ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਦਿਲਪ੍ਰੀਤ ਬਾਬਾ ਦੀ ਕੱਟਣੀ ਪੈ ਸਕਦੀ ਹੈ ਲੱਤ
Published : Aug 24, 2018, 5:34 pm IST
Updated : Aug 25, 2018, 3:10 pm IST
SHARE ARTICLE
Gangster Dilpreet Dhahan
Gangster Dilpreet Dhahan

ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਲੈ ਕਿ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ

ਚੰਡੀਗੜ੍ਹ, ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਲੈ ਕਿ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਦਿਲਪ੍ਰੀਤ ਗਿਰਫਤਾਰੀ ਦੇ ਸਮੇਂ ਹੋਈ ਮੁਠਭੇੜ ਵਿਚ ਪੁਲਿਸ ਦੀ ਗੋਲੀ ਉਸਦੀ ਲੱਤ ਵਿਚ ਲੱਗ ਗਈ ਸੀ। ਜਿਸਦਾ ਇਲਾਜ ਹਲੇ ਵੀ ਹਸਪਤਾਲ ਵੁਚ ਚਾਲ ਰਿਹਾ ਹੈ। ਪਰ ਪੰਜਾਬ ਪੁਲਿਸ ਦੀ ਹਿਰਾਸਤ 'ਚ ਕੈਦ ਇਸ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਦਿਲਪ੍ਰੀਤ ਬਾਬਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ|

dilpreetGangster Dilpreet Dhahan

ਦਿਲਪ੍ਰੀਤ ਬਾਬਾ ਦੇ ਪੈਰ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਹੋ ਗਈ ਹੈ ਜਿਸ ਦੇ ਚਲਦੇ ਖਬਰ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਦੀ ਲੱਤ ਵੀ ਸ਼ਾਇਦ ਵੱਢਣੀ ਪੈ ਸਕਦੀ ਹੈ| ਤੁਹਾਨੂੰ ਦੱਸ ਦਈਏ ਕਿ ਸ਼ੁਕਰਵਾਰ ਨੂੰ ਦਿਲਪ੍ਰੀਤ ਦੇ ਪੈਰ ਦੀ ਹਾਲਤ ਖਰਾਬ ਹੋਣ ਕਰਕੇ ਰੋਪੜ ਤੋਂ ਪੀ ਜੀ ਆਈ ਚੰਡੀਗੜ੍ਹ ਲਿਆਂਦਾ ਗਿਆ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀ ਦੇ ਜ਼ਖਮ ਨਾਲ ਦਿਲਪ੍ਰੀਤ ਦੀ ਲੱਤ ਜਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਦਿਲਪ੍ਰੀਤ ਦੀ ਲੱਤ ਕੱਟਣੀ ਵੀ ਪੈ ਸਕਦੀ ਹੈ|

Dilpreet SinghGangster Dilpreet Dhahan

ਤੁਹਾਨੂੰ ਦੱਸ ਦਈਏ ਕਿ ਦਿਲਪ੍ਰੀਤ ਬਾਬਾ ਕਰੀਬ 2 ਦਰਜ਼ਨ ਮਾਮਲਿਆਂ ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਪੁਲਿਸ ਨੂੰ ਲੋੜੀਂਦਾ ਸੀ। ਜਿਸ ਦੇ ਚਲਦੇ ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ ਪੁਲਿਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿਫਟ ਡਿਜਾਇਰ ਗੱਡੀ ਵਿਚੋਂ ਗ੍ਰਿਫਤਾਰ ਕੀਤਾ ਸੀ। ਗੱਡੀ ਉਤੇ ਨੰਬਰ ਪਲੇਟ ਨਕਲੀ ਹੈ। ਇਸ ਦੌਰਾਨ ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਸੀ| 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement