ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਵਿਰੁਧ ਵੱਡੀ ਕਾਰਵਾਈ
Published : Aug 24, 2020, 10:49 pm IST
Updated : Aug 24, 2020, 10:49 pm IST
SHARE ARTICLE
ਪੁਲਿਸ ਮੁਲਾਜ਼ਮ ਫੜੀ ਹੋਈ ਗੱਡੀ ਅਤੇ ਅਫ਼ੀਮ ਸਮੇਤ।
ਪੁਲਿਸ ਮੁਲਾਜ਼ਮ ਫੜੀ ਹੋਈ ਗੱਡੀ ਅਤੇ ਅਫ਼ੀਮ ਸਮੇਤ।

ਦੋ ਵਿਅਕਤੀਆਂ ਨੂੰ ਕਾਬੂ ਕਰ ਕੇ 2 ਕਿਲੋ 300 ਗ੍ਰਾਮ ਅਫ਼ੀਮ ਬਰਾਮਦ

ਮਾਨਸਾ, 24 ਅਗੱਸਤ (ਸੁਖਵੰਤ ਸਿੰਘ ਸਿੱਧੂ/ਬਹਾਦਰ ਖ਼ਾਨ): ਜ਼ਿਲ੍ਹਾ ਪੁਲਿਸ ਮੁਖੀ ਸੁਰੇਦਰ ਲਾਂਬਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ 2 ਵਿਅਕਤੀ ਪ੍ਰਸੋਤਮ ਕੁਮਾਰ ਉਰਫ਼ ਬਿੱਲੂ ਪੁੱਤਰ ਅਮਰਨਾਥ ਵਾਸੀ ਭੀਖੀ ਅਤੇ ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਆਲਮਪੁਰ ਬੋਤਲਾ (ਥਾਣਾ ਸਦਰ ਬੁਢਲਾਡਾ) ਨੂੰ ਇੰਡੈਵਰ ਗੱਡੀ ਸਮੇਤ ਕਾਬੂ ਕਰ ਕੇ ਉਨ੍ਹਾਂ ਪਾਸੋਂ 2 ਕਿਲੋ 300 ਗ੍ਰਾਮ ਅਫ਼ੀਮ ਬਰਾਮਦ ਕਰਨ ਵਿਚ ਵੱਡੀ ਸਫ਼ਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫ਼ਤਾਰ ਵਿਅਕਤੀ ਵਿਰੁਧ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾਂ ਦਰਜ ਕਰ ਕੇ ਤਫ਼ਤੀਸ ਅਮਲ ਵਿਚ ਲਿਆਂਦੀ ਗਈ ਹੈ।

image ਪੁਲਿਸ ਮੁਲਾਜ਼ਮ ਫੜੀ ਹੋਈ ਗੱਡੀ ਅਤੇ ਅਫ਼ੀਮ ਸਮੇਤ।


   ਸੀਨੀਅਰ ਕਪਤਾਨ ਪੁਲਿਸ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵਲੋਂ ਥਾਣਾ ਸਿਟੀ-1 ਦੀ ਪੁਲਿਸ ਪਾਰਟੀ ਨੇ ਪੁੱਲ ਸੂਆ ਜੁਵਾਹਰਕੇ ਨਹਿਰੀ ਕੋਠੀ ਨੇੜਿਓਂ ਇੰਡੈਵਰ ਗੱਡੀ ਵਿਚ ਸਵਾਰ 2 ਵਿਅਕਤੀਆਂ ਪ੍ਰਸੋਤਮ ਕੁਮਾਰ  ਅਤੇ ਗੁਰਦੀਪ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 2 ਕਿਲੋ 300 ਗ੍ਰਾਮ ਅਫ਼ੀਮ ਬਰਾਮਦ ਕੀਤੀ। ਇਨ੍ਹਾਂ ਵਿਅਕਤੀਆਂ ਵਿਰੁਧ ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕਰ ਕੇ ਬਰਾਮਦ ਮਾਲ ਅਤੇ ਗੱਡੀ ਨੂੰ ਕਬਜ਼ਾ ਪੁਲਿਸ ਵਿਚ ਲਿਆ ਗਿਆ ਹੈ।


   ਗ੍ਰਿਫ਼ਤਾਰ ਵਿਅਕਤੀਆਂ ਨੇ ਮੁਢਲੀ ਪੁਛ ਗਿੱਛ ਉਤੇ ਦਸਿਆ ਕਿ ਉਨ੍ਹਾਂ ਨੇ ਇਹ ਅਫ਼ੀਮ 1,30,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮੁੱਲ ਲਿਆਂਦੀ ਸੀ ਅਤੇ ਅੱਗੇ ਦੋ ਲੱਖ ਰੁਪੈ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement