
Published : Sep 24, 2021, 12:27 am IST
Updated : Sep 24, 2021, 12:27 am IST
SHARE ARTICLE
image
image

ਉੜੀ ਬਾਰਾਮੂਲਾ ਵਿਚ ਤਿੰਨ ਅਤਿਵਾਦੀ ਹਲਾਕ

5 ਏਕੇ, 8 ਪਿਸਤੌਲ, 45 ਗ੍ਰਨੇਡ, 2 ਯੂਬੀਜੀਐਲ ਅਤੇ ਭਾਰੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ

ਜੰਮੂ, 23 ਸਤੰਬਰ (ਸਰਬਜੀਤ ਸਿੰਘ) : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਦੇ ਹਥਲੰਗਾ ਖੇਤਰ ਵਿਚ ਹੋਏ ਇਕ ਮੁਕਾਬਲੇ ਵਿਚ ਤਿੰਨ ਭਾਰੀ ਹਥਿਆਰਬੰਦ ਅਤਿਵਾਦੀ ਮਾਰੇ ਗਏ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਹਾਲ ਹੀ ਵਿਚ ਘੁਸਪੈਠ ਕੀਤੀ ਸੀ। ਫ਼ੌਜ ਦੇ ਸ੍ਰੀਨਗਰ ਸਥਿਤ 15 ਕੋਰ ਦੇ ਮੁੱਖ ਦਫ਼ਤਰ ਵਿਖੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਜੀਓਸੀ 15 ਕੋਰ ਦੇ ਲੈਫ਼ਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ 18 ਸਤੰਬਰ ਤੋਂ ਬਾਅਦ ਅੱਜ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਸੀ। ਉਨ੍ਹਾਂ ਦਸਿਆ ਕਿ ਅੱਜ ਸਵੇਰੇ ਫ਼ੌਜਾਂ ਨੇ ਉੜੀ ਸੈਕਟਰ ਵਿਚ ਘੁਸਪੈਠੀਆਂ ਦੇ ਇਕ ਸਮੂਹ ਨੂੰ ਵੇਖਿਆ। ਉਨ੍ਹਾਂ ਨੂੰ ਚੁਣੌਤੀ ਦਿਤੀ ਗਈ ਜਿਸ ਤੋਂ ਬਆਦ ਮੁਕਾਬਲਾ ਸ਼ੁਰੂ ਹੋ ਗਿਆ। ਆਪਰੇਸਨ ਦੇ ਕਮਾਂਡਿੰਗ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫ਼ੌਜ ਨੇ ਉੜੀ ਦੇ ਹਥਲੰਗਾ ਇਲਾਕੇ ਵਿਚ ਅਤਿਵਾਦੀਆਂ ਦੇ ਇਕ ਸਮੂਹ ਨੂੰ ਅੱਜ ਸਵੇਰੇ 6 ਵਜੇ ਦੇਖਿਆ। ਜਿਸ ਤੋਂ ਬਆਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਮੁਕਾਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ। 
ਫ਼ੌਜ ਦੇ ਉੜੀ ਅਧਾਰਤ ਕਮਾਂਡਿੰਗ ਅਫ਼ਸਰ ਨੇ ਦਸਿਆ ਕਿ ਤਿੰਨ ਮਾਰੇ ਗਏ ਲੋਕਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਸੀ, ਜਿਸ ਵਿਚ ਪੰਜ ਏਕੇ-47 ਰਾਈਫ਼ਲਾਂ, ਸੱਤ ਪਿਸਤੌਲ, 5 ਏਕੇ ਮੈਗਜੀਨ, 24 ਯੂਬੀਜੀਐਲ ਗ੍ਰਨੇਡ, 38 ਚੀਨੀ ਗ੍ਰਨੇਡ, ਸੱਤ ਪਾਕਿਸਤਾਨ ਦੇ ਗ੍ਰਨੇਡ, 35000 ਰੁਪਏ ਪਾਕਿਸਤਾਨੀ ਕਰੰਸੀ ਸ਼ਾਮਲ ਹਨ। ਜੀਓਸੀ ਨੇ ਕਿਹਾ ਕਿ ਹੁਣ ਤਕ ਸਿਰਫ਼ ਇਕ ਮਾਰੇ ਗਏ ਗਏ ਅਤਿਵਾਦੀ ਦੀ ਪਛਾਣ ਕੀਤੀ ਗਈ ਹੈ ਜੋ ਪਾਕਿਸਤਾਨੀ ਨਿਵਾਸੀ ਹੈ। ਉਨ੍ਹਾਂ ਕਿਹਾ ਕਿ ਬਾਕੀ ਦੋ ਦੀ ਪਛਾਣ ਕੀਤੀ ਜਾ ਰਹੀ ਹੈ। ਘੁਸਪੈਠ ਦਾ ਅਫ਼ਗ਼ਾਨਿਸਤਾਨ ਨਾਲ ਕਿਸੇ ਸਬੰਧ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਫ਼ੌਜ ਚੌਕਸ ਹੈ ਅਤੇ ਅਸੀਂ ਸਤੰਬਰ ਮਹੀਨੇ ਵਿਚ ਪਾਕਿਸਤਾਨ ਦੇ ਵਤੀਰੇ ਵਿਚ ਬਦਲਾਅ ਦੀ ਉਮੀਦ ਕਰ ਰਹੇ ਸੀ ਅਤੇ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਘੁਸਪੈਠ ਦੀ ਉਮੀਦ ਕਰ ਰਹੇ ਸੀ। ਮੈਂ ਇਸ ਨੂੰ ਭੂ-ਰਾਜਨੀਤੀ ਨਾਲ ਜੋੜਨਾ ਨਹੀਂ ਚਾਹਾਂਗਾ।  
 ਇਸ ਮੌਕੇ ਬੋਲਦਿਆਂ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਮੌਜੂਦਾ ਸਾਂਤਮਈ ਮਾਹੌਲ, ਸੈਲਾਨੀਆਂ ਦੀ ਆਮਦ, ਕੇਂਦਰੀ ਮੰਤਰੀਆਂ ਦੀ ਵਧਦੀ ਗਿਣਤੀ ਅਤੇ ਸਈਅਦ ਅਲੀ ਗਿਲਾਨੀ ਦੀ ਮੌਤ ਤੋਂ ਬਾਅਦ ਦੀ ਸਾਂਤੀਪੂਰਨ ਸਥਿਤੀ ਤੋਂ ਨਿਰਾਸ਼ ਹੋਣਾ ਤੇ  ਕੰਟਰੋਲ ਰੇਖਾ ਤੋਂ ਪਾਰ ਬੈਠੇ ਲੋਕਾਂ ਦੀ ਰਣਨੀਤੀ ਵਿਚ ਤਬਦੀਲੀ ਆਈ ਹੈ। ਆਈਜੀਪੀ ਨੇ ਕਿਹਾ, “ਹੁਣ, ਹਾਈਬਿ੍ਰਡ ਅਤੇ ਪਾਰਟ ਟਾਈਮ ਖਾੜਕੂਆਂ ਦਾ ਇਕ ਨਵਾਂ ਰੁਝਾਨ ਹੈ, ਜਿਨ੍ਹਾਂ ਨੂੰ ਸਾਮ ਦੇ ਸਮੇਂ ਹਤਿਆਵਾਂ ਕਰਨ ਲਈ ਪਿਸਤੌਲ ਦਿੱਤੇ ਜਾ ਰਹੇ ਹਨ ਅਤੇ ਫਿਰ ਉਹ ਇਕ ਦਿਨ ਬਾਅਦ ਆਮ  ਦੀ ਤਰਾਂ ਗਤੀਵਿਧੀਆਂ ਮੁੜ ਸੁਰੂ ਕਰ ਦਿੰਦੇ ਹਨ।”

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement