ਪੂਰਬੀ ਯੂਕ੍ਰੇਨ ’ਚ 2 ਪਿੰਡਾਂ ’ਤੇ ਰੂਸ ਨੇ ਕੀਤਾ ਕਬਜ਼ਾ
Published : Jun 24, 2022, 12:06 am IST
Updated : Jun 24, 2022, 12:06 am IST
SHARE ARTICLE
image
image

ਪੂਰਬੀ ਯੂਕ੍ਰੇਨ ’ਚ 2 ਪਿੰਡਾਂ ’ਤੇ ਰੂਸ ਨੇ ਕੀਤਾ ਕਬਜ਼ਾ

ਕੀਵ, 23 ਜੂਨ : ਰੂਸੀ ਫ਼ੌਜ ਨੇ ਪੂਰਬੀ ਯੂਕ੍ਰੇਨ ਦੇ ਖੇਤਰ ’ਤੇ ਅਪਣੀ ਪਕੜ ਵਧਾਉਂਦੇ ਹੋਏ ਵੀਰਵਾਰ ਨੂੰ ਦੋ ਪਿੰਡਾਂ ’ਤੇ ਕਬਜ਼ਾ ਕਰ ਲਿਆ। ਨਾਲ ਹੀ ਰੂਸ ਇਕ ਪ੍ਰਮੁੱਖ ਰਾਜਮਰਗ ’ਤੇ ਕਬਜ਼ਾ ਕਰ ਲੌਜਿਸਟਿਕਸ ਸਪਲਾਈ ਨੂੰ ਕੱਟਣ ਅਤੇ ਫ਼ਰੰਟਲਾਈਨ ਦੇ ਕੱੁਝ ਯੂਕ੍ਰੇਨੀ ਸੈਨਿਕਾਂ ਦੀ ਘੇਰਾਬੰਦੀ ਕਰਨਾ ਚਾਹੁੰਦਾ ਹੈ। ਬ੍ਰਿਟਿਸ਼ ਅਤੇ ਯੂਕ੍ਰੇਨੀ ਫ਼ੌਜ ਮੁਖੀ ਨੇ ਇਹ ਜਾਣਕਾਰੀ ਦਿਤੀ। ਬ੍ਰਿਟੇਨ ਦੇ ਰਖਿਆ ਮੰਤਰਾਲਾ ਨੇ ਕਿਹਾ ਕਿ ਯੂਕ੍ਰੇਨੀ ਸੈਨਿਕਾਂ ਨੂੰ ਲਾਈਸੀਚਾਂਸਕ ਸ਼ਹਿਰ ਨੇੜੇ ਕੱੁਝ ਇਲਾਕਿਆਂ ਤੋਂ ਪਿਛੇ ਹਟਾ ਲਿਆ ਗਿਆ ਹੈ ਤਾਕਿ ਘੇਰਾਬੰਦੀ ਦਾ ਖ਼ਦਸ਼ਾ ਟਾਲਿਆ ਜਾ ਸਕੇ। ਦਰਅਸਲ ਰੂਸ ਨੇ ਉਥੇ ਸੈਨਿਕ ਭੇਜੇ ਹਨ ਜੋ ਇਲਾਕੇ ’ਚ ਗੋਲੀਬਾਰੀ ਕਰ ਰਹੇ ਹਨ।
ਇਹ ਯੂਕ੍ਰੇਨ ਵਿਰੁਧ ਰੂਸ ਦੇ ਯੁੱਧ ’ਚ ਇਕ ਨਵਾਂ ਯੁੱਧ ਖੇਤਰ ਹੈ। ਯੂਕ੍ਰੇਨ ਦੀ ਥਲ ਸੈਨਾ ਦੇ ਮੁਖੀ ਨੇ ਕਿਹਾ ਕਿ ਰੂਸੀ ਫ਼ੌਜੀਆਂ ਨੇ ਲੋਸਕੁਤੀਵਕਾ ਅਤੇ ਰਾਈ-ਓਲੇਕਸਾਂਦ੍ਰੀਵਕਾ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਸੀਵੇਰੋਦੋਂਤਸਕ ਦੇ ਬਾਹਰ ਸਾਰੋਟਾਈਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 
ਜ਼ਿਕਰਯੋਗ ਹੈ ਕਿ ਹਫ਼ਤਿਆਂ ਤੋਂ ਰੂਸੀ ਸੈਨਿਕ ਸੀਵੇਰੋਦੋਂਤਸਕ ’ਤੇ ਗੋਲੀਬਾਰੀ ਅਤੇ ਹਵਾਈ ਹਮਲੇ ਕਰ ਰਹੇ ਹਨ ਜੋ ਲੁਹਾਂਸਕ ਖੇਤਰ ਦਾ ਕੇਂਦਰ ਹੈ। ਯੂਕ੍ਰੇਨੀ ਸੈਨਿਕ ਅਜੋਤ ਰਸਾਇਣਿਕ ਪਲਾਂਟ ’ਚ ਲੁਕੇ ਹੋਏ ਹਨ ਜਿਥੇ ਕਰੀਬ 500 ਨਾਰਗਿਕ ਸ਼ਰਨ ਲੈ ਰਹੇ ਹਨ। ਬ੍ਰਿਟਿਸ਼ ਰਖਿਆ ਮੰਤਰਾਲੇ ਨੇ ਵੀਰਵਾਰ ਨੂੰ ਅਪਣੇ ਖ਼ੁਫ਼ੀਆ ਮੁਲਾਂਕਣ ’ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰੂਸੀ ਸੈਨਿਕਾਂ ਦੇ ਲਾਈਸੀਚਾਂਸਕ ਵਲੋਂ ਵਧਣ ਦੀ ਸੰਭਾਵਨਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਕੱੁਝ ਯੂਕ੍ਰੇਨੀ ਫ਼ੌਜੀ ਟੁਕੜੀਆਂ ਨੂੰ ਹਟਾ ਲਿਆ ਗਿਆ ਹੈ ਤਾਕਿ ਉਨ੍ਹਾਂ ਨੂੰ ਘੇਰਾਬੰਦੀ ਤੋਂ ਬਚਾਇਆ ਜਾ ਸਕੇ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement