ਸ਼ਰਾਰਤੀ ਅਨਸਰਾਂ ਨੇ ਗੁਰਦਵਾਰਾ ਸਾਹਿਬ ਦੀ ਕੰਧ ਦੀ ਕੀਤੀ ਭੰਨ-ਤੋੜ
Published : Jun 24, 2021, 1:23 am IST
Updated : Jun 24, 2021, 1:23 am IST
SHARE ARTICLE
image
image

ਸ਼ਰਾਰਤੀ ਅਨਸਰਾਂ ਨੇ ਗੁਰਦਵਾਰਾ ਸਾਹਿਬ ਦੀ ਕੰਧ ਦੀ ਕੀਤੀ ਭੰਨ-ਤੋੜ

ਸੰਗਤਾਂ ਵਿਚ ਭਾਰੀ ਰੋਸ, ਪੁਲਿਸ ਨੇ ਕੀਤਾ ਮਾਮਲਾ ਦਰਜ

ਕਰਨਾਲ, 23 ਜੂਨ (ਪਲਵਿੰਦਰ ਸਿੰਘ ਸੱਗੂ): ਬੀਤੇ ਦਿਨ ਸ਼ਰਾਰਤੀ ਅਨਸਰਾਂ ਵਲੋਂ ਜਾਣ-ਬੁਝ ਕੇ ਕਰਨਾਲ ਬਲੜੀ ਬਾਈਪਾਸ ’ਤੇ ਮੌਜੂਦ ਗੁਰਦਵਾਰਾ ਸਾਹਿਬ ਦੀ ਕੰਧ ਦੀ ਭੰਨਤੋੜ ਕੀਤੀ ਅਤੇ ਬਾਹਰ ਤੋਂ ਗੁਰਦਵਾਰਾ ਸਾਹਿਬ ਦੇ ਅੰਦਰ ਜਾਂਦੇ ਰਾਹ ਨੂੰ ਵੀ ਤੋੜ ਦਿਤਾ ਗਿਆ ਜਿਸ ਕਾਰਨ ਇਥੇ ਰਹਿਣ ਵਾਲੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਇਥੇ ਰਹਿੰਦੇ ਸਿੱਖ ਪ੍ਰਵਾਰਾਂ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ 1965 ਵਿਚ ਕੁੱਝ ਕੁ ਪਰਿਵਾਰ ਪਿੰਡ ਬਲੜੀ ਵਿਖੇ ਰਹਿਣ ਲਈ ਆਏ ਅਤੇ ਅਪਣਾ ਰੈਣ ਬਸੇਰਾ ਬਲਡੀ ਬਾਈਪਾਸ ਹੀ ਕਰ ਲਿਆ ਅਤੇ ਇਨ੍ਹਾਂ ਸਾਰੇ ਪ੍ਰਵਾਰਾਂ ਨੇ ਮਿਲ ਕੇ ਇਕ ਗੁਰਦਵਾਰਾ ਸਾਹਿਬ ਸਥਾਪਤ ਕੀਤਾ ਅਤੇ ਪ੍ਰਵਾਰ ਸਵੇਰੇ ਸ਼ਾਮ ਨਿਤਨੇਮ ਕਰਦੇ ਹਨ ਤੇ ਅਪਣੀ ਸ਼ਰਧਾ ਦੇ ਫੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਨਤਮਸਤਕ ਹੁੰਦੇ ਹਨ ਪਰ ਕਲ ਗੁਰਦਵਾਰੇ ਨਾਲ ਲਗਦੇ ਜ਼ਮੀਨ ਮਾਲਕ ਦੇ ਮੁੰਡੇ ਨੇ 10 ਤੋਂ 15 ਬਦਮਾਸ਼ ਬੁਲਾ ਕੇ ਗੁਰਦੁਆਰਾ ਸਾਹਿਬ ਦੀ ਕੰਧ ਦੀ ਭੰਨ ਤੋੜ ਕੀਤੀ ਅਤੇ ਗੁਰਦਵਾਰਿਆਂ ਅੰਦਰ ਜਾਣ ਵਾਲਾ ਰਾਹ ਨੂੰ ਉਖਾੜ ਦਿਤਾ ਅਤੇ ਉਥੇ ਵਸਦੇ ਸਿੱਖਾਂ ਨਾਲ ਗਾਲੀ-ਗਲੋਚ ਵੀ ਕੀਤੀ ਅਤੇ ਕਿਹਾ ਇਹ ਮੇਰੀ ਜ਼ਮੀਨ ਹੈ ਅਤੇ ਮੈਂ ਇਥੇ ਇਸ ਗੁਰਦਵਾਰੇ ਨੂੰ ਨਹੀਂ ਰਹਿਣ ਦੇਵਾਂਗਾ, ਇਸ ਨੂੰ ਤੋੜ ਦਿਆਂਗਾ ਜਿਸ ਤੋਂ ਬਾਅਦ ਅਪਣੇ ਨਾਲ ਲਿਆਏ ਬਦਮਾਸ਼ਾਂ ਦਾ ਸਹਾਰਾ ਲੈ ਕੇ ਉਸ ਨੇ ਗੁਰਦਵਾਰਾ ਸਾਹਿਬ ਦੀ ਦੀਵਾਰ ਦੀ ਭੰਨ ਤੋੜ ਕੀਤੀ। ਉਸ ਸਮੇਂ ਘਰ ਵਿਚ ਸਿਰਫ ਔਰਤਾਂ ਮੌਜੂਦ ਸਨ ਤਾਂ ਇਨ੍ਹਾਂ ਬਦਮਾਸ਼ਾਂ ਵਲੋਂ ਉਨ੍ਹਾਂ ਨੂੰ ਵੀ ਗਾਲੀ-ਗਲੋਚ ਕੀਤਾ ਗਿਆ  ਤਾਂ ਡਰ ਦੇ ਮਾਰੇ ਔਰਤਾਂ ਘਰੋਂ ਬਾਹਰ ਨਹੀਂ ਨਿਕਲੀਆਂ। ਉਥੇ ਵਸਦੇ ਸਿੱਖਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਦਿਤੀ ਹੈ ਜਿਸ ਦੇ ਆਧਾਰ ’ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਹਾਲੇ ਤਕ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ ਗਈ। ਇਸ ਦਾ ਜਦੋਂ ਕਰਨਾਲ ਦੀਆਂ ਸਿੱਖ ਸੰਗਤਾਂ ਨੂੰ ਪਤਾ ਲਗਾ ਤਾਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। 
ਇਸ ਮੌਕੇ ਮੌਜੂਦ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਕਿਹਾ ਕਿ ਜਿਵੇਂ ਸਾਨੂੰ ਅੱਜ ਪਤਾ ਲਗਾ ਹੈ ਅਸੀਂ ਮੌਕੇ ਆ ਕੇ ਵੇਖਿਆ ਹੈ ਕਿ ਗੁਰਦਵਾਰਾ ਸਾਹਿਬ ਨਾਲ ਇਕ ਜਿਮੀਂਦਾਰ ਦੇ ਖੇਤ ਲਗਦੇ ਹਨ ਪਰ ਜੋ ਸ਼ਰਾਰਤ ਵਜੋਂ ਜਾਣ-ਬੁਝ ਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਥੋਂ ਦੇ ਸਿੱਖ ਪ੍ਰਵਾਰਾਂ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਹੈ ਤੇ ਆਪੋ ਅਪਣੀ ਜ਼ਮੀਨ ਨੂੰ ਅੱਗੇ ਵਧਾਉਂਦੇ ਹੋਏ ਗੁਰਦੁਆਰਾ ਸਾਹਿਬ ਵਲ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕਲ ਉਸ ਦੇ ਮੁੰਡੇ ਨੇ ਕਈ ਬਦਮਾਸ਼ਾਂ ਨੂੰ ਨਾਲ ਲੈ ਕੇ ਗੁਰਦਵਾਰੇ ਦੀ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਥੜੇ ਦੀ ਭੰਨ ਤੋੜ ਕੀਤੀ ਜਿਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਹੈ ਪਰ ਹਾਲੇ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਮੁੱਦੇ ਨੂੰ ਲੈ ਕੇ ਸਿੱਖ ਸੰਗਤਾਂ ਕਲ ਐਸ.ਪੀ. ਕਰਨਾਲ ਨੂੰ ਮਿਲਣਗੀਆਂ ਅਤੇ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਗੁਰਦਵਾਰੇ ਦੀ ਕੰਧ ਦੀ ਭੰਨ ਤੋੜ ਕੀਤੀ ਹੈ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement