ਕੇਵਲ ਐਲਾਨ ਨਹੀਂ, ਬੇਅਦਬੀ ਸਮੇਤ ਸਾਰੇ ਮੁੱਦਿਆਂ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਮੁੱਖ ਮੰਤਰੀ ਅਰੋੜਾ
Published : Sep 24, 2021, 7:29 am IST
Updated : Sep 24, 2021, 7:29 am IST
SHARE ARTICLE
image
image

ਕੇਵਲ ਐਲਾਨ ਨਹੀਂ, ਬੇਅਦਬੀ ਸਮੇਤ ਸਾਰੇ ਮੁੱਦਿਆਂ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਮੁੱਖ ਮੰਤਰੀ : ਅਰੋੜਾ


ਚੰਡੀਗੜ, 23 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਇਨਸਾਫ਼ ਲਈ ਪੰਜਾਬ ਦੇ ਲੋਕ ਨਵਨਿਯੁਕਤ ਮੁੱਖ ਮੰਤਰੀ ਤੋਂ ਐਲਾਨ ਦੀ ਥਾਂ ਮਾਮਲੇ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਦੀ ਉਮੀਦ ਕਰਦੇ ਹਨ | ਉਨ੍ਹਾਂ ਕਿਹਾ ਮੁੱਖ ਮੰਤਰੀ ਕੇਵਲ ਐਲਾਨ ਹੀ ਨਾ ਕਰਨ, ਸਗੋਂ ਸਾਰੇ ਮਾਮਲਿਆਂ ਲਈ ਸਮਾਂ ਹੱਦ ਨਿਰਧਾਰਤ ਕਰਨ | 
ਸਾਂਝੇ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਨਾਲ ਸੁਪਰ ਮੁੱਖ ਮੰਤਰੀ ਦੀ ਤਰ੍ਹਾਂ ਘੁੰਮ ਰਹੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਐਲਾਨ ਕਰ ਰਹੇ ਹਨ | ਇਹ ਸਾਰੇ ਕੇਵਲ ਐਲਾਨ ਹੀ ਹਨ, ਜਿਨ੍ਹਾਂ ਨੂੰ  ਕਾਂਗਰਸ ਦੇ ਆਗੂ ਸਾਲ 2017 ਦੀਆਂ ਚੋਣਾ ਤੋਂ ਪਹਿਲਾ ਤੋਂ ਕਰਦੇ ਆ ਰਹੇ ਹਨ | ਪਰ ਬੀਤੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਨੇ ਕੁੱਝ ਨਹੀਂ ਕੀਤਾ | ਇਸ ਲਈ ਲੋਕ ਐਲਾਨ ਨਹੀਂ, ਕੰਮ ਚਾਹੁੰਦੇ ਹਨ | ਅਮਨ ਅਰੋੜਾ ਨੇ ਕਿਹਾ ਚੰਨੀ ਸਰਕਾਰ ਕੋਲ ਕੰਮ ਕਰਨ ਲਈ ਮਹਿਜ ਸੱਠ ਦਿਨ ਵਿਸ਼ੇਸ਼ ਹਨ | ਮੁੱਖ ਮੰਤਰੀ ਚੰਨੀ ਪੰਜਾਬ ਦੇ ਲੋਕਾਂ ਅਤੇ ਦੁਨੀਆਂ ਭਰ ਵਿਚ ਵਸੀ ਪੰਜਾਬੀ ਸੰਗਤ ਨੂੰ  ਸਪੱਸ਼ਟ ਕਰਨ ਕਿ ਉਹ ਅਗਲੇ ਤੀਹ ਦਿਨਾਂ ਵਿਚ ਗੁਰੂ ਦੀ ਬੇਅਦਬੀ ਅਤੇ ਨਿਹੱਥੀ ਸੰਗਤ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ  ਸਜ਼ਾ ਦੇ ਸਕਣਗੇ ਜਾਂ ਨਹੀਂ | ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਦੇ ਐਲਾਨਾਂ ਤੋਂ ਲੋਕਾਂ ਦਾ ਭਰੋਸਾ ਉਠ ਚੁੱਕਿਆ ਹੈ | ਕੇਵਲ ਐਲਾਨਾਂ ਤੋਂ ਇਲਾਵਾ ਚੰਨੀ ਸਰਕਾਰ ਵਲੋਂ ਹੁਣ ਤਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ | ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਸਣ ਕਿ ਉਹ ਕਿੰਨੇ ਦਿਨਾਂ ਵਿਚ ਨਸ਼ਾ ਮਾਫ਼ੀਆ ਨੂੰ  ਖ਼ਤਮ ਕਰ ਕੇ ਨਸ਼ੇ ਦੇ ਪ੍ਰਸਿੱਧ ਵੱਡੇ ਮਗਰਮੱਛਾਂ ਨੂੰ  ਜੇਲ ਵਿਚ ਸੁੱਟਣਗੇ |
ਐਸਏਐਸ-ਨਰਿੰਦਰ-23-1ਸੀ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement