ਡੀਐਮਕੇ ਦਾ ਦੋਸ਼-ਆਯੁਸ਼ ਸਕੱਤਰ ਨੇ ਗ਼ੈਰ-ਹਿੰਦੀ ਪੇਸ਼ੇਵਰਾਂ ਨੂੰ ਬੈਠਕ ਵਿਚੋਂ ਜਾਣ ਲਈ ਆਖਿਆ
Published : Aug 24, 2020, 3:17 am IST
Updated : Aug 24, 2020, 3:17 am IST
SHARE ARTICLE
image
image

ਡੀਐਮਕੇ ਦਾ ਦੋਸ਼-ਆਯੁਸ਼ ਸਕੱਤਰ ਨੇ ਗ਼ੈਰ-ਹਿੰਦੀ ਪੇਸ਼ੇਵਰਾਂ ਨੂੰ ਬੈਠਕ ਵਿਚੋਂ ਜਾਣ ਲਈ ਆਖਿਆ

ਚੇਨਈ, 23 ਅਗੱਸਤ : ਤਾਮਿਲਨਾਡੂ ਵਿਚ ਹਿੰਦੀ ਬਾਰੇ ਉਸ ਵਕਤ ਨਵਾਂ ਵਿਵਾਦ ਖੜਾ ਹੋ ਗਿਆ ਜਦ ਡੀਐਮਕੇ ਨੇ ਦੋਸ਼ ਲਾਇਆ ਕਿ ਆਯੁਸ਼ ਵਿਭਾਗ ਦੁਆਰਾ ਕਰਵਾਈ ਗਈ ਆਨਲਾਈਨ ਬੈਠਕ ਵਿਚ ਯੋਗ ਅਤੇ ਕੁਦਰਤੀ ਇਲਾਜ ਨਾਲ ਜੁੜੇ ਉਨ੍ਹਾਂ ਪੇਸ਼ੇਵਰਾਂ ਨੂੰ ਬੈਠਕ ਛੱਡ ਕੇ ਜਾਣ  ਲਈ ਆਖਿਆ ਗਿਆ ਜਿਹੜੇ ਹਿੰਦੀ ਨਹੀਂ ਸਮਝ ਸਕਦੇ ਸੀ।
ਵਿਰੋਧੀ ਧਿਰ ਨੇ ਸਬੰਧਤ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਮੁਖੀ ਐਮ ਕੇ ਸਟਾਲਿਨ ਨੇ ਦੋਸ਼ ਲਾਇਆ ਕਿ ਇਸ ਘਟਨਾਕ੍ਰਮ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਅਧਿਕਾਰੀਆਂ ਜ਼ਰੀਏ ਹਿੰਦੀ ਲਾਗੂ ਕਰਨ ਦੇ ਏਜੰਡੇ ਦਾ ਪਰਦਾ ਫ਼ਾਸ਼ ਹੋ ਗਿਆ ਹੈ। ਉਧਰ, ਪਾਰਟੀ ਸੰਸਦ ਮੈਂਬਰ ਕਨੀਮੋਈ ਨੇ ਆਯੁਸ਼ ਮੰਤਰੀ ਸ੍ਰੀਪਦ ਯੇਸੋ ਨਾਇਕ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸਟਾਲਿਨ ਨੇ ਕਿਹਾ ਕਿ ਆਯੁਸ਼ ਸਕੱਤਰ ਰਾਜੇਸ਼ ਕਟੋਚਾ ਨੇ ਹਿੰਦੀ ਬਾਰੇ ਹੰਕਾਰੀ ਅਤੇ ਹਮਲਾਵਰ ਸੁਭਾਅ ਭਰਿਆ ਵਿਹਾਰ ਕਰਦਿਆਂ ਯੋਗ ਅਤੇ ਕੁਦਰਤੀ ਇਲਾਜ ਨਾਲ ਜੁੜੇ 37 ਪੇਸ਼ੇਵਰਾਂ ਨੂੰ ਧਮਕਾਉਂਦਿਆਂ ਕਿਹਾ ਕਿ ਜੇ ਉਹ ਹਿੰਦੀ ਨਹੀਂ ਜਾਣਦੇ ਤਾਂ ਆਨਲਾਈਨ ਸਿਖਲਾਈ ਸੈਸ਼ਨ ਛੱਡ ਕੇ ਚਲੇ ਜਾਣ। ਸਟਾਲਿਨ ਨੇ ਕਿਹਾ, 'ਇਹ ਸ਼ਰਮਨਾਕ ਹੈ ਕਿ ਸਕੱਤਰ ਪੱਧਰ ਦੇ ਸੀਨੀਅਰ ਅਧਿਕਾਰੀ ਨੇ ਅਜਿਹਾ ਗ਼ਲਤ ਵਿਹਾਰ ਕੀਤਾ। ਉਨ੍ਹਾਂ ਪ੍ਰimageimageਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਯਕੀਨੀ ਕਰਨ ਲਈ ਆਖਿਆ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ ਅਤੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਕਿਹਾ ਕਿ ਉਹ ਮੋਦੀ ਸਰਕਾਰ 'ਤੇ ਦਬਾਅ ਪਾਉਣ ਕਿ ਕੇਂਦਰ ਸਰਕਾਰ ਦੇ ਸਿਖਲਾਈ ਪ੍ਰੋਗਰਾਮ ਅਤੇ ਬੈਠਕਾਂ ਸਿਰਫ਼ ਅੰਗਰੇਜ਼ੀ ਵਿਚ ਹੀ ਹੋਣ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਹਿੰਦੀ ਨੂੰ ਅਪਣਾ ਪਹਿਲਾ ਏਜੰਡਾ ਰੱਖ ਕੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਹੋਰ ਭਾਸ਼ਾਵਾਂ ਖ਼ਾਸਕਰ ਤਮਿਲ ਨੂੰ ਹਾਸ਼ੀਏ 'ਤੇ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ।      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement